''ਵੇਖ ਬਰਾਤਾਂ ਚੱਲੀਆਂ'' ''ਚ ਵਿਆਹ ਦੇ ਨਾਂ ''ਤੇ ਜੱਗੋਂ ਤੇਰ੍ਹਵੀਂ ਹੋਈ ਬੀਨੂੰ ਢਿੱਲੋਂ ਨਾਲ

7/19/2017 8:48:31 AM

ਜਲੰਧਰ— 'ਵੇਖ ਬਰਾਤਾਂ ਚੱਲੀਆਂ' ਫ਼ਿਲਮ ਦਾ ਟਰੇਲਰ ਜਿਸ ਦਿਨ ਦਾ ਰਿਲੀਜ਼ ਹੋਇਆ ਹੈ, ਦਰਸ਼ਕ ਹੈਰਾਨ ਹਨ। ਉਨ੍ਹਾਂ ਦੀ ਹੈਰਾਨੀ ਦਾ ਕਾਰਨ ਹੈ ਕਿ ਫ਼ਿਲਮ ਦੇ ਹੀਰੋ ਬੀਨੂੰ ਢਿੱਲੋਂ ਦਾ ਵਿਆਹ ਕਾਲੀ ਕੁੱਤੀ ਨਾਲ ਹੁੰਦਾ ਹੈ। ਪੰਡਿਤ ਬੀਨੂੰ ਨੂੰ ਮੰਗਲੀਕ ਦੱਸਦਾ ਹੈ ਤੇ ਗ੍ਰਹਿਆਂ ਦੀ ਚਾਲ ਬਦਲਣ ਲਈ ਉਸ ਦਾ ਵਿਆਹ ਕੁੱਤੀ ਨਾਲੀ ਕਰਨ ਦੀ ਸਲਾਹ ਦਿੰਦਾ ਹੈ। ਫਿਰ ਸ਼ੁਰੂ ਹੁੰਦਾ ਹੈ ਉਹ ਦੌਰ, ਜਿਸ ਵਿਚੋਂ ਹਾਸੇ ਦੀ ਲੜੀ ਨਹੀਂ ਟੁੱਟਦੀ। ਕਾਮੇਡੀ ਨਵੇਂ ਰੰਗ ਵਾਲੀ ਹੋਣ ਕਰਕੇ ਦਰਸ਼ਕਾਂ ਵੱਲੋਂ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਬੀਨੂੰ ਢਿੱਲੋਂ ਕਾਲੇ ਰੰਗ ਦੀ ਸਾਥਣ ਨਾਲ ਵਿਆਹ ਕਰਵਾ ਕੇ ਹੀ ਖੁਸ਼ ਹੈ ਕਿਉਂਕਿ ਉਸ ਨੂੰ ਅਗਲੀ ਜ਼ਿੰਦਗੀ ਚੰਗੀ ਨਜ਼ਰ ਆ ਰਹੀ ਹੈ। ਉਹ ਚਾਹੁੰਦਾ ਹੈ ਕਿ ਉਸ ਦਾ ਉਸ ਦੀ ਮੁਹੱਬਤ ਨਾਲ ਵਿਆਹ ਹੋ ਜਾਵੇ ਪਰ ਮੁਹੱਬਤ ਦੇ ਰਾਹ ਵਿਚ ਗ੍ਰਹਿ ਹਨ ਤੇ ਗ੍ਰਹਿਆਂ ਨੂੰ ਪਰ੍ਹੇ ਕਰਨ ਦਾ ਹਥਿਆਰ ਕੁੱਤੀ ਹੈ।  28 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਵੇਖ ਬਰਾਤਾਂ ਚੱਲੀਆਂ' ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ। ਫ਼ਿਲਮ ਵਿਚ ਜਸਵਿੰਦਰ ਭੱਲਾ ਨੇ ਕਾਮੇਡੀ ਦਾ ਅਜਿਹਾ ਤੜਕਾ ਲਾਇਆ ਹੈ ਕਿ ਉਨ੍ਹਾਂ ਦੇ ਪੁਰਾਣੇ ਛਣਕਾਟੇ ਚੇਤੇ ਆ ਜਾਂਦੇ ਹਨ। ਕਰਮਜੀਤ ਅਨਮੋਲ ਦੀ ਲਾਜਵਾਬ ਅਦਾਕਾਰੀ ਫ਼ਿਲਮ ਦਾ ਹਾਸਲ ਹੈ। ਫ਼ਿਲਮ ਵਿਚ ਗੋਵਿੰਦ ਨਾਮਦੇਵ, ਹੀਰੋਇਨ ਕਵਿਤਾ ਕੌਸ਼ਿਕ, ਮੁਕੇਸ਼ ਭੱਟ ਤੇ ਮਿਥੀਲਾ ਪੁਰੋਹਿਤ ਦੀ ਅਦਾਕਾਰੀ ਵੀ ਖੂਬਸੂਰਤ ਹੈ।
ਫ਼ਿਲਮ ਦਾ ਸੰਗੀਤ ਗੁਰਮੋਹ ਨੇ ਤਿਆਰ ਕੀਤਾ ਹੈ। ਅਮਰਿੰਦਰ ਗਿੱਲ ਵੱਲੋਂ ਟਰੇਲਰ ਵਿਚ ਬੋਲੀ ਹਰਿਆਣਵੀ ਬੋਲੀ ਦਰਸ਼ਕਾਂ ਨੂੰ ਚੰਗੀ ਲੱਗ ਰਹੀ ਹੈ ਤੇ ਰਣਜੀਤ ਬਾਵਾ ਦਾ ਮਸਖਰੀ ਵਾਲਾ ਅੰਦਾਜ਼ ਵੀ ਰੋਮਾਂਚਿਤ ਕਰ ਰਿਹਾ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਅਮਰੀਕ ਵਿਰਕ ਤੇ ਜਸਪਾਲ ਸੰਧੂ ਹਨ। ਇਸ ਫ਼ਿਲਮ ਨੂੰ ਤਿੰਨ ਬੈਨਰਾਂ ਵੱਲੋਂ ਮਿਲ ਕੇ ਤਿਆਰ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News