NTR ਦੀ ਬਾਇਓਪਿਕ ''ਚ ਵਿਦਿਆ ਬਾਲਨ ਦਾ ਲੁੱਕ ਵਾਇਰਲ!

10/18/2018 3:24:24 PM

ਮੁੰਬਈ (ਬਿਊਰੋ)— ਸਾਊਥ ਦੇ ਸੁਪਰਸਟਾਰ ਤੇ ਸਾਬਕਾ ਮੁੱਖ ਮੰਤਰੀ ਐਨ. ਟੀ. ਆਰ. ਦੀ ਬਾਇਓਪਿਕ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਹੈ। ਕੁਝ ਸਮਾਂ ਪਹਿਲਾਂ ਹੀ ਫਿਲਮ 'ਚੋਂ ਅਭਿਨੇਤਰੀ ਰਕੂਲ ਪ੍ਰੀਤ ਸਿੰਘ ਦੀ ਲੁੱਕ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਹੁਣ ਵਿਦਿਆ ਬਾਲਨ ਦੀ ਵੀ ਪਹਿਲੀ ਝਲਕ ਸਾਹਮਣੇ ਆ ਗਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਿਦਿਆ ਦੀ ਫੋਟੋ ਉਸ ਦੇ ਇੰਸਟਾਗ੍ਰਾਮ ਫੈਨ ਕਲੱਬ 'ਤੇ ਵਾਇਰਲ ਹੋ ਰਹੀ ਹੈ। ਵਿਦਿਆ ਇਸ ਤਸਵੀਰ 'ਚ ਚਿੱਟੀ ਤੇ ਲਾਲ ਬਾਰਡਰ ਵਾਲੀ ਸਾੜ੍ਹੀ 'ਚ ਨਜ਼ਰ ਆ ਰਹੀ ਹੈ।

PunjabKesari

ਉਸ ਨੇ ਵਾਲਾਂ 'ਚ ਗਜਰਾ ਲਾਇਆ ਹੋਇਆ ਹੈ ਤੇ ਨਾਲ ਹੀ ਸ਼ੀਸ਼ਾ ਦੇਖ ਰਹੀ ਹੈ। ਵਿਦਿਆ ਦੀ ਸਾਉਥ ਇੰਡੀਅਨ ਲੁੱਕ ਫੈਨਸ ਨੂੰ ਕਾਫੀ ਪਸੰਦ ਵੀ ਆ ਰਹੀ ਹੈ। ਇਸ ਫਿਲਮ 'ਚ ਵਿਦਿਆ NTR ਦੀ ਪਤਨੀ ਦਾ ਰੋਲ ਕਰਦੀ ਨਜ਼ਰ ਆਵੇਗੀ। ਇਸ ਨਾਲ ਹੀ ਵਿਦਿਆ ਦਾ ਤੇਲੁਗੂ ਇੰਡਸਟਰੀ 'ਚ ਵੀ ਡੈਬਿਊ ਹੋ ਰਿਹਾ ਹੈ। ਉਹ ਆਪਣੀ ਪਹਿਲੀ ਸਾਊਥ ਇੰਡੀਅਨ ਫਿਲਮ ਲਈ ਕਾਫੀ ਐਕਸਾਈਟਿਡ ਹੈ। ਇਹ ਇਕ ਬਿੱਗ ਬਜਟ ਫਿਲਮ ਹੈ, ਜਿਸ ਨੂੰ ਦੋ ਹਿੱਸਿਆਂ 'ਚ ਪੇਸ਼ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News