9 ਹਜ਼ਾਰ ਦੇ ਵਰਗ ਫੁੱਟ ਦੀ ਹਵੇਲੀ ''ਚ ਸ਼ੂਟ ਹੋਈ ਹੈ ਵਿਦਿਆ ਦੀ ''ਬੇਗਮ ਜਾਨ'', ਦੇਖੋ ਲੋਕੇਸ਼ਨ ਦੀਆਂ ਤਸਵੀਰਾਂ

Friday, April 21, 2017 4:49 PM
ਮੁੰਬਈ— ਵੰਡ ਦੇ ਪਿਛੋਕੜ ''ਤੇ ਆਧਾਰਿਤ ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦੀ ਫਿਲਮ ''ਬੇਗਮ ਜਾਨ'' ਪਿਛਲੇ ਸ਼ੁੱਕਰਵਾਰ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਬੇਗਮ ਜਾਨ ਦੇ ਵੈਸਵਾ ਉਰਫ ਹਵੇਲੀ ਦੀ ਹੈ, ਜੋ ਭਾਰਤ-ਪਾਕਿਸਤਾਨ ਦੇ ਬਾਰਡਰ ਦੀ ਹੈ। ਅਜਿਹੀ ਵੰਡ ਦੌਰਾਨ ਇਸ ਨੂੰ ਟੁੱਟਣ ਤੋਂ ਬਚਾਉਣ ਦੀ ਜਦੋਜਹਿਦ ਨੂੰ ਫਿਲਮ ''ਚ ਦਿਖਾਇਆ ਗਿਆ ਹੈ। ਦੇਖਾਇਆ ਜਾਵੇ ਤਾਂ ਨਾ ਸਿਰਫ ਫਿਲਮ ਦੀ ਕਹਾਣੀ ਸਗੋਂ ਸ਼ੂਟਿੰਗ ਦਾ ਅਟ੍ਰੇਕਸ਼ਨ ਪੁਆਂਇਟ ਵੀ ਹਵੇਲੀ ਰਹੀ ਹੈ। ਇੱਕ ਇੰਟਰਵਿਊ ਦੌਰਾਨ ਹਵੇਲੀ ਦੇ ਡਿਜ਼ਾਈਨਰ ਸ਼ਾਸ਼ਵਤੀ ਕਰਮਾਕਰ ਅਤੇ ਮਦੁਲ ਬੈਦਯ ਨੇ ਦੱਸਿਆ ਕਿ, 9 ਹਜ਼ਾਰ ਵਰਗ ਫੁੱਟ ਦੀ ਹਵੇਲੀ ਨੂੰ ਡਿਜ਼ਾਈਨ ਕੀਤਾ ਗਿਆ। ਸ਼ਾਸ਼ਵਤੀ ਨੇ ਦੱਸਿਆ, ''''ਫਿਲਮ ''ਚ ਇੱਕ ਹਵੇਲੀ ਨਜ਼ਰ ਆਉਂਦੀ ਹੈ। ਉਹ 9 ਹਜ਼ਾਰ ਵਰਗ ਫੁੱਟ ਦੀ ਹੈ। ਹਵੇਲੀ ''ਚ 7 ਕਮਰੇ, ਵੱਡਾ ਟੈਰੇਸ ਅਤੇ ਵਿਹੜਾ ਸੀ। ਹਵੇਲੀ ਦੇ ਪੰਜ ਕਮਰਿਆਂ ਨੂੰ ਸ਼ੂਟਿੰਗ ਲਈ ਵਰਤਿਆ ਗਿਆ। ਬਾਕੀ ਦੇ ਦੋ ਕਮਰਿਆਂ ''ਚ ਸ਼ੂਟਿੰਗ ਦਾ ਸਮਾਨ ਰੱਖਆ ਗਿਆ ਸੀ। ਇਸ ਨੂੰ ਬਣਾਉਣ ''ਚ ਪੂਰੇ 45 ਦਿਨ ਦਾ ਸਮਾਂ ਲੱਗਾ ਸੀ। ਹਵੇਲੀ ਨੂੰ ਬਣਾਉਣ ''ਚ ਕਾਫੀ ਮਿਹਨਤ ਕਰਨੀ ਪਈ ਸੀ ਕਿਉਂਕਿ ਇਸ ਨੂੰ ਦੋ ਵਾਰ ਬਣਾਉਣਾ ਪਿਆ ਸੀ।
ਕੋਲਕਾਤਾ ਤੋਂ ਖਰੀਦਿਆ ਸੀ ਵਿਦਿਆ ਬਾਲ ਦਾ ਹੁਕਾ
