ਕੁਲਭੂਸ਼ਣ ਜਾਧਵ ਨੂੰ ਲੈ ਕੇ ਪਾਕਿ ਅਦਾਕਾਰਾ ਨੇ ਕੀਤਾ ਵਿਵਾਦਿਤ ਟਵੀਟ, ਭਾਰਤੀਆਂ ਨੇ ਦਿੱਤਾ ਜਵਾਬ

7/19/2019 10:35:35 AM

ਮੁੰਬਈ(ਬਿਊਰੋ)— ਪਾਕਿਸਤਾਨੀ ਜੇਲ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਕਿਸਤਾਨੀ ਕਲਾਕਾਰ ਵੀਨਾ ਮਲਿਕ ਨੇ ਵਿਵਾਦਿਤ ਟਵੀਟ ਕੀਤਾ ਹੈ। ਉਨ੍ਹਾਂ ਨੇ ਕੁਲਭੂਸ਼ਣ ਜਾਧਵ ਨੂੰ ਵਾਘਾ ਬਾਰਡਰ 'ਤੇ ਫਾਂਸੀ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਲਭੂਸ਼ਣ ਜਾਧਵ ਨੂੰ ਜਾਸੂਸ ਅਤੇ ਅੱਤਵਾਦੀ ਵੀ ਕਿਹਾ ਹੈ।


ਕੁਲਭੂਸ਼ਣ ਜਾਧਵ 'ਤੇ ਜਿੱਥੇ ਇਕ ਪਾਸੇ ਭਾਰਤ ਦੀ ਅੰਤਰਰਾਸ਼ਟਰੀ ਅਦਾਲਤ 'ਚ ਵੱਡੀ ਜਿੱਤ ਹੋਈ ਹੈ, ਉਥੇ ਹੀ ਪਾਕਿਸਤਾਨ 'ਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਵਧਦੀ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਸੋਸ਼ਲ ਮੀਡੀਆ 'ਤੇ ਕੁਲਭੂਸ਼ਣ ਜਾਧਵ ਨੂੰ ਵਾਘਾ ਬਾਰਡਰ 'ਤੇ ਫਾਂਸੀ ਦੇਣ ਦੀ ਮੰਗ ਕੀਤੀ ਹੈ।


ਵੀਨਾ ਮਲਿਕ ਨੇ ਆਪਣੇ ਟਵੀਟ 'ਚ ਲਿਖਿਆ ਹੈ,''ਅੱਤਵਾਦੀ ਅਤੇ ਹਤਿਆਰੇ ਕੁਲਭੂਸ਼ਣ ਜਾਧਵ ਪ੍ਰਤੀ ਕੋਈ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ। ਜੋ ਤੁਸੀਂ ਬੀਜਦੇ ਹੋ, ਉਹ ਹੀ ਤੁਸੀਂ ਕੱਟਦੇ ਹੋ। ਤਾਂ ਭਾਰਤ ਦੇ ਜਾਸੂਸਾਂ ਅਤੇ ਅੱਤਵਾਦੀਆਂ ਨੂੰ ਉਦਾਹਰਣ ਦੇਣ ਲਈ ਵਾਘਾ ਬਾਰਡਰ 'ਤੇ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਵੀਨਾ ਮਲਿਕ ਨੂੰ ਸੋਸ਼ਲ ਮੀਡੀਆ 'ਤੇ ਜੱਮ ਕੇ ਟਰੋਲ ਕੀਤਾ ਜਾਣ ਲੱਗਾ। ਕਈ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਾਣੇ ਦਿਨ ਯਾਦ ਕਰਵਾਏ ਤਾਂ ਕੁਝ ਨੇ ਉਨ੍ਹਾਂ ਨੂੰ ਲਲਕਾਰਦੇ ਹੋਏ ਪੁੱਛਿਆ,''ਕੀ ਇਮਰਾਨ ਖਾਨ 'ਚ ਇੰਨੀ ਹਿੰਮਤ ਹੈ।''
ਇਕ ਭਾਰਤੀ ਨੇ ਲਿਖਿਆ,''ਤੁਹਾਡੀ ਮੁਰਖਤਾ ਨੂੰ ਮੈਂ ਸੈਲੀਊਟ ਕਰਦਾ ਹਾਂ।''


ਇਕ ਹੋਰ ਨੇ ਲਿਖਿਆ,''ਭਾਰਤ ਨਾਲ ਕੋਈ ਵੀ ਪੰਗਾ ਨਹੀਂ ਲੈਂਦਾ।'' ਇਸੇ ਤਰ੍ਹਾਂ ਇਕ ਹੋਰ ਭਾਰਤੀ ਨੇ ਵੀਨਾ ਮਲਿਕ ਨੇ ਕਾਫੀ ਕਲਾਸ ਲਗਾਈ। ਜ਼ਿਕਰਯੋਗ ਹੈ ਕਿ ਵੀਨਾ ਮਲਿਕ ਭਾਰਤੀ 'ਬਿੱਗ ਬੌਸ' ਦਾ ਹਿੱਸਾ ਰਹੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News