ਮੌਜ-ਮਸਤੀ ਨਾਲ ਭਰਪੂਰ 'ਵੀਰੇ ਕੀ ਵੈਡਿੰਗ'

3/1/2018 2:45:39 PM

ਪੁਲਕਿਤ ਸਮਰਾਟ ਤੇ ਕ੍ਰਿਤੀ ਖਰਬੰਦਾ ਸਟਾਰਰ ਫਿਲਮ 'ਵੀਰੇ ਕੀ ਵੈਡਿੰਗ' ਇਸ ਲਈ ਚਰਚਾ 'ਚ ਹੈ ਕਿਉਂਕਿ ਇਸ ਦਾ ਨਾਂ ਸੋਨਮ ਕਪੂਰ ਅਤੇ ਕਰੀਨਾ ਕਪੂਰ ਦੀ ਫਿਲਮ 'ਵੀਰੇ ਦੀ ਵੈਡਿੰਗ' ਨਾਲ ਮਿਲਦਾ-ਜੁਲਦਾ ਹੈ। ਦੋਵੇਂ ਹੀ ਫਿਲਮਾਂ ਵਿਆਹ-ਸ਼ਾਦੀ ਦੇ ਪਿਛੋਕੜ 'ਤੇ ਆਧਾਰਿਤ ਹਨ ਪਰ ਦੋਵਾਂ ਦੀ ਕਹਾਣੀ ਵੱਖ-ਵੱਖ ਹੈ। 'ਵੀਰੇ ਕੀ ਵੈਡਿੰਗ' ਦਿੱਲੀ ਦੇ ਇਕ ਮੋਸਟ ਅਲਿਜੀਬਲ ਬੈਚੁਲਰ ਦੀ ਕਹਾਣੀ ਹੈ। ਆਸ਼ੂ ਤ੍ਰਿਖਾ ਨਿਰਦੇਸ਼ਿਤ ਅਤੇ ਰਜਤ ਬਖਸ਼ੀ-ਚੰਦਨ ਬਖਸ਼ੀ ਵੱਲੋਂ ਬਣਾਈ ਇਹ ਫਿਲਮ ਪਹਿਲਾਂ 9 ਮਾਰਚ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ 2 ਮਾਰਚ ਨੂੰ ਰਿਲੀਜ਼ ਹੋਵੇਗੀ। ਫਿਲਮ ਪ੍ਰਮੋਸ਼ਨ ਲਈ ਪੁਲਕਿਤ ਅਤੇ ਕ੍ਰਿਤੀ ਦਿੱਲੀ ਪਹੁੰਚੇ ਤਾਂ ਜਗ ਬਾਣੀ/ਨਵੋਦਯਾ ਟਾਈਮਜ਼ ਨਾਲ ਖਾਸ ਗੱਲਬਾਤ ਕੀਤੀ।

