B''DAY SPL: 30 ਸਾਲ ਦੇ ਹੋਏ ਵਰੁਣ ਧਵਨ, ਦੇਖੋ UNSEEN PHOTOS

4/24/2017 6:30:41 PM

ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦਾ ਅੱਜ ਜਨਮਦਿਨ ਹੈ। ਅੱਜ ਉਹ 30 ਸਾਲਾਂ ਦੇ ਹੋ ਗਏ ਹਨ। ਵਰੁਣ ਨੇ ਸਾਲ 2010 ''ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਸਮੇਂ ਉਹ ਆਪਣੀ ਆਉਣ ਵਾਲੀ ਫਿਮਲ ''ਜੁੜਵਾ 2'' ''ਚ ਵਿਅਸਥ ਹਨ। ਇਹ ਫਿਲਮ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ ''ਜੁੜਵਾ'' ਦਾ ਸੀਕਵਲ ਹੈ। ਵਰੁਣ ਦੀ ਫਿਲਮ ਦਾ ਪ੍ਰਸ਼ੰਸਕ ਬੜੀ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਇੰਡਸਟਰੀ ''ਚ ਵਰੁਣ ਨੇ ਜ਼ਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਸਭ ਹਿੱਟ ਹੀ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਵਰੁਣ ਬਚਪਨ ਤੋਂ ਹੀ ਬਹੁਤ ਕਿਊਟ ਹਨ। ਵਰੁਣ ਬਾਲੀਵੁੱਡ ਅਭਿਨੇਤਾ ਗੋਵਿਦਾ ਦੇ ਬਹੁਤ ਵੱਡੇ ਫੈਨ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਵਰੁਣ ਗੋਵਿੰਦਾ ਨੂੰ ਕਾਪੀ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਪਿਤਾ ਡੈਵਿਡ ਧਵਨ ਦੀ ਫਿਲਮਾਂ ''ਚ ਗੋਵਿੰਦਾ ਦੀ ਅਦਾਕਾਰੀ ਦੇਖ ਕੇ ਹੀ ਵਰੁਣ ਵੱਡੇ ਹੋਏ ਹਨ। ਵਰੁਣ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੋਕ ਰੱਖਦੇ ਸੀ। ਉਹ 8 ਸਾਲ ਦੀ ਉਮਰ ''ਚ ਹੀ Bourovita ਦੀ ਐਡ ਦਾ ਹਿੱਸਾ ਬਣ ਗਏ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News