9ਵੇਂ ਦਿਨ ਵਰੁਣ ਦੀ ''ਅਕਤੂਬਰ'' ਨੇ ਕਮਾਈ ਦੇ ਮਾਮਲੇ ''ਚ ਮਾਰੀ ਉਚੀ ਛਾਲ, ਜਾਣੋ ਕੁੱਲ ਕਲੈਕਸ਼ਨ

4/22/2018 4:42:57 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਅਕਤੂਬਰ' ਭਾਵੇਂ ਹੀ ਆਪਣੇ ਪਹਿਲੇ ਹਫਤੇ 'ਚ ਸਿਰਫ 30 ਕਰੋੜ ਦਾ ਕਾਰੋਬਾਰ ਕਰਨ 'ਚ ਸਫਲ ਹੋਈ ਹੋਵੇ ਪਰ ਅਜਿਹਾ ਨਹੀਂ ਹੈ ਕਿ ਦਰਸ਼ਕਾਂ ਤੋਂ ਇਸ ਫਿਲਮ ਦਾ ਜਾਦੂ ਉਤਰ ਗਿਆ ਹੈ। ਫਿਲਮ ਪੱਤਰਕਾਰਾਂ ਨੇ 'ਅਕਤੂਬਰ' ਨੂੰ ਸਾਲ 2018 ਦੀ ਸਭ ਤੋਂ ਰੋਮਾਂਟਿਕ ਫਿਲਮ ਦਾ ਖਿਤਾਬ ਦਿੱਤਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਵਰੁਣ ਤੇ ਬਨੀਤਾ ਸੰਧੂ ਦੀ ਇਸ ਫਿਲਮ ਦੀ ਕਮਾਈ 'ਚ 9ਵੇਂ ਦਿਨ 80 ਪ੍ਰਤੀਸ਼ਤ ਦੀ ਕਮਾਈ ਦਰਜ ਕੀਤੀ ਗਈ ਹੈ। ਟਰੇਡ ਐਕਸਪਰਟ ਤਰਨ ਆਦਰਸ਼ ਨੇ ਥੋੜ੍ਹੀ ਦੇਰ ਪਹਿਲਾਂ ਹੀ ਆਪਣੇ ਟਵਿਟਰ ਅਕਾਊਂਟ 'ਤੇ ਇਕ ਟਵੀਟ ਦੇ ਜ਼ਰੀਏ ਦੱਸਿਆ ਕਿ ਫਿਲਮ 'ਅਕਤੂਬਰ' ਨੇ ਆਪਣੇ ਦੂਜੇ ਸ਼ਨੀਵਾਰ ਨੂੰ 3.42 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ, ਜਿਸ ਨੂੰ ਮਿਲਾ ਕੇ ਫਿਲਮ ਦੀ ਕੁੱਲ ਕਮਾਈ 35.55 ਕਰੋੜ ਰੁਪਏ ਹੋ ਗਈ ਹੈ।


ਦੱਸਣਯੋਗ ਹੈ ਕਿ 'ਅਕਤੂਬਰ' ਦਾ ਨਿਰਦੇਸ਼ਨ ਸ਼ੁਜੀਤ ਸਰਕਾਰ ਨੇ ਕੀਤਾ ਹੈ। ਫਿਲਮ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਬੰਨਿਤਾ ਸੰਧੂ ਅਹਿਮ ਭੂਮਿਕਾ 'ਚ ਹੈ। ਇਸ ਫਿਲਮ ਨੂੰ ਭਾਰਤ 'ਚ 1,683 ਅਤੇ ਓਵਰਸੀਜ਼ 'ਚ 6,25 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 30 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News