ਵਿੱਕੀ ਮੋਰੋਂਵਾਲੀਆ ਦਾ ਸਿੰਗਲ ਟਰੈਕ ''ਝੰਡਾ ਗੱਡ ਕੇ ਰੱਖੀਦਾ'' ਚਰਚਾ ''ਚ

Saturday, March 16, 2019 9:43 AM
ਵਿੱਕੀ ਮੋਰੋਂਵਾਲੀਆ ਦਾ ਸਿੰਗਲ ਟਰੈਕ ''ਝੰਡਾ ਗੱਡ ਕੇ ਰੱਖੀਦਾ'' ਚਰਚਾ ''ਚ

ਜਲੰਧਰ (ਬਿਊਰੋ) — ਗਾਇਕ ਕੰਠ ਕਲੇਰ ਦੇ ਲਾਡਲੇ ਸ਼ਾਗਿਰਦ ਵਿੱਕੀ ਮੋਰੋਂਵਾਲੀਆ ਆਪਣੇ ਨਵੇਂ ਧਾਰਮਿਕ ਸਿੰਗਲ ਟਰੈਕ 'ਝੰਡਾ ਗੱਡ ਕੇ ਰੱਖੀਦਾ' ਨਾਲ ਚਰਚਾ 'ਚ ਹੈ। ਜਾਣਕਾਰੀ ਦਿੰਦਿਆਂ ਸਮਾਜ ਸੇਵਕ ਸੀ. ਕੇ. ਜੱਸੀ ਯੂ. ਕੇ. ਪ੍ਰਧਾਨ ਸਤਿਗੁਰੂ ਰਵਿਦਾਸ ਅੰਮ੍ਰਿਤਬਾਣੀ ਵਰਲਡ ਵਾਈਡ ਆਰਗੇਨਾਈਜ਼ੇਸ਼ਨ ਨੇ ਦੱਸਿਆ ਕਿ ਇਸ ਧਾਰਮਿਕ ਸਿੰਗਲ ਟਰੈਕ 'ਝੰਡਾ ਗੱਡ ਕੇ ਰੱਖੀਦਾ' ਨੂੰ ਸੰਦੀਪ ਗਰਚਾ ਵਲੋਂ ਕਲਮਬੱਧ ਕੀਤਾ ਗਿਆ ਹੈ।


ਦੱਸ ਦਈਏ ਕਿ ਧਾਰਮਿਕ ਸਿੰਗਲ ਟਰੈਕ 'ਝੰਡਾ ਗੱਡ ਕੇ ਰੱਖੀਦਾ' ਦੀ ਵੀਡੀਓ ਦਾ ਫਿਲਮਾਂਕਣ ਰਮਨ ਰਜਕ ਨੇ ਕੀਤਾ ਹੈ। 'ਝੰਡਾ ਗੱਡ ਕੇ ਰੱਖੀਦਾ' ਨੂੰ ਕਮਲ ਕਲੇਰ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ ਅਤੇ ਇਸ ਸਿੰਗਲ ਟਰੈਕ ਨੂੰ ਰਿਲੀਜ਼ ਤੇ ਪ੍ਰੋਡਿਊਸਰ ਬਿੱਟੂ ਭਰੋਮਜਾਰਾ ਕੈਨੇਡਾ ਤੇ ਕੰਪਨੀ ਸਵੀਟ ਸੁਰ ਐਂਟਰਟੇਨਮੈਂਟ ਨੇ ਕੀਤਾ ਹੈ।


Edited By

Sunita

Sunita is news editor at Jagbani

Read More