ਐਕਟਿੰਗ ਲਈ ਵਿੱਕੀ ਨੇ ਠੁੱਕਰਾਏ ਨੌਕਰੀ ਦੇ ਕਈ ਆਫਰ, ਇਸ ਫਿਲਮ ਨੇ ਬਦਲੀ ਕਿਸਮਤ

Thursday, May 16, 2019 1:26 PM

ਮੁੰਬਈ(ਬਿਊਰੋ)— ਆਪਣੀ ਦਮਦਾਰ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਤੇ ਛਾਏ ਰਹਿਣ ਵਾਲੇ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਹੇ ਹਨ। ਵਿੱਕੀ ਕੌਸ਼ਲ ਦਾ ਜਨਮ 16 ਮਈ 1988 ਨੂੰ ਮਹਾਰਾਸ਼ਟਰ ਦੇ ਮੁੰਬਈ 'ਚ ਹੋਇਆ ਸੀ। ਵਿੱਕੀ ਕੌਸ਼ਲ ਦੀ ਗਿਣਤੀ ਉਨ੍ਹਾਂ ਅਦਾਕਾਰਾਂ 'ਚ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਦਮ ਤੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ। ਵਿੱਕੀ ਦੇ ਪਿਤਾ ਇਕ ਸਟੰਟਮੈਨ ਤੇ ਹਿੰਦੀ ਫਿਲਮਾਂ 'ਚ ਐਕਸ਼ਨ ਡਾਇਰੈਕਟਰ ਹਨ।
PunjabKesari
ਐਕਟਿੰਗ ਲਈ ਛੱਡੀ ਨੌਕਰੀ
ਵਿੱਕੀ ਨੂੰ ਬਚਪਨ ਤੋਂ ਹੀ ਪੜ੍ਹਾਈ, ਕ੍ਰਿਕਟ ਤੇ ਫਿਲਮਾਂ ਦਾ ਸ਼ੌਂਕ ਰਿਹਾ ਸੀ। ਇਸੇ ਲਈ ਵਿੱਕੀ ਨੇ ਮੁੰਬਈ ਦੇ ਇਕ ਕਾਲਜ ਤੋਂ ਇੰਜੀਨੀਅਰ ਦੀ ਡਿੱਗਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਦੇ ਕਈ ਆਫਰ ਵੀ ਆਏ ਪਰ ਵਿੱਕੀ ਨੇ ਸੋਚਿਆ ਕਿ ਉਹ ਕਿਸੇ ਦੀ ਨੌਕਰੀ ਨਹੀਂ ਕਰ ਸਕਣਗੇ। ਇਸੇ ਲਈ ਉਨ੍ਹਾਂ ਨੇ ਨੌਕਰੀ ਨਾ ਕਰਨ ਬਾਰੇ ਸੋਚਿਆ ਅਤੇ ਫਿਲਮਾਂ 'ਚ ਆਉਣ ਦਾ ਮਨ ਬਣਾਇਆ। ਇਸ ਦੌਰਾਨ ਵਿੱਕੀ ਆਪਣੇ ਪਿਤਾ ਨਾਲ ਫਿਲਮਾਂ ਦੇ ਸੈੱਟ ਤੇ ਜਾਣ ਲੱਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਐਕਟਿੰਗ ਦੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ। ਵਿੱਕੀ ਨੇ ਅਨੁਰਾਗ ਕਸ਼ਯਪ ਦੀ ਫਿਲਮ 'ਗੈਂਗਸ ਆਫ ਵਾਸੇਪੁਰ' 'ਚ ਅਸਿਸਟੈਂਟ ਦਾ ਕੰਮ ਕੀਤਾ ਸੀ।
PunjabKesari
ਇਸ ਫਿਲਮ ਨੇ ਬਦਲ ਦਿੱਤੀ ਵਿੱਕੀ ਦੀ ਜ਼ਿੰਦਗੀ
ਵਿੱਕੀ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਉਨ੍ਹਾਂ ਨੇ ਫਿਲਮ 'ਮਸਾਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਫਿਲਮ ਲਈ ਵਿੱਕੀ ਨੂੰ ਬੈਸਟ ਮੇਲ ਡੈਬਿਊ ਐਕਟਰ ਦਾ ਐਵਾਰਡ ਮਿਲਿਆ। ਇਸ ਫਿਲਮ 'ਚ ਵਿੱਕੀ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ। ਇਸ ਤੋਂ ਬਾਅਦ ਵਿੱਕੀ ਨੇ ਹੋਰ ਕਈ ਫਿਲਮਾਂ 'ਚ ਛੋਟੇ-ਛੋਟੇ ਕਿਰਦਾਰ ਨਿਭਾਏ, ਜਿਸ ਲਈ ਵਿੱਕੀ ਨੂੰ ਐਵਾਰਡ ਵੀ ਮਿਲੇ। ਇਸ ਤੋਂ ਬਾਅਦ ਫਿਲਮ 'ਉੜੀ' ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਫਿਲਮ ਨੇ ਵਧੀਆ ਕਮਾਈ ਕੀਤੀ। ਵਿੱਕੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸਰਦਾਰ ਉਧਮ ਸਿੰਘ' ਹੈ।
PunjabKesari

PunjabKesari


Edited By

Manju

Manju is news editor at Jagbani

Read More