MOVIE REVIEW : 'ਵੀਰੇ ਦੀ ਵੈਡਿੰਗ'

6/1/2018 9:42:30 AM

ਮੁੰਬਈ (ਬਿਊਰੋ)— ਨਿਰਦੇਸ਼ਕ ਸ਼ਸ਼ਾਂਕ ਘੋਸ਼ ਦੀ ਫਿਲਮ 'ਵੀਰੇ ਦੀ ਵੈਡਿੰਗ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਖਾਨ, ਸੋਨਮ ਕਪੂਰ, ਸ਼ਿਖਾ ਤਲਸਾਨੀਆ, ਸਵਰਾ ਭਾਸਕਰ, ਸੁਮੀਤ ਵਿਆਸ, ਨੀਨਾ ਗੁਪਤਾ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ 'A' ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਫਿਲਮ ਪਾਕਿਸਤਾਨ 'ਚ ਬੈਨ ਹੈ।
ਕਹਾਣੀ
ਫਿਲਮ ਦੀ ਕਹਾਣੀ ਦਿੱਲੀ ਦੇ ਇਕ ਹੀ ਸਕੂਲ ਵਿਚ ਪੜ੍ਹਨ ਵਾਲੀਆਂ ਚਾਰ ਲੜਕੀਆਂ ਤੋਂ ਸ਼ੁਰੂ ਹੁੰਦੀ ਹੈ। ਸਕੂਲ ਤੋਂ ਨਿਕਲਣ ਦੇ 10 ਸਾਲ ਬਾਅਦ ਚਾਰਾਂ ਦੋਸਤ ਮਤਲਬ ਅਵਨੀ (ਸੋਨਮ ਕਪੂਰ), ਸਾਕਸ਼ੀ ਸੋਨੀ (ਸਵਰਾ ਭਾਸਕਰ), ਮੀਰਾ (ਸ਼ਿਖਾ ਤਲਸਾਨੀਆ ) ਅਤੇ ਕਾਲਿੰਦੀ ਪੁਰੀ (ਕਰੀਨਾ ਕਪੂਰ ਖਾਨ) ਵੱਖਰੀ- ਵੱਖਰੀ ਹਾਲਤ ਵਿਚ ਹੁੰਦੀਆਂ ਹਨ। ਸਾਕਸ਼ੀ ਸੋਨੀ ਨੇ ਵਿਆਹ ਤਾਂ ਕਰ ਲਿਆ ਪਰ ਲੰਡਨ ਜਾ ਕੇ ਆਪਣੇ ਪਤੀ ਵਿਨੀਤ ਕੋਲੋਂ ਤਲਾਕ ਲੈ ਕੇ ਵਾਪਸ ਦਿੱਲੀ ਆ ਜਾਂਦੀ ਹੈ। ਉਥੇ ਹੀ ਮੀਰਾ ਆਪਣੇ ਪਿਤਾ ਦੀ ਮਨਜ਼ੂਰੀ ਦੇ ਬਿਨਾਂ ਅਮਰੀਕਾ ਰਹਿਣ ਵਾਲੇ ਜੌਨ ਨਾਲ ਵਿਆਹ ਕਰ ਲੈਂਦੀ ਹੈ। ਜਿਨ੍ਹਾਂ ਦਾ ਬੇਟਾ ਕਬੀਰ ਹੁੰਦਾ ਹੈ। ਤੀਜੇ ਪਾਸੇ ਦਿੱਲੀ ਵਿਚ ਹੀ ਰਹਿ ਕੇ ਅਵਨੀ (ਸੋਨਮ ਕਪੂਰ) ਨੇ ਵਕਾਲਤ ਦੀ ਪੜ੍ਹਾਈ ਕੀਤੀ ਅਤੇ ਮੈਟਰੀਮੋਨੀਅਲ ਵਕੀਲ ਬਣ ਗਈ ਹੈ। ਉਥੇ ਹੀ ਕਾਲਿੰਦੀ ਦੀ ਆਸਟਰੇਲੀਆ ਵਿਚ ਪੜ੍ਹਾਈ ਦੇ ਦੌਰਾਨ ਸੁਮਿਤ ਵਿਆਸ ਨਾਲ ਮੁਲਾਕਾਤ ਹੁੰਦੀ ਹੈ ਅਤੇ ਦੋਵੇਂ ਵਿਆਹ ਦਾ ਪਲਾਨ ਬਣਾਉਂਦੇ ਹਨ। ਇਸ ਦੇ ਲਈ ਉਹ ਆਸਟਰੇਲੀਆ ਤੋਂ ਦਿੱਲੀ ਚਲੇ ਆਉਂਦੇ ਹਨ। ਜਦੋਂ ਕਾਲਿੰਦੀ ਦੇ ਵਿਆਹ ਦੀ ਖਬਰ ਉਸ ਦੇ ਤਿੰਨਾਂ ਦੋਸਤਾਂ ਨੂੰ ਮਿਲਦੀ ਹੈ ਤਾਂ ਉਹ ਦਿੱਲੀ ਆ ਕੇ ਇਕੱਠੇ ਕਾਲਿੰਦੀ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਤਿਆਰ ਹੁੰਦੇ ਹਨ। ਇਨ੍ਹਾਂ ਚਾਰਾਂ ਦੋਸਤਾਂ ਦੀ ਜ਼ਿੰਦਗੀ ਵਿਚ ਤਰ੍ਹਾਂ-ਤਰ੍ਹਾਂ ਦੇ ਉਤਾਅ ਚੜਾਅ ਦੇਖਣ ਨੂੰ ਮਿਲਦੇ ਹਨ। ਜਦੋਂ ਇਹ ਸਾਰੇ ਦੋਸਤ ਇਕੱਠੇ ਕਾਲਿੰਦੀ ਦੇ ਵਿਆਹ ਲਈ ਮਿਲਦੇ ਹਨ ਤਾਂ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹਨ। ਕਈ ਮੋੜ ਵੀ ਦਿਖਾਈ ਦਿੰਦੇ ਹੈ ਅਤੇ ਅਖੀਰ ਵਿਚ ਇਕ ਰਿਜਲਟ ਨਿਕਲਦਾ ਹੈ ਜਿਸ ਨੂੰ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਕਮਜ਼ੋਰ ਕੜੀਆਂ
ਫਿਲਮ ਦਾ ਸੈਕਿੰਡ ਹਾਫ ਕਾਫ਼ੀ ਹੌਲੀ-ਹੌਲੀ ਚੱਲਦਾ ਹੈ ਅਤੇ ਕਈ ਜਗ੍ਹਾ ਅਜਿਹੇ ਵੀ ਪਲ ਆਉਂਦੇ ਹਨ ਜਦੋਂ ਲੱਗਦਾ ਹੈ ਕਿ ਕਹਾਣੀ ਖਤਮ ਹੋ ਜਾਣੀ ਚਾਹੀਦੀ ਸੀ ਪਰ ਅਜਿਹਾ ਹੋ ਨਹੀਂ ਪਾਉਂਦਾ, ਤਾਂ ਕਹਿ ਸਕਦੇ ਹਨ ਕਿ ਫਿਲਮ ਦੀ ਐਡੀਟਿੰਗ ਸਾਫ਼ ਹੋਣੀ ਬਹੁਤ ਜਰੂਰੀ ਸੀ। ''ਤੇਰੀ ਪੱਪੀ ਲੇ ਲੂ' ਵਾਲੇ ਗੀਤ ਤੋਂ ਇਲਾਵਾ ਕੋਈ ਵੀ ਗੀਤ ਫਿਲਮਾਂਕਨ ਦੇ ਦੌਰਾਨ ਆਕਰਸ਼ਿਤ ਕਰ ਪਾਉਣ 'ਚ ਅਸਮਰਥ ਦਿਖਾਈ ਦਿੰਦਾ ਹੈ। ਫਿਲਮ ਦਾ ਅੰਤ ਹੋਰ ਬਿਹਤਰ ਹੋ ਸਕਦਾ ਸੀ ਖਾਸਤੌਰ ਨਾਲ ਕਲਾਈਮੈਕਸ ਦਾ ਪਾਰਟ।
ਬਾਕਸ ਆਫਿਸ
ਫਿਲਮ ਦਾ ਬਜਟ 30 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਹਾਲਾਂਕਿ ਐਡਲਟ ਸਰਟੀਫਿਕੇਟ ਹੋਣ ਦੇ ਕਾਰਨ ਇਕ ਖਾਸ ਤਰ੍ਹਾਂ ਦਾ ਤਬਕਾ ਫਿਲਮ ਨੂੰ ਦੇਖ ਪਾਉਣ ਵਿਚ ਅਸਮਰਥ ਹੋਣ ਵਾਲਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News