ਚਾਰ ਗੁਣਾ ਵੱਧ ਨਫਰਤ ਨਾਲ ਭਰੀ 'ਹੇਟ ਸਟੋਰੀ 4'

Friday, March 9, 2018 9:23 AM
ਚਾਰ ਗੁਣਾ ਵੱਧ ਨਫਰਤ ਨਾਲ ਭਰੀ 'ਹੇਟ ਸਟੋਰੀ 4'

ਮੁੰਬਈ(ਬਿਊਰੋ)— ਉਰਵਸ਼ੀ ਰੌਤੇਲਾ ਅੱਜ-ਕਲ ਆਪਣੀ ਨਵੀਂ ਫਿਲਮ 'ਹੇਟ ਸਟੋਰੀ 4' ਕਾਰਨ ਸੁਰਖੀਆਂ 'ਚ ਹੈ। 9 ਮਾਰਚ ਨੂੰ ਰਿਲੀਜ਼ ਹੋ ਰਹੀ 'ਹੇਟ ਸਟੋਰੀ 4' ਬੋਲਡ ਤੇਵਰਾਂ ਵਾਲੀ ਰਿਵੈਂਜ (ਬਦਲਾ) ਡਰਾਮਾ ਫਿਲਮ ਹੈ। ਉਰਵਸ਼ੀ ਨੇ ਫਿਲਮ 'ਚ ਜ਼ਬਰਦਸਤ ਕੰਮ ਕੀਤਾ ਹੈ। ਫਿਲਮ 'ਚ ਉਸ ਦਾ ਡਾਂਸ ਵੀ ਬੇਹੱਦ ਸ਼ਾਨਦਾਰ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਵਿਚ ਦਰਸ਼ਕ ਉਨ੍ਹਾਂ ਦੇ ਕਈ ਰੂਪ ਵੇਖ ਸਕਣਗੇ। ਉਹ ਮਤਲਬੀ, ਬੋਲਡ ਅਤੇ ਨਫਰਤ ਨਾਲ ਭਰੀ ਹੋਈ ਨਜ਼ਰ ਆਏਗੀ। ਟੀ-ਸੀਰੀਜ਼ ਵਲੋਂ ਤਿਆਰ ਇਸ ਫਿਲਮ 'ਚ ਉਰਵਸ਼ੀ ਤੋਂ ਇਲਾਵਾ ਕਰਨ ਵਾਹੀ, ਇਹਾਨਾ ਢਿੱਲੋਂ, ਵਿਵਾਨ ਭਟੇਨਾ ਅਤੇ ਗੁਲਸ਼ਨ ਗਰੋਵਰ ਲੀਡ ਰੋਲ 'ਚ ਨਜ਼ਰ ਆਉਣਗੇ। ਇਹ 'ਨੂੰ'ਹੇਟ ਸਟੋਰੀ' ਸੀਰੀਜ਼ ਦੀ ਚੌਥੀ ਫਿਲਮ ਹੈ। ਇਸ ਤੋਂ ਪਹਿਲਾਂ ਦੀਆਂ 3 ਫਿਲਮਾਂ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੀਆਂ ਹਨ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪੁੱਜੀ ਉਰਵਸ਼ੀ ਰੌਤੇਲਾ ਅਤੇ ਨਿਰਦੇਸ਼ਕ ਵਿਸ਼ਾਲ ਪਾਂਡਿਆ ਨੇ ਜਗ ਬਾਣੀ/ਨਵੋਦਿਆ ਟਾਈਮਜ਼ ਨਾਲ ਖਾਸ ਗੱਲਬਾਤ ਕੀਤੀ। 
ਪੰਜਾਬ ਕੇਸਰੀ ਦੀ ਦੀਵਾਨੀ ਹਾਂ
ਵੈਸੇ ਤਾਂ ਮੈਂ ਉੱਤਰਾਖੰਡ ਤੋਂ ਹਾਂ ਪਰ ਪੰਜਾਬ ਨੂੰ ਲੈ ਕੇ ਮੇਰੀ ਭਾਰੀ ਦਿਲਚਸਪੀ ਰਹੀ ਹੈ। ਪੰਜਾਬ ਕੇਸਰੀ ਅਖਬਾਰ ਤਾਂ ਫਿਲਮੀ ਖਬਰਾਂ ਲਈ ਵੱਖ ਮੁਕਾਮ ਰੱਖਦੀ ਹੈ। ਮੇਰੇ ਘਰ ਵਿਚ ਤਾਂ 'ਪੰਜਾਬ ਕੇਸਰੀ' ਹੀ ਆਉਂਦੀ ਸੀ। ਇਸ ਲਈ ਬਚਪਨ ਤੋਂ ਹੀ ਇਸ ਅਖਬਾਰ ਦੀ ਦੀਵਾਨੀ ਰਹੀ ਹਾਂ। ਇਸ ਦਾ ਬਾਲੀਵੁੱਡ ਸੈਕਸ਼ਨ ਮੇਰੀ ਪਸੰਦੀਦਾ ਰਿਹਾ ਹੈ। 
