ਹਰਿਆਣਵੀ ਤੇ ਪੰਜਾਬੀ ਪਰਿਵਾਰਾਂ ''ਚ ਸਾਂਝ ਦਿਖਾਏਗੀ ''ਵੇਖ ਬਰਾਤਾਂ ਚੱਲੀਆਂ''

7/22/2017 9:20:06 AM

ਜਲੰਧਰ— ਨਵੇਂ ਅੰਦਾਜ਼ ਅਤੇ ਵਿਸ਼ੇ ਨੂੰ ਲੈ ਕੇ ਬਣੀ ਪੰਜਾਬੀ ਫਿਲਮ 'ਵੇਖ ਬਰਾਤਾਂ ਚੱਲੀਆਂ' ਦੇ ਸਟਾਰ ਕਾਸਟ ਲੁਧਿਆਣਾ ਸ਼ਹਿਰ ਫਿਲਮ ਦੀ ਪ੍ਰਮੋਸ਼ਨ ਲਈ ਪੁੱਜੇ ਹੋਏ ਸਨ। ਰਿਧਮ ਬਾਇਜ਼ ਇੰਟਰਟੇਨਮੈਂਟ ਦੀ ਇਹ ਫਿਲਮ 28 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਹੋਵੇਗੀ। ਫਿਲਮ ਦੇ ਮੁੱਖ ਅਦਾਕਾਰ ਮਸ਼ਹੂਰ ਅਤੇ ਪ੍ਰਸਿੱਧ ਹਾਸਰਸ ਕਲਾਕਾਰ ਬੀਨੂ ਢਿੱਲੋਂ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਦੋ ਸੂਬਿਆਂ 'ਚ ਰਹਿੰਦੇ ਦੋ ਪਰਿਵਾਰਾਂ 'ਤੇ ਆਧਾਰਿਤ ਹੈ। ਇਸ ਵਿਚ ਜੱਟ ਪਰਿਵਾਰ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਜਾਟ ਪਰਿਵਾਰ ਹਰਿਆਣਾ ਦਾ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਰੀਤੀ-ਰਿਵਾਜ਼ਾਂ ਨੂੰ ਲੈ ਕੇ ਇਸ ਫਿਲਮ ਦਾ ਵਿਸ਼ਾ ਬਣਾਇਆ ਗਿਆ ਹੈ। 
ਫਿਲਮ 'ਚ ਜੱਗੀ ਦਾ ਕਿਰਦਾਰ ਬੀਨੂ ਢਿੱਲੋਂ ਨੇ ਨਿਭਾਇਆ ਹੈ, ਜਦੋਂਕਿ ਸਰਲਾ ਦਾ ਕਿਰਦਾਰ ਕਵਿਤਾ ਕੌਸ਼ਿਕ ਨੇ। ਇਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੋਵਿੰਦ ਨਾਮਦੇਵ, ਮੁਕੇਸ਼ ਭੱਟ, ਮਿਥਲਾ ਪੁਰੋਹਿਤ ਆਦਿ ਨੇ ਵੀ ਇਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਅਮਰਿੰਦਰ ਗਿੱਲ ਅਤੇ ਰਣਜੀਤ ਬਾਵਾ ਨੇ ਇਸ ਵਿਚ ਖਾਸ ਭੂਮਿਕਾ ਨਿਭਾਈ ਹੈ। ਫਿਲਮ ਦੇ ਨਿਰਦੇਸ਼ਕ ਕਸ਼ਿਤਿਜ ਚੌਧਰੀ ਹਨ ਅਤੇ ਇਸ ਦੀ ਪੇਸ਼ਕਾਰੀ ਜਸਪਾਲ ਸੰਧੂ, ਅਮੀਕ ਵਿਰਕ ਅਤੇ ਕਾਰਜ ਗਿੱਲ ਨੇ ਕੀਤੀ ਹੈ। ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਅਤੇ ਇਸ ਦਾ ਸੰਗੀਤ ਗੁਰਮੋਹ ਅਤੇ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫਿਲਮ ਦੇ ਗੀਤ ਅਮਰਿੰਦਰ ਗਿੱਲ, ਰਣਜੀਤ ਬਾਵਾ, ਗੁਰਸ਼ਬਦ ਅਤੇ ਬੀਰ ਸਿੰਘ ਨੇ ਗਾਏ ਹਨ ਅਤੇ ਇਨ੍ਹਾਂ ਨੂੰ ਬੀਰ ਸਿੰਘ ਅਤੇ ਵਿੰਦਰ ਨੱਥੂ ਮਾਜਰਾ ਨੇ ਲਿਖਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News