'ਬਿੱਗ ਬੌਸ 12' 'ਚ ਬੇਘਰ ਹੋਈ ਉਰਵਸ਼ੀ, ਜੋੜੀਆਂ ਨੇ ਕੀਤਾ ਰੋਮਾਂਟਿਕ ਡਾਂਸ

Monday, November 5, 2018 2:06 PM

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ ਬਿਹਾਰ ਦੇ ਗਾਇਕ ਦੀਪਕ ਠਾਕੁਰ ਦੀ ਜੋੜੀਦਾਰ ਉਰਵਸ਼ੀ ਵਾਣੀ ਦਾ ਸਫਰ ਸ਼ੋਅ 'ਚ ਖਤਮ ਹੋ ਗਿਆ ਹੈ। ਸਲਮਾਨ ਖਾਨ ਨੇ ਵੀਕੈਂਡ ਕਾ ਵਾਰ 'ਚ ਉਰਵਸ਼ੀ ਦੇ ਘਰ 'ਚੋਂ ਬੇਘਰ ਹੋਣ ਦੀ ਖਬਰ ਦਿੱਤੀ। ਦਰਸਅਲ, ਘੱਟ ਵੋਟਿੰਗ ਕਰਕੇ ਉਸ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ। ਦੀਪਕ ਨੇ ਸ਼ੋਅ ਵਿਚਕਾਰ ਹੀ ਰੰਗ ਬਦਲ ਕੇ ਉਰਵਸ਼ੀ ਦਾ ਸਾਥ ਛੱਡ ਦਿੱਤਾ ਸੀ ਅਤੇ ਗੇਮ 'ਚ ਬਣੇ ਰਹਿਣ ਲਈ ਉਹ ਕੁਝ ਕਰਨ ਲਈ ਤਿਆਰ ਸੀ।

ਇਕ ਪਾਸੇ ਜਿੱਥੇ ਭਾਰਤੀ ਸਿੰਘ ਦੀਪਕ ਤੇ ਸੋਮੀ ਦੀ ਜੋੜੀ ਦਾ ਮਜ਼ਾਕ ਉਡਾਉਂਦੀ ਨਜ਼ਰ ਆਈ, ਉੱਥੇ ਹੀ ਦੂਜੇ ਪਾਸੇ ਮੁਕਾਬਲੇਬਾਜ਼ ਸ਼ਾਨਦਾਰ ਡਾਂਸ ਪਰਫਾਰਮ ਕਰਦੇ ਦਿਖਾਈ ਦਿੱਤੇ। ਇਸ ਦੌਰਾਨ ਜਸਲੀਨ-ਸ਼ਿਵਾਸ਼ੀਸ਼ ਅਤੇ ਸ੍ਰਿਸ਼ਟੀ-ਰੋਹਿਤ ਨਾਲ ਮਿਲ ਕੇ ਰੋਮਾਂਟਿਕ ਡਾਂਸ ਕੀਤਾ। ਇਹ ਚਾਰੋਂ ਜੋੜੀਆਂ 'ਲਤ ਲਗ ਗਈ' 'ਤੇ ਡਾਂਸ ਕਰਦੀਆਂ ਨਜ਼ਰ ਆਈਆਂ।

ਉਰਵਸ਼ੀ ਨੇ ਬਿੱਗ ਬੌਸ ਦੇ ਘਰ 'ਚੋਂ ਬਾਹਰ ਆਉਣ ਤੋਂ ਬਾਅਦ ਇਕ ਇੰਟਰਵਿਊ 'ਚ ਦੀਪਕ ਠਾਕੁਰ ਦੇ ਇਸ ਵਿਵਹਾਰ ਨੂੰ ਗਲਤ ਦੱਸਿਆ। ਇਸ ਦੌਰਾਨ ਜਦੋਂ ਉਰਵਸ਼ੀ ਨੂੰ ਪੁੱਛਿਆ ਗਿਆ ਕਿ ਦੀਪਕ ਠਾਕੁਰ ਨਾਲ ਸ਼ੋਅ 'ਚ ਇਸ਼ਕ ਦਾ ਇਜ਼ਹਾਰ ਕਰਨ ਵਾਲੀ ਸੀ ਤਾਂ ਇਸ 'ਤੇ ਉਰਵਸ਼ੀ ਨੇ ਕਿਹਾ ਕਿ ਉਹ ਦੀਪਕ ਨੂੰ ਪਸੰਦ ਕਰਦੀ ਸੀ ਪਰ ਘਰ ਦੇ ਅੰਦਰ ਜੋ ਉਸ ਦਾ ਚਿਹਰਾ ਦੇਖਿਆ ਉਹ ਬਾਹਰ ਨਾਲੋਂ ਬਿਲਕੁੱਲ ਵੱਖਰਾ ਸੀ।

PunjabKesari

ਘਰ ਦੇ ਬਾਹਰ ਦੀਪਕ ਲਈ ਉਸ ਦੇ ਮਨ 'ਚ ਜੋ ਵੀ ਸੀ। ਹੁਣ ਉਹ ਖਤਮ ਹੋ ਚੁੱਕਾ ਹੈ। ਇਸ ਤਰ੍ਹਾਂ ਉਰਵਸ਼ੀ ਨੇ ਐਲਾਨ ਕਰ ਦਿੱਤਾ ਕਿ ਦੀਪਕ ਨਾਲ ਉਸ ਦਾ ਕੋਈ ਲੈਣ-ਦੇਣ ਨਹੀਂ ਹੈ। ਉਝੰ ਵੀ ਦੀਪਕ ਇਨ੍ਹੀਂ ਦਿਨੀਂ ਸੋਮੀ ਨਾਲ ਰੋਮਾਂਟਿਕ ਹੁੰਦਾ ਦਿਖਾਈ ਦੇ ਰਿਹਾ ਹੈ।


Edited By

Kapil Kumar

Kapil Kumar is news editor at Jagbani

Read More