ਫਿਲਮ ਦੇ ਟਾਈਟਲ 'ਤੇ ਕਨਫਿਊਜ਼ਨ ਪੁਲਕਿਤ ਸਮਰਾਟ
ਮੈਂ ਆਪਣੀ ਫਿਲਮ ਦੇ ਨਿਰਮਾਤਾ ਨਾਲ 'ਵੀਰੇ ਕੀ ਵੈਡਿੰਗ' ਦਾ ਟਾਈਟਲ ਫਿਲਮ 'ਵੀਰੇ ਦੀ ਵੈਡਿੰਗ' ਵਾਲਿਆਂ ਨੂੰ ਦੇਣ ਲਈ ਕਿਹਾ ਸੀ। ਇਸ ਪਿੱਛੇ ਕਾਰਨ ਇਹ ਹੈ ਕਿ ਫਿਲਮ ਵਿਚ ਕਰੀਨਾ ਕਪੂਰ ਅਤੇ ਸੋਨਮ ਕਪੂਰ ਵਰਗੇ ਵੱਡੇ ਸਿਤਾਰੇ ਹਨ, ਜੋ ਮੇਰੇ ਤੋਂ ਜਾਂ ਕ੍ਰਿਤੀ ਤੋਂ ਕਾਫੀ ਸੀਨੀਅਰ ਹਨ। ਮੈਂ ਇਹ ਵੀ ਕਿਹਾ ਕਿ ਫਿਲਮ ਦਾ ਟਾਈਟਲ 'ਵੀਰੇ ਕੀ ਵੈਡਿੰਗ' ਹੋਵੇ ਜਾਂ ਦੀਪ ਕੀ ਵੈਡਿੰਗ, ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜ਼ਾਹਿਰ ਹੈ ਕਿ ਫਿਲਮ ਦਾ ਟਾਈਟਲ ਇਕੋ ਜਿਹਾ ਹੈ ਪਰ ਦੋਵੇਂ ਫਿਲਮਾਂ ਬਿਲਕੁਲ ਵੱਖਰੀਆਂ ਹਨ। ਮੇਰੀ ਫਿਲਮ ਦਾ ਫਸਟ ਲੁੱਕ ਵੀ ਆ ਚੁੱਕਾ ਹੈ ਜੋ ਦੇਖਣ 'ਚ ਬੇਹੱਦ ਸੋਹਣਾ ਹੈ। ਜਿਥੋਂ ਤਕ ਟਾਈਟਲ ਨੂੰ ਲੈ ਕੇ ਵਿਵਾਦ ਦੀ ਗੱਲ ਹੈ ਤਾਂ ਹੁਣ ਇਹ ਮਾਮਲਾ ਵੀ ਹੱਲ ਹੋ ਗਿਆ ਹੈ। ਟਾਈਟਲ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਤੁਸੀਂ ਇਸ ਨੂੰ ਗੀਤ ਕੀ ਵੈਡਿੰਗ ਵੀ ਬੁਲਾ ਸਕਦੇ ਹੋ।

ਫਿਲਮ 'ਚ ਐਕਸ਼ਨ ਵੀ ਹੈ
ਫਿਲਮ 'ਚ ਮੈਂ ਵੀਰ ਅਰੋੜਾ ਦੇ ਕਿਰਦਾਰ 'ਚ ਹਾਂ, ਜੋ ਇਕ ਕੁੜੀ ਪਿੱਛੇ ਪਾਗਲ ਹੈ। ਇਸ 'ਚ ਮੇਰੇ ਐਕਸ਼ਨ ਤੋਂ ਇਲਾਵਾ ਡੌਲਿਆਂ-ਸ਼ੌਲਿਆਂ ਨੂੰ ਵੀ ਖੂਬ ਐਕਸਪੋਜ਼ ਕੀਤਾ ਗਿਆ ਹੈ। ਜਿਮੀ ਸ਼ੇਰਗਿੱਲ ਮੇਰੇ ਵੱਡੇ ਭਰਾ ਦੇ ਕਿਰਦਾਰ 'ਚ ਹੈ। ਉਹ ਵੀਰ ਨੂੰ ਸਮਝਾਉਂਦੇ ਹਨ ਕਿ ਕੁੜੀਆਂ ਪਿੱਛੇ ਜ਼ਿਆਦਾ ਨਹੀਂ ਭੱਜਣਾ ਚਾਹੀਦਾ, ਪਰਤਣਾ ਮੁਸ਼ਕਲ ਹੁੰਦਾ ਹੈ। ਵੀਰ ਦੀ ਲਵ ਇੰਟਰੈਸਟ ਕ੍ਰਿਤੀ ਖਰਬੰਦਾ ਵਿਆਹ ਲਈ ਮੰਨਣ ਨੂੰ ਤਿਆਰ ਹੀ ਨਹੀਂ ਹੈ। ਇਸੇ ਚੱਕਰ 'ਚ ਦੋਵੇਂ ਪਰਿਵਾਰਾਂ 'ਚ ਲੜਾਈਆਂ ਹੋਣ ਲਗਦੀਆਂ ਹਨ।

