OMG ਬਾਲੀਵੁੱਡ ਦੀ ''ਊ ਲਾ ਲਾ ਗਰਲ'' ਵਿਆਹ ਤੋਂ ਪਹਿਲਾਂ 20 ਵਾਰ ਹੋ ਚੁੱਕੀ ਹੈ ਗਰਭਵਤੀ, ਖੁਦ ਕੀਤਾ ਖੁਲਾਸਾ!!

7/11/2018 11:20:25 AM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜੋ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਚੁੱਕੀਆਂ ਹਨ ਅਤੇ ਬਾਅਦ 'ਚ ਵਿਆਹ ਦੇ ਬੰਧਨ 'ਚ ਬੱਝੀਆਂ। ਕਈ ਅਜਿਹੀਆਂ ਅਭਿਨੇਤਰੀਆਂ ਵੀ ਰਹੀਆਂ ਹਨ, ਜਿਨ੍ਹਾਂ ਨੇ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋਣ 'ਤੇ ਗਰਭਪਾਤ ਕਰਵਾ ਲਿਆ ਸੀ। ਹੁਣ ਅਜਿਹੇ 'ਚ ਅੱਜ ਅਸੀਂ ਇਕ ਅਜਿਹੀ ਅਦਾਕਾਰਾ ਬਾਰੇ 'ਚ ਗੱਲ ਕਰਨ ਜਾ ਰਹੇ ਹਾਂ ਜੋ ਹਰ ਹਫਤੇ ਗਰਭਵਤੀ ਹੋ ਜਾਂਦੀ ਸੀ। PunjabKesari

ਜਿਸ ਅਦਾਕਾਰਾ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਹੋਰ ਕੋਈ ਨਹੀਂ ਬਲਕਿ 'ਊ ਲਾ ਲਾ ਗਰਲ' ਭਾਵ ਵਿੱਦਿਆ ਬਾਲਨ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਖੁਦ ਹੀ ਕੀਤਾ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਵਿਦਿਆ ਨੇ ਦੱਸਿਆ, ''ਸ਼ੁਰੂਆਤੀ ਦਿਨਾਂ 'ਚ ਉਹ ਹਰ ਹਫਤੇ ਗਰਭਵਤੀ ਹੋ ਜਾਂਦੀ ਸੀ ਅਤੇ ਘਰਵਾਲਿਆਂ ਨੂੰ ਇਸ ਗੱਲ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਸੀ।

PunjabKesari

ਵਿਆਹ ਤੋਂ ਪਹਿਲਾਂ ਉਹ ਲਗਭਗ 20 ਵਾਰ ਗਰਭਵਤੀ ਹੋ ਚੁੱਕੀ ਹੈ।'' ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਅਕਸਰ ਸਫਰ ਕਰਨਾ ਪੈਂਦਾ ਸੀ ਅਤੇ ਉਸ ਸਮੇਂ ਉਹ ਗਰਭਵਤੀ ਦਾ ਡਰਾਮਾ ਕਰਦੀ ਸੀ ਤਾਂ ਕਿ ਉਨ੍ਹਾਂ ਨੂੰ ਬੈਠਣ ਲਈ ਸੀਟ ਮਿਲ ਜਾਵੇ। ਉਨ੍ਹਾਂ ਅੰਦਰ ਐਕਟਿੰਗ ਸ਼ੁਰੂ ਤੋਂ ਹੀ ਕੁੱਟ-ਕੁੱਟ ਕੇ ਭਰੀ ਸੀ ਅਤੇ ਇਸੇ ਵਜ੍ਹਾ ਕਰਕੇ ਉਹ ਇਹ ਡਰਾਮਾ ਕਰ ਲੈਂਦੀ ਸੀ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ ਸੀ।

PunjabKesari

ਹੁਣ ਵਿੱਦਿਆ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚੋਂ ਇਕ ਹੈ, ਜੋ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News