ਦੁੱਖਾਂ-ਤਕਲੀਫਾਂ ਨਾਲ ਭਰੀ ਸੀ ਵਿਦਿਆ ਸਿਨ੍ਹਾ ਦੀ ਜ਼ਿੰਦਗੀ, ਦੂਜੇ ਪਤੀ ''ਤੇ ਲਾਏ ਸਨ ਗੰਭੀਰ ਦੋਸ਼

8/16/2019 2:36:50 PM

ਮੁੰਬਈ (ਬਿਊਰੋ) — ਅਦਾਕਾਰਾ ਵਿਦਿਆ ਸਿਨ੍ਹਾ ਦਾ ਵੀਰਵਾਰ ਨੂੰ 72 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਵਿਦਿਆ ਸਿਨ੍ਹਾ ਮੁੰਬਈ ਦੇ ਕ੍ਰਿਟਿਕੇਅਰ ਹਸਪਤਾਲ 'ਚ ਭਰਤੀ ਸਨ ਅਤੇ ਉਥੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਨ੍ਹਾਂ ਨੂੰ ਦਿਲ ਅਤੇ ਫੇਫੜਿਆਂ ਨਾਲ ਸਬੰਧਿਤ ਸਮੱਸਿਆ ਸੀ। ਵਿਦਿਆ ਸਿਨ੍ਹਾ ਦੀ ਨਿੱਜੀ ਜ਼ਿੰਦਗੀ ਕਾਫੀ ਤਕਲੀਫਾਂ ਨਾਲ ਭਰੀ ਰਹੀ ਹੈ। ਉਨ੍ਹਾਂ ਨੇ ਦੋ ਵਿਆਹ ਕਰਵਾਏ ਸਨ। 

ਗੁਆਂਢੀ ਨਾਲ ਹੋਇਆ ਸੀ ਪਿਆਰ
ਵਿਦਿਆ ਸਿਨ੍ਹਾ ਨੂੰ ਆਪਣੇ ਗੁਆਂਢ 'ਚ ਰਹਿਣ ਵਾਲੇ ਵੈਂਕਟੇਸ਼ਵਰ ਅਯੇਰ ਨਾਲ ਪਿਆਰ ਹੋਇਆ ਸੀ। ਉਹ ਇਕ ਤਮਿਲ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੇ ਸਨ। ਵਿਦਿਆ ਤੇ ਵੈਂਕਟੇਸ਼ਵਰ ਨੇ 1968 'ਚ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ ਸਾਲ 1989 'ਚ ਇਕ ਲੜਕੀ ਨੂੰ ਗੋਦ ਲਿਆ, ਜਿਸ ਦਾ ਨਾਂ ਜਾਹਨਵੀ ