Video : ਵਰੁਣ ਧਵਨ ਨੇ ਆਈਫਾ ''ਚ ਗੁਰੂ ਰੰਧਾਵਾ ਦੇ ''ਸੂਟ'' ਗੀਤ ''ਤੇ ਨਚਾਏ ਸਿਤਾਰੇ
7/17/2017 3:46:37 PM
ਜਲੰਧਰ— ਪੰਜਾਬੀ ਨਾਮੀ ਗਾਇਕ ਗੁਰੂ ਰੰਧਾਵਾ ਨੇ ਵੱਖ-ਵੱਖ ਗੀਤਾਂ ਨਾਲ ਲੋਕਾਂ 'ਚ ਖਾਸ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਦਾ ਪੰਜਾਬੀ ਗੀਤ 'ਸੂਟ' ਕਾਫੀ ਸੁਰਖੀਆਂ ਬਟੋਰ ਚੁੱਕਾ ਹੈ। ਗੁਰੂ ਰੰਧਾਵਾ ਦੇ ਇਸ ਗੀਤ ਨੇ ਨਾਲ ਕੇ ਪੰਜਾਬੀ ਇੰਡਸਟਰੀ 'ਚ ਸ਼ੋਹਰਤ ਹਾਸਲ ਕੀਤੀ ਸਗੋਂ ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਦਿਲਾਂ 'ਤੇ ਵੀ ਰਾਜ ਕੀਤਾ। ਇਸ ਗੀਤ ਨੂੰ ਇਰਫਾਨ ਖਾਨ ਦੀ ਫਿਲਮ 'ਹਿੰਦੀ ਮੀਡੀਅਮ' 'ਚ ਲਿਆ ਗਿਆ। ਇਸ ਨਾਲ ਨਾਮੀ ਗਾਇਕ ਗੁਰੂ ਰੰਧਾਵਾ ਨੂੰ ਕਾਫੀ ਪ੍ਰਸਿੱਧੀ ਮਿਲੀ।
ਹਾਲ ਹੀ 'ਚ ਨਿਊਯਾਰਕ 'ਚ ਆਈਫਾ ਐਵਾਰਡ 2017 ਦਾ ਆਯੋਜਨ ਹੋਇਆ ਹੈ। ਇਸ ਐਵਾਰਡਜ਼ ਸ਼ੋਅ 'ਚ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ ਇਸ ਸਮਾਰੋਹ 'ਚ ਪਰਫਾਰਮ ਦੌਰਾਨ ਗੁਰੂ ਰੰਧਾਵਾ ਦਾ ਗੀਤ 'ਸੂਟ' ਨੂੰ ਗਾਇਆ। ਇਸ ਦੌਰਾਨ ਉਸ ਨਾਲ ਟੀ. ਵੀ. ਅਭਿਨੇਤਾ ਕਰਨ ਵਾਹੀ ਵੀ ਨਜ਼ਰ ਆਇਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