6 ਸਾਲ ਦੀ ਉਮਰ 'ਚ ਉਰਵਸ਼ੀ ਨੇ ਕੀਤੀ ਅਭਿਨੈ ਦੀ ਸ਼ੁਰੂਆਤ, ਛੋਟੇ ਪਰਦੇ 'ਤੇ 'ਕੋਮੋਲਿਕਾ' ਨਾਲ ਹੋਈ ਮਸ਼ਹੂਰ

7/9/2018 7:18:06 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਉਰਵਸ਼ੀ ਢੋਲਕੀਆ ਪਿਛਲੇ ਕਾਫੀ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਹੈ। 'ਕਸੌਟੀ ਜ਼ਿੰਦਗੀ ਕੀ' 'ਚ ਕੋਮੋਲਿਕਾ ਬਾਸੂ ਦੇ ਕਿਰਦਾਰ 'ਚ ਉਰਵਸ਼ੀ ਨੂੰ ਕਾਫੀ ਪਸੰਦ ਕੀਤਾ ਗਿਆ। ਉਰਵਸ਼ੀ ਦੀ ਨਿੱਜੀ ਜ਼ਿੰਦਗੀ ਕਾਫੀ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਨਾਲ ਭਰੀ ਰਹੀ ਹੈ। ਅੱਜ ਜਨਮਦਿਨ ਮੌਕੇ ਅਸੀਂ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

PunjabKesari
ਉਰਵਸ਼ੀ ਦਾ ਜਨਮ 9 ਜੁਲਾਈ, 1979 ਨੂੰ ਇਕ ਗੁਜਰਾਤੀ ਪਰਿਵਾਰ 'ਚ ਹੋਇਆ ਸੀ। ਉਰਵਸ਼ੀ ਨੇ 6 ਸਾਲ ਦੀ ਉਮਰ 'ਚ ਲਕਸ ਸਾਬਣ ਲਈ ਇਕ ਐਡ ਫਿਲਮ 'ਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਸ਼ੋਅ 'ਦੇਖ ਭਾਈ ਦੇਖ' 'ਚ ਨਜ਼ਰ ਆਈ, ਜਿਸ 'ਚ ਉਸ ਨੇ ਸ਼ਿਲਪਾ ਦਾ ਕਿਰਦਾਰ ਨਿਭਾਇਆ ਸੀ। ਉਰਵਸ਼ੀ ਨੇ ਬਹੁਤ ਹੀ ਛੋਟੀ ਉਮਰ 'ਚ ਵਿਆਹ ਕਰਵਾ ਲਿਆ ਸੀ।

PunjabKesari

ਜਦੋਂ ਉਸ ਨੇ ਵਿਆਹ ਕੀਤਾ ਤਾਂ ਉਸ ਦੀ ਉਮਰ ਸਿਰਫ 16 ਸਾਲ ਸੀ। ਉਸ ਨੇ ਸਿਰਫ ਘੱਟ ਉਮਰ 'ਚ ਵਿਆਹ ਹੀ ਨਹੀਂ, ਬਲਕਿ ਘੱਟ ਉਮਰ 'ਚ ਮਾਂ ਵੀ ਬਣ ਗਈ। 17 ਸਾਲ ਦੀ ਉਮਰ 'ਚ ਉਰਵਸ਼ੀ ਦੋ ਜੁੜਵਾ ਬੇਟਿਆਂ ਸਾਗਰ ਅਤੇ ਰਿਤਿਜ਼ ਦੀ ਮਾਂ ਬਣੀ। ਉਸ ਦਾ ਵਿਆਹੁਤਾ ਜੀਵਨ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਵਿਆਹ ਤੋਂ ਦੋ ਸਾਲ ਬਾਅਦ ਉਸ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ।

PunjabKesari

ਇਕ ਇੰਟਰਵਿਊ 'ਚ ਜਦੋਂ ਉਰਵਸ਼ੀ ਨੂੰ ਫਿਰ ਤੋਂ ਵਿਆਹ ਕਰਨ ਬਾਰੇ ਪੁਛਿਆ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਸਿੰਗਲ ਮਦਰ ਹਾਂ ਅਤੇ ਮੇਰੇ 'ਤੇ ਕਈ ਜ਼ਿੰਮੇਵਾਰੀਆਂ ਹਨ। ਮੇਰੇ ਕੋਲ ਸੋਚਣ ਲਈ ਸਮਾਂ ਨਹੀ ਰਿਹਾ। ਇਸ ਤੋਂ ਇਲਾਵਾ ਉਰਵਸ਼ੀ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' 6 'ਚ ਨਜ਼ਰ ਆਈ ਅਤੇ ਪ੍ਰਸ਼ੰਸਕਾਂ ਵਲੋਂ ਉਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News