ਚੁਣੌਤੀ ਭਰਿਆ ਕਿਰਦਾਰ ਹੈ
ਉਰਵਸ਼ੀ ਕਹਿੰਦੀ ਹੈ ਕਿ ਫਿਲਮ 'ਚ ਮੇਰਾ ਰੋਲ ਬਹੁਤ ਹੀ ਚੈਲੇਜਿੰਗ ਹੈ। ਮੈਂ ਤਾਸ਼ਾ ਨਾਂ ਦੀ ਸੁਪਰ ਮਾਡਲ ਦਾ ਰੋਲ ਪਲੇਅ ਕਰ ਰਹੀ ਹਾਂ, ਜੋ ਬੇਹੱਦ ਦਿਲਚਸਪ ਅਤੇ ਸਟਰਾਂਗ ਹੈ। ਤਾਸ਼ਾ ਆਤਮ-ਨਿਰਭਰ ਅਤੇ ਬੋਲਡ ਕੁੜੀ ਹੈ ਜੋ ਕਿਸੇ ਕੋਲੋਂ ਨਹੀਂ ਡਰਦੀ। ਉਸ ਦੀ ਸਿਰਫ ਇਕ ਹੀ ਕਮਜ਼ੋਰੀ ਹੈ ਕਿ ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ। ਇਹੀ ਕਾਰਨ ਹੈ ਕਿ ਇਹ ਕਿਰਦਾਰ ਮੇਰੇ ਲਈ ਕਾਫੀ ਚੁਣੌਤੀ ਭਰਿਆ ਰਿਹਾ। ਕਿਰਦਾਰ 'ਚ ਸਟਰਾਂਗਨੈੱਸ ਦੇ ਨਾਲ ਹੈਲਪਲੈੱਸਨੈੱਸ ਦਾ ਮਿਕਸਚਰ ਚੈਲੇਜਿੰਗ ਸੀ। ਫਿਲਮ ਵਿਚ ਕਈ ਸੀਨ ਇਮੋਸ਼ਨ ਨਾਲ ਭਰੇ ਹੋਏ ਹਨ। 
ਸਭ ਕੁਝ ਚਾਰ ਗੁਣਾ ਵੱਧ
ਹੇਟ ਸਟੋਰੀ 4 ਮੇਰੇ ਕੈਰੀਅਰ ਦੀ ਪਹਿਲੀ ਮਹਿਲਾ ਪ੍ਰਧਾਨ ਫਿਲਮ ਹੈ। ਫਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ 'ਤੇ ਵੀ ਆਧਾਰਿਤ ਹੈ। 
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ 'ਹੇਟ ਸਟੋਰੀ' ਸੀਰੀਜ਼ ਦੀਆਂ ਫਿਲਮਾਂ ਰੋਮਾਂਚ, ਕਾਮੁਕਤਾ ਅਤੇ ਬਦਲੇ ਦੀ ਭਾਵਨਾ ਨਾਲ ਭਰਪੂਰ ਹੁੰਦੀਆਂ ਹਨ ਤਾਂ ਇਸ ਵਾਰ ਇਸ ਵਿਚ ਭੁਲੇਖਾਪਾਊ ਚਾਲਾਂ, ਪਾਗਲ ਤਰੀਕੇ, ਕੁੜੱਤਣ ਨਾਲ ਭਰੇ ਦਿਲ, ਸਾਜ਼ਿਸ਼ ਨਾਲ ਭਰੀ ਨਫਰਤ 4 ਗੁਣਾ ਵਧ ਵੇਖਣ ਨੂੰ ਮਿਲੇਗੀ। ਲੋਕ ਫਿਲਮ ਵੇਖ ਕੇ ਇਮੋਸ਼ਨਜ਼ ਅਤੇ ਮੈਸੇਜ ਲੈ ਕੇ ਨਿਕਲਣਗੇ।
ਮਿਊਜ਼ਿਕ ਅਤੇ ਡਾਂਸ