ਦਿਲੀ ਤੋਂ ਫੁਲਕਾਰੀ ਵਾਲੀਆਂ ਬੈੱਡਸ਼ੀਟਸ ਖਰੀਦੀਆਂ ਗਈਆਂ ਸਨ, ਜਦੋਂਕਿ ਫਿਲਮ ''ਚ ਅਕਰਸ਼ਿਤ ਦਾ ਕੇਂਦਰ ਵਿਦਿਆ ਦਾ ਹੁਕਾ ਬਣਿਆ, ਜੋ ਕੋਲਕਾਤਾ ਤੋਂ ਖਰੀਦਿਆ ਸੀ। ਹਵੇਲੀ ਨੂੰ ਸਜਾਉਣ ਲਈ ਰਾਜਸਥਾਨ, ਕੋਲਕਾਤਾ, ਚੇਨਈ ਅਤੇ ਦਿੱਲੀ ਦੇ ਬਾਜਾਰਾਂ ''ਚ ਕਾਫੀ ਮਿਹਨਤ ਕਰਨੀ ਪਈ। ਇਥੇ ਇਹ ਅਸੀਂ ਹਵੇਲੀ ਨੂੰ ਪ੍ਰੋਪਰ 1947 ਦੇ ਦੌਰ ਨੂੰ ਦਿਖਾਉਣ ਲਈ ਕਾਫੀ ਸਮਾਨ ਖਰੀਦਿਆ। ਫਿਲਮ ਦੀ ਸ਼ੂਟਿੰਗ ਲਈ ਸ਼੍ਰੀਜੀਤ ਮੁਖਰਜੀ ਝਾੜਖੰਡ ਦੇ ਆਉਟਰ ਏਰੀਆ ਨੂੰ ਸਿਲੇਕਟ ਕੀਤਾ ਸੀ। ਉਨ੍ਹਾਂ ਨੇ ਬਾਰਡਰ ''ਤੇ ਬਹੁਤ ਸਾਰੀਆਂ ਤਸਵੀਰਾਂ ਖਿੱਚਵਾਈਆਂ ਸਨ, ਜੋ ਝਾਰਖੰਡ ਦੀ ਇੱਕ ਲੋਕੇਸ਼ਨ ਨਾਲ ਰਲ ਦੀਆਂ ਸਨ। ਇਸ ਲੋਕੇਸ਼ਨ ''ਤੇ ਰੇਗਿਸਤਾਨ ਵੀ ਸੀ ਅਤੇ ਪਹਾੜੀਆਂ ਵੀ ਸਨ। ਇਹੀ ਵਜ੍ਹਾ ਰਹੀ ਹੈ ਕਿ ਇਸ ਇਲਾਕੇ ਤੋਂ ਐਕਚੁਅਲ ਬਾਰਡਰ ਲੁਕ ਆਇਆ।
ਆਖਿਰ ''ਚ ਅੱਗ ਦੇ ਹਵਾਲੇ ਕਰ ਦਿੱਤੀ ਹਵੇਲੀ
ਫਿਲਮ ''ਚ ਇੱਕ ਸੀਨ ਹੈ ਜਦੋਂ ਹਵੇਲੀ ਅੱਗ ਦੇ ਹਵਾਲੇ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਸੈੱਟ (ਹਵੇਲੀ) ਨੂੰ ਪੂਰਾ ਸਾੜ ਦਿੱਤਾ ਸੀ ਤਾਂ ਕਿ ਦੇਖਣ ਵਾਲੇ ਨੂੰ ਇਹ ਅਸਲ ਲੱਗੇ। ਉਥੇ ਦੇ ਲੋਕਲ ਰਹਿੰਦੇ ਲੋਕਾਂ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ ਸੀ ਕਿਉਂ ਕਿ ਉਹ ਇਸ ਨੂੰ ਇਥੇ ਰੱਖਣਾ ਚਾਹੁੰਦੇ ਸਨ। ਹਵੇਲੀ ਲੋਕਾਂ ਲਈ ਨੈਸ਼ਨਲ ਹੈਰਿਟੇਜ ਵਾਂਗ ਸੀ। ਜਿਸ ਦਿਨ ਹਵੇਲੀ ਸਾੜਨ ਦਾ ਸ਼ੂਟ ਸੀ ਵੱਡੀ ਸੰਖਿਆ ''ਚ ਲੋਕ ਇਥੇ ਇੰਕਠੇ ਹੋਏ ਸਨ ਤਾਂ ਕਿ ਉਹ ਆਖਿਰੀ ਵਾਰ ਇਸ ਹਵੇਲੀ ਨੂੰ ਦੇਖ ਸਕਣ।