ਬਿੰਨੂ ਢਿੱਲੋ ਦੀ ਫਿਲਮ ''ਵੇਖ ਬਰਾਤਾਂ ਚੱਲੀਆਂ'' ਨੂੰ ਹਰਿਆਣਵੀ ਤੜਕਾ ਕਰੇਗਾ ਹੋਰ ਵੀ ਮਜ਼ੇਦਾਰ

7/19/2017 4:51:47 PM

ਜਲੰਧਰ— 'ਵੇਖ ਬਰਾਤਾਂ ਚੱਲੀਆਂ' ਕੋਈ ਆਮ ਪੰਜਾਬੀ ਫਿਲਮ ਨਹੀ ਹੋਵੇਗੀ। ਇਹ ਫਿਲਮ ਕਈ ਪੱਖਾਂ ਤੋ ਆਮ ਪੰਜਾਬੀ ਫਿਲਮ ਤੋ ਵੱਖਰੀ ਹੋਏਗੀ। ਹਾਲ ਹੀ ਵਿੱਚ ਇਸਦਾ ਟਰੇਲਰ ਲਾਂਚ ਹੋਇਆ ਹੈ। ਟ੍ਰੇਲਰ ਨੇ ਤਾਂ ਸਭ ਨੂੰ ਹੈਰਾਨ ਹੀ ਕਰ ਦਿੱਤਾ। ਫਿਲਮ ਵਿੱਚ ਬਿੰਨੂ ਢਿੱਲੋ ਜੋ ਕਿ ਇੱਕ ਬੱਸ ਕਡੰਕਟਰ ਦੀ ਭੂਮਿਕਾ ਨਿਭਾ ਰਿਹਾ ਹੈ, ਉਸ ਨੂੰ ਇੱਕ ਹਰਿਆਣੇ ਦੀ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਉਸ ਨਾਲ ਆਪਣੇ ਪਿਆਰ ਦੇ ਸੁਪਨੇ ਸਜਾਉਂਦਾ ਬਿੰਨੂ ਹਰਿਆਣੇ-ਪੰਜਾਬ ਦਾ ਸਟੇਟ ਬਾਰਡਰ ਵੀ ਟੱਪ ਜਾਂਦਾ ਹੈ, ਇਸ ਕਰਤੂਤ ਲਈ ਉਸਨੂੰ ਉਸਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਜਸਵਿੰਦਰ ਭੱਲਾ ਤੋ ਛਿੱਤਰ ਪਰੇਡ ਵੀ ਸਹਿਣੀ ਪੈਂਦੀ ਹੈ।
ਜਿਆਦਾ ਝਟਕਾ ਇਸ ਗੱਲ੍ਹ ਤੋਂ ਮਿਲਦਾ ਹੈ ਕਿ ਹਰਿਆਣਵੀ ਕੁੜੀਆਂ ਦਾ ਕਿਰਦਾਰ ਨਿਭਾ ਰਹੀਆਂ ਕੁੜੀਆਂ ਪੁਰੀ ਜ਼ੋਰਦਾਰ ਹਰਿਆਣਵੀ ਬੋਲ ਰਹੀਆਂ ਹਨ, ਜੋ ਪੰਜਾਬੀ ਦਰਸ਼ਕਾਂ ਲਈ ਨਵੀਂ ਗੱਲ੍ਹ ਹੈ ।ਕੁੜੀਆਂ ਦੇ ਮਾਂ-ਬਾਪ ਦੇ ਕਿਰਦਾਰ ਲਈ ਵੀ ਕਈ ਬਾਲੀਵੁੱਡ ਚਿਹਰੇ ਪੰਜਾਬੀ ਇਸ ਫਿਲਮ ਵਿੱਚ ਲਿਆਂਦੇ ਗਏ ਹਨ। ਰਣਜੀਤ ਬਾਵਾ ਅਤੇ ਕਰਮਜੀਤ ਅਨਮੋਲ ਬਿਨੂੰ ਹਮ-ਉਮਰ ਪਿੰਡ ਦੇ ਮੁੰਡੇ ਬਣੇ ਹਨ ਅਤੇ ਦੋਨਾਂ ਨੇ ਹੀ ਹਰਿਆਣੇ ਦੇ ਲਾਗਲੇ ਪਿੰਡਾ ਦੀ ਪੰਜਾਬੀ ਨੂੰ ਬਹੁਤ ਵਧੀਆ ਨਿਭਾਇਆ ਹੈ ਪਰ ਜੋ ਵੱਡਾ ਸਸਪੈਂਸ ਟਰੇਲਰ ਦੇ ਅੰਤ ਵਿੱਚ ਮਿਲਦਾ ਹੈ ਉਹ ਹੈ ਹਰਿਆਣਵੀ 'ਛੋਰੇ' (ਮੁੰਡੇ) ਦੇ ਕਿਰਦਾਰ ਵਿੱਚ ਅਮਰਿੰਦਰ ਗਿੱਲ ਜੋ ਨਵੀਂ ਦਿੱਖ ਤੇ ਨਵੇ ਅੰਦਾਜ਼ ਵਿੱਚ ਹਰਿਆਣਵੀ ਬੋਲੀ ਦੇ ਡਾਇਲਾਗ ਬੋਲ ਰਿਹਾ ਹੈ।
ਇਹ ਗੱਲ੍ਹ ਤਾਂ ਹੋ ਗਈ ਫਿਲਮ ਦੇ ਕਿਰਦਾਰਾਂ ਅਤੇ ਸੰਵਾਦਾਂ ਦੀ ਪਰ! ਇੱਥੇ ਗੱਲ੍ਹ ਖਤਮ ਨਹੀ ਹੋ ਜਾਂਦੀ। ਫਿਲਮ 'ਚ ਹੋਰ ਵੀ ਬਹੁਤ ਕੁਝ ਲੁਕਿਆ ਹੋਇਆ ਹੈ। ਟਰੇਲਰ ਦਿਖਾ ਰਿਹਾ ਹੈ ਕਿ ਫਿਲਮ ਦੀ ਕਹਾਣੀ ਵਹਿਮਾਂ ਭਰਮਾਂ 'ਤੇ ਚੋਟ ਕੱਸੇਗੀ। ਇਹ ਵਹਿਮ ਭਰਮ ਇਸ ਕਦਰ ਹਾਵੀ ਹੋ ਜਾਂਦੇ ਹਨ ਕਿ ਬਿੰਨੂ ਨੂੰ ਇੱਕ ਫੀਮੇਲ ਡਾਗ (ਕੁੱਤੀ) ਨਾਲ ਵਿਆਹ ਵੀ ਕਰਾਉਣਾ ਪੈਂਦਾ ਹੈ। ਫਿਰ ਕਿਵੇਂ ਹੁੰਦੀ ਹੈ ਪੂਰੇ ਪਿੰਡ ਵਿੱਚ ਚਰਚਾ ਅਤੇ ਰਣਜੀਤ ਬਾਵੇ ਵਰਗੇ ਦੋਸਤ ਕੀ-ਕੀ ਕਰਦੇ ਨੇ ਬਿੰਨੂ ਨੂੰ ਕਲੋਲਾਂ, ਇਹ ਵੇਖਣਾ ਬਹੁਤ ਹੀ ਰੌਚਿਕ ਹੋਏਗਾ ਅਤੇ ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿ ਥੀਏਟਰਾਂ ਵਿੱਚ ਦੇਖਣ ਦਾ ਬਹੁਤ ਸਵਾਦ ਆਵੇਗਾ ਤੁਹਾਨੂੰ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News