ਆਪਣੀ ਪ੍ਰੈਗਨੈਂਸੀ ਦੀਆਂ ਅਫਵਾਹਾਂ ''ਤੇ ਖੁੱਲ੍ਹ ਕੇ ਬੋਲੀ ਵਿਦਿਆ ਬਾਲਨ

8/18/2019 5:18:27 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾਂ ਵਿਆਹ ਤੋਂ ਬਾਅਦ ਅਜੀਬੋ ਗਰੀਬ ਸਵਾਲਾਂ ਨਾਲ ਅਕਸਰ ਜੂਝਦੀਆਂ ਨਜ਼ਰ ਆਉਂਦੀਆਂ ਹਨ। ਕਦੇ ਫੈਨਜ਼ ਉਨ੍ਹਾਂ ਤੋਂ ਪ੍ਰੈਗਨੈਂਸੀ ਨੂੰ ਲੈ ਕੇ ਸਵਾਲ ਕਰਦੇ ਹਨ ਤਾਂ ਕਦੇ ਕਈ ਮੀਡੀਆ ਰਿਪੋਰਟਸ 'ਚ ਉਨ੍ਹਾਂ ਦੇ ਪ੍ਰੈਗਨੈਂਟ ਹੋਣ ਦਾ ਦਾਅਵਾ ਕੀਤਾ ਜਾਣ ਲੱਗਦਾ ਹੈ। ਅਜਿਹੇ 'ਚ ਅਦਾਕਾਰਾ ਵਿਦਿਆ ਬਾਲਨ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਕਾਫੀ ਤੇਜ਼ੀ ਨਾਲ ਉੱਡ ਰਹੀਆਂ ਹਨ। ਅਜਿਹੇ 'ਚ ਵਿਦਿਆ ਬਾਲਨ ਨੇ ਖੁੱਲ੍ਹ ਕੇ ਇਸ ਸਿਲਸਿਲੇ 'ਤੇ ਗੱਲ ਕੀਤੀ ਹੈ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਕਰੀਬ ਸੱਤ ਸਾਲਾਂ ਤੋਂ ਅਜਿਹੀਆਂ ਖਬਰਾਂ ਦਾ ਸਾਹਮਣਾ ਕਰਦੀ ਆ ਰਹੀ ਹੈ।
\PunjabKesari
ਇੰਟਰਵਿਊ ਦੌਰਾਨ ਵਿਦਿਆ ਨੇ ਕਿਹਾ,''ਮੈਂ ਪ੍ਰੈਗਨੈਂਟ ਨਹੀਂ ਹਾਂ, ਮੈਨੂੰ ਇਹ ਕਹਿਣ 'ਚ ਕੋਈ ਸ਼ਰਮ ਨਹੀਂ ਹੈ ਕਿ ਮੇਰਾ ਪੇਟ ਫਲੈਟ ਨਹੀਂ ਹੈ ਤਾਂ ਬਸ ਇਸੇ ਲਈ ਇਹ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।'' ਵਿਦਿਆ ਨੇ ਅੱਗੇ ਕਿਹਾ,''ਜੇਕਰ ਮੇਰੀ ਕੋਈ ਸਟਾਈਲਿਸ਼ ਡਰੈੱਸ ਮੇਰੀ ਸਕਿਨ 'ਤੇ ਫਿੱਟ ਹੁੰਦੀ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਮੈਂ ਪ੍ਰੈਗਨੈਂਟ ਹਾਂ ਅਜਿਹੇ 'ਚ ਮੈਂ ਮੁਆਫੀ ਚਾਹੁੰਦੀ ਹਾਂ ਪਰ ਕੀ ਤੁਹਾਡੇ ਕੋਲ ਕਰਨ ਲਈ ਕੋਈ ਹੋਰ ਕੰਮ ਨਹੀਂ ਹੈ?''
PunjabKesari
ਵਿਦਿਆ ਨੇ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਦੇ ਪ੍ਰੈਗਨੈਂਟ ਹੋਣ ਦੇ ਬਾਰੇ 'ਚ ਜਦੋਂ ਪਹਿਲੀ ਵਾਰ ਅਫਵਾਹ ਆਈ ਤਾਂ ਉਨ੍ਹਾਂ ਦੇ ਵਿਆਹ ਨੂੰ ਸਿਰਫ 1 ਮਹੀਨਾ ਹੀ ਹੋਇਆ ਸੀ।
PunjabKesari
ਦੱਸ ਦੇਈਏ ਕਿ ਵਿਦਿਆ ਬਾਲਨ ਦੀ ਹਾਲ ਹੀ 'ਚ ਫਿਲਮ 'ਮਿਸ਼ਨ ਮੰਗਲ' ਰਿਲੀਜ਼ ਹੋਈ ਹੈ। ਜਿਸ 'ਚ ਉਹ ਵਿਦਿਆ ਨੇ ਇਕ ਅਹਿਮ ਕਿਰਦਾਰ ਨਿਭਾਇਆ ਹੈ। ਅਕਸ਼ੈ ਕੁਮਾਰ ਤੇ ਵਿਦਿਆ ਬਾਲਨ ਦੀ ਇਹ ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕਰ ਰਹੀ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News