'ਕਸ਼ਮੀਰ ਬਣੇਗਾ ਪਾਕਿਸਤਾਨ' ਨਾਅਰੇ 'ਤੇ ਵੀਨਾ ਮਲਿਕ ਹੋਈ ਟਰੋਲ

8/16/2019 12:04:08 PM

ਮੁੰਬਈ(ਬਿਊਰੋ)— ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਪਾਕਿਸਤਾਨ ਬੌਖਲਾਇਆ ਹੋਇਆ ਹੈ। ਉਸ ਵੱਲੋਂ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ। ਭਾਰਤ ਖਿਲਾਫ ਅਕਸਰ ਵਿਵਾਦਿਤ ਟਿੱਪਣੀ ਕਰਨ ਵਾਲੀ ਪਾਕਿਸਤਾਨ ਅਦਾਕਾਰਾ ਵੀਨਾ ਮਲਿਕ ਨੇ ਕਸ਼ਮੀਰ  ਨੂੰ ਲੈ ਕੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ 'ਚ ਉਹ ਪਾਕਿਸਤਾਨ ਜ਼ਿੰਦਾਬਾਦ ਅਤੇ ਕਸ਼ਮੀਰ ਬਣੇਗਾ ਪਾਕਿਸਤਾਨ ਦਾ ਨਾਅਰਾ ਲਗਾ ਰਹੀ ਹੈ। ਵੀਨਾ ਮਲਿਕ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਯੂਜ਼ਰਸ ਭੜਕ ਗਏ ਅਤੇ ਉਸ ਦੀ ਜੰਮ ਕੇ ਕਲਾਸ ਲਗਾਈ।

 
 
 
 
 
 
 
 
 
 
 
 
 
 

#Repost @behtareenpk • • • • • • Kashmir Baneyga Pakistan 🇵🇰 #VeenaMalik #Pakistan #Kashmir

A post shared by VEENA MALIK (@theveenamalik) on Aug 13, 2019 at 1:01pm PDT


ਵੀਨਾ ਮਲਿਕ ਦੇ ਇਸ ਨਾਅਰੇ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰਸ ਨੇ ਲਿਖਿਆ,''ਇਹ ਕਸ਼ਮੀਰ ਦੇ ਚੱਕਰ 'ਚ ਹਨ, ਜਦੋਂ ਕਿ ਹੁਣ ਤਾਂ ਲਾਹੌਰ ਵੀ ਲੈਣਾ ਹੈ।'' ਦੂਜੇ ਨੇ ਲਿਖਿਆ,''ਕਸ਼ਮੀਰ ਦੀ ਚਾਹਤ ਰੱਖੇਂਗੀ ਮੈਮ ਤਾਂ ਕਰਾਚੀ ਵੀ ਲੈ ਲੈਣਗੇ। ਆਖਿਰ ਹਿੰਦੂਸਤਾਨ ਤੋਂ ਹੀ ਤਾਂ ਪਾਕਿਸਤਾਨ ਪੈਦਾ ਹੋਇਆ। ਪੁੱਤਰ ਹੈ ਸਾਡਾ।'' ਇਕ ਸ਼ਖਸ ਨੇ ਲਿਖਿਆ,''ਜੰਗ ਤਾਂ ਜਿੱਤੀ ਨਹੀਂ ਜਾਂਦੀ ਇਨ੍ਹਾਂ ਤੋਂ ਅਤੇ ਕਸ਼ਮੀਰ ਦੀ ਗੱਲ ਕਰਦੇ ਹਨ।'' ਇਕ ਯੂਜ਼ਰ ਨੇ ਲਿਖਿਆ,''ਦੁੱਧ ਮੰਗੋਗੇ ਤਾਂ ਖੀਰ ਦੇਵਾਂਗੇ, ਕਸ਼ਮੀਰ ਮੰਗੋਗੇ ਤਾਂ ਚੀਰ ਦੇਵਾਂਗੇ।'' ਇਕ ਹੋਰ ਨੇ ਲਿਖਿਆ,''ਤੁਹਾਡਾ ਸੁਪਨਾ ਹਮੇਸ਼ਾ ਸੁਪਨਾ ਹੀ ਰਹੇਗਾ।''

 
 
 
 
 
 
 
 
 
 
 
 
 
 

Celebrating our Independence Day #14thAugust with my family. How are you celebrating , comment below. #VeenaMalik #14August2029 #Independenceday #Pakistan

A post shared by VEENA MALIK (@theveenamalik) on Aug 14, 2019 at 3:59am PDT


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਵੀਨਾ ਮਲਿਕ ਭਾਰਤ ਨੂੰ ਲੈ ਕੇ ਟਿੱਪਣੀ ਕਰਨ 'ਤੇ ਟਰੋਲ ਹੁੰਦੀ ਰਹੀ ਹੈ। ਹਾਲ ਹੀ 'ਚ ਉਸ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹੱਟਣ ਤੋਂ ਪਹਿਲਾਂ ਉੱਥੇ ਹੋ ਰਹੀਆਂ ਗਤੀਵਿਧੀਆਂ ਨੂੰ ਲੈ ਕੇ ਟਵੀਟ ਕੀਤਾ ਸੀ। ਵੀਨਾ ਨੇ ਭਾਰਤੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕੁਮੈਂਟ ਲਿਖਿਆ ਸੀ,''To The Indian Brutality In Kashmir. #IndianarmyinKashmir #indianArmy.''। ਵੀਨਾ ਦੀ ਇਸ ਪੋਸਟ 'ਤੇ ਉਨ੍ਹਾਂ ਦੀ ਖੂਬ ਆਲੋਚਨਾ ਹੋਈ ਸੀ। ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੇ ਵੀਨਾ ਮਲਿਕ ਨੂੰ ਭਿਖਾਰੀ ਤੱਕ ਕਹਿ ਦਿੱਤਾ ਸੀ।

 
 
 
 
 
 
 
 
 
 
 
 
 
 

‏میرے وطن یہ عقیدتیں اور پیار تجھ پہ نثار کردوں🙏🇵🇰❤ ‎#PakistanZindabad ‎#independenceday2019

A post shared by VEENA MALIK (@theveenamalik) on Aug 13, 2019 at 5:05am PDT

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News