ਹੇਟ ਸਟੋਰੀ 4 ਸਿਰਫ ਪ੍ਰੇਮੀ ਜੋੜਿਆਂ ਲਈ ਹੀ ਨਹੀਂ ਸਗੋਂ ਡਾਂਸ ਦੇ ਦੀਵਾਨਿਆਂ ਲਈ ਵੀ ਬਿਹਤਰੀਨ ਫਿਲਮ ਹੈ। ਇਸ ਵਿਚ ਚੰਗੇ ਗਾਣਿਆਂ ਨਾਲ ਵਧੀਆ ਡਾਂਸ ਵੀ ਵੇਖਣ ਨੂੰ ਮਿਲੇਗਾ। 'ਆਸ਼ਿਕ ਬਨਾਇਆ ਆਪ ਨੇ...' ਵਿਚ ਅਸੀਂ ਹਿਲਜ਼ ਕੋਰੀਓਗ੍ਰਾਫੀ ਕੀਤੀ ਹੈ। 'ਨਾਮ ਹੈ ਮੇਰਾ...' ਵਿਚ ਵੈਕਿੰਗ ਡਾਂਸ ਸਟਾਈਲ ਵਰਤਿਆ ਹੋਇਆ ਹੈ। ਦੋਹਾਂ ਹੀ ਗਾਣਿਆਂ 'ਚ ਡਾਂਸ ਦੀ ਖੂਬ ਵਰਤੋਂ ਹੋਈ ਹੈ। ਕੁਲ ਮਿਲਾ ਕੇ ਫਿਲਮ 'ਚ ਭਰਪੂਰ ਮਸਾਲਾ ਹੈ। 
ਹੇਟ ਸਟੋਰੀ ਫ੍ਰੈਂਚਾਈਜ਼ੀ ਕਿਥੋਂ ਤਕ
ਮੈਂ ਤਾਂ ਚਾਹੁੰਦੀ ਹਾਂ ਕਿ ਨਫਰਤ ਦੀ ਇਹ ਕੜੀ ਪਾਠ 100 ਤਕ ਪੁੱਜੇ। ਇਹ ਬ੍ਰਾਂਡ ਕਦੇ ਵੀ ਨਾ ਰੁਕੇ। ਇੰਨਾ ਕਹਿ ਸਕਦੀ ਹਾਂ ਕਿ ਹੇਟ ਸਟੋਰੀ 4 ਇਸ ਸੀਰੀਜ਼ ਦੀ ਹੁਣ ਤਕ ਦੀ ਸਭ ਤੋਂ ਚੰਗੀ ਫਿਲਮ ਸਾਬਿਤ ਹੋਵੇਗੀ। ਅਸਲ 'ਚ ਹੇਟ ਸਟੋਰੀ ਫ੍ਰੈਂਚਾਈਜ਼ੀ ਨੂੰ ਅੱਗੇ ਵਧਾਉਣ 'ਚ ਪਿਛਲੀਆਂ ਫਿਲਮਾਂ ਦੇ ਕਲਾਕਾਰਾਂ ਦਾ ਯੋਗਦਾਨ ਹੈ। ਇਹ ਉਨ੍ਹਾਂ ਦੀ ਮਿਹਨਤ ਅਤੇ ਕੰਮ ਦਾ ਨਤੀਜਾ ਹੈ ਕਿ ਹੇਟ ਸਟੋਰੀ ਫ੍ਰੈਂਚਾਈਜ਼ੀ ਦੀਆਂ 4 ਫਿਲਮਾਂ ਬਣੀਆਂ ਹਨ। ਇਹ ਮੁਕਾਮ ਬਾਲੀਵੁੱਡ ਵਿਚ ਇਸੇ ਫ੍ਰੈਂਚਾਈਜ਼ ਨੇ ਹਾਸਲ ਕੀਤਾ ਹੈ।
ਫਿਲਮ 'ਚ ਕੁਝ ਗਲਤ ਨਹੀਂ : ਵਿਸ਼ਾਲ ਪਾਂਡਿਆ
ਇਹ ਨਾ ਸਿਰਫ ਇਕ ਇਰਾਟਿਕ ਫਿਲਮ ਹੈ, ਸਗੋਂ ਇਸ ਦੀ ਕਹਾਣੀ ਬਦਲਾ ਲੈਣ ਦੇ ਵਿਸ਼ੇ 'ਤੇ ਆਧਾਰਿਤ ਹੈ। ਫਿਲਮ ਦਾ ਵਿਸ਼ਾ ਔਰਤਾਂ ਨਾਲ ਜੁੜੇ ਕਈ ਮੁੱਦਿਆਂ ਅਤੇ ਇਸ ਨਾਲ ਉਨ੍ਹਾਂ 'ਚ ਕਿਸ ਤਰ੍ਹਾਂ ਨਫਰਤ ਦੀ ਭਾਵਨਾ ਪੈਦਾ ਹੁੰਦੀ ਹੈ, 'ਤੇ ਆਧਾਰਿਤ ਹੈ। ਫਿਲਮ 'ਚ ਬੋਲਡਨੈੱਸ ਨੂੰ ਲੈ ਕੇ ਨਿਰਦੇਸ਼ਕ ਵਿਸ਼ਾਲ ਪਾਂਡਿਆ ਕਹਿੰਦੇ ਹਨ ਕਿ ਫਿਲਮ ਵਿਚ ਕਿਸਿੰਗ ਸੀਨ ਹੋਣਾ ਗਲਤ ਨਹੀਂ। ਇਹ ਸਕ੍ਰਿਪਟ ਦੀ ਮੰਗ ਹੈ।


Edited By

Chanda Verma

Chanda Verma is news editor at Jagbani

Read More