ਧਮਾਲ ਹੈ ਇਹ ਫਿਲਮ
ਦਰਅਸਲ ਫਿਲਮ 'ਚ ਬਹੁਤ ਹੰਗਾਮਾ ਹੋਇਆ ਹੈ। ਇਹ ਅਜਿਹੀ ਫਿਲਮ ਹੈ ਜਿਸ 'ਚ ਤੁਹਾਨੂੰ ਦਿਮਾਗ ਲਾਉਣ ਦੀ ਲੋੜ ਨਹੀਂ ਹੈ। ਫੁੱਲ ਐਂਟਰਟੇਨਮੈਂਟ ਹੈ। ਮੇਰੇ ਕਿਰਦਾਰ ਦਾ ਨਾਂ ਗੀਤ ਹੈ। ਫਿਲਮ 'ਜਬ ਵੀ ਮੈਟ' ਤੋਂ ਬਾਅਦ ਗੀਤ ਦਾ ਕਿਰਦਾਰ ਕਾਫੀ ਮਸ਼ਹੂਰ ਹੋ ਗਿਆ ਹੈ। ਕਰੀਨਾ ਮੇਰੀ ਪਸੰਦੀਦਾ ਅਭਿਨੇਤਰੀ ਹੈ। ਉਸ ਦੀ ਫਿਲਮ 'ਜਬ ਵੀ ਮੈਟ' ਮੈਨੂੰ ਬਹੁਤ ਪਸੰਦ ਹੈ। ਜਦੋਂ ਉਹ ਫਿਲਮ ਆਈ ਸੀ, ਉਦੋਂ ਮੇਰੇ ਦੋਸਤ ਕਹਿੰਦੇ ਸਨ ਕਿ ਤੂੰ ਇਕਦਮ ਗੀਤ ਵਾਂਗ ਹੈ। ਇਸ ਲਈ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਫਿਲਮ 'ਚ ਮੇਰਾ ਨਾਂ ਗੀਤ ਹੈ ਤਾਂ ਮੈਂ ਬਹੁਤ ਐਕਸਾਈਟਿਡ ਹੋ ਗਈ ਸੀ। ਮੈਂ ਉਸੇ ਉਤਸ਼ਾਹ 'ਚ ਫਿਲਮ ਸਾਈਨ ਕਰ ਲਈ, ਹਾਲਾਂਕਿ ਇਹ ਗੀਤ ਉਸ ਤੋਂ ਬਹੁਤ ਵੱਖਰੀ ਹੈ ਪਰ ਪਾਗਲਪਨ ਇਸ 'ਚ ਵੀ ਹੈ।

ਸਖਤ ਮਿਹਨਤ ਕੀਤੀ ਹੈ ਫਿਲਮ ਲਈ
ਪੁਲਕਿਤ ਨਾਲ ਕੰਮ ਕਰਦੇ ਹੋਏ ਸਾਡਾ ਸਮਾਂ ਬਹੁਤ ਚੰਗਾ ਬੀਤਿਆ। ਮੈਂ ਪੂਰੀ ਤਰ੍ਹਾਂ ਦਿੱਲੀ ਦੀ ਕੁੜੀ ਹਾਂ, ਜਿਸ ਨੂੰ ਖਾਣਾ ਬਹੁਤ ਪਸੰਦ ਹੈ। ਜਦੋਂ ਅਸੀਂ ਉੱਤਰ ਭਾਰਤ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਉਦੋਂ ਮੈਂ ਉਤਸ਼ਾਹਿਤ ਸੀ। ਮੈਂ ਅਤੇ ਪੁਲਕਿਤ ਨੇ ਅਸਲ 'ਚ ਇਸ ਫਿਲਮ ਲਈ ਸਖਤ ਮਿਹਨਤ ਕੀਤੀ ਹੈ। ਅਸੀਂ ਇਸ ਫਿਲਮ 'ਚ ਆਪਣੇ ਕਿਰਦਾਰ ਨੂੰ ਨਿਭਾਉਂਦੇ ਹੋਏ ਇਸ 'ਚ ਆਪਣੇ ਅਸਲੀ ਜੀਵਨ ਨੂੰ ਰੱਖਣ ਦੀ ਕੋਸ਼ਿਸ਼ ਕੀਤੀ। ਜਿਥੋਂ ਤਕ ਵਿਵਾਦ ਦੀ ਗੱਲ ਹੈ ਤਾਂ ਮੈਨੂੰ ਲਗਦਾ ਹੈ ਕਿ ਵਿਵਾਦ ਅਸਲ 'ਚ ਕੋਈ ਮਾਇਨੇ ਨਹੀਂ ਰੱਖਦਾ ਜੇਕਰ ਫਿਲਮ ਚੰਗੀ ਹੈ ਤਾਂ ਲੋਕ ਉਸ ਦੀ ਸ਼ਲਾਘਾ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News