B'Day Spl: ਬਚਪਨ 'ਚ ਬੇਹੱਦ ਸ਼ਰਾਰਤੀ ਤੇ ਗੋਲ-ਮਟੋਲ ਹੁੰਦੇ ਸਨ ਵਰੁਣ ਧਵਨ, ਦੇਖੋ ਤਸਵੀਰਾਂ

4/24/2019 12:43:48 PM

ਮੁੰਬਈ(ਬਿਊਰੋ)— ਬਾਲੀਵੁੱਡ ਵਰੁਣ ਧਵਨ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਵਰੁਣ ਧਵਨ ਦਾ ਜਨਮ ਸਾਲ 1987 ਮੁੰਬਈ 'ਚ ਹੋਇਆ ਸੀ। ਖਬਰਾਂ ਦੀ ਮੰਨੀਏ ਤਾਂ ਵਰੁਣ ਆਪਣਾ ਜਨਮਦਿਨ ਆਪਣੇ ਫੈਨਜ਼ ਨਾਲ ਥਾਈਲੈਂਡ 'ਚ ਸੈਲੀਬ੍ਰੇਟ ਕਰਨਗੇ। ਕੁਝ ਹੀ ਸਮੇਂ 'ਚ ਵਰੁਣ ਨੇ ਬਾਲੀਵੁੱਡ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।

PunjabKesari
ਵਰੁਣ ਬਚਪਨ ਤੋਂ ਹੀ ਕਾਫੀ ਸ਼ਰਾਰਤੀ ਸਨ ਅਤੇ ਉਨ੍ਹਾਂ 'ਚ ਅਨੁਸ਼ਾਸਨ ਲਿਆਉਣ 'ਚ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਵਰੁਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2012 'ਚ ਕਰਨ ਜੌਹਰ ਦੀ ਨਿਰਦੇਸ਼ਿਤ ਫਿਲਮ 'ਸਟੂਡੈਂਟ ਆਫ ਦਾ ਈਅਰ' ਨਾਲ ਕੀਤੀ ਸੀ।

PunjabKesari
ਇਸ ਤੋਂ ਬਾਅਦ ਉਨ੍ਹਾਂ ਨੇ 'ਮੈਂ ਤੇਰਾ ਹੀਰੋ', 'ਦਿਲਵਾਲੇ', 'ਬਦਰੀਨਾਥ ਕੀ ਦੁਲਹੱਨੀਆ', 'ਬਦਲਾਪੁਰ', 'ਏ ਬੀ ਸੀ ਡੀ 2' ਅਤੇ 'ਜੁੜਵਾ 2' ਵਰਗੀਆਂ ਫਿਲਮਾਂ 'ਚ ਐਕਟਿੰਗ ਕਰਕੇ ਕਾਫੀ ਤਰੀਫਾਂ ਬਟੋਰੀਆਂ।

PunjabKesari
ਕੰਮ ਦੀ ਗੱਲ ਕਰੀਏ ਤਾਂ ਵਰੁਣ ਇਨ੍ਹੀਂ ਦਿਨੀਂ 'ਸਟ੍ਰੀਟ ਡਾਂਸਰ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਤੋਂ ਇਲਾਵਾ ਉਹ ਫਿਲਮ 'ਕੂਲੀ ਨੰਬਰ 1' ਦੀ ਰੀਮੇਕ 'ਚ ਨਜ਼ਰ ਆਉਣਗੇ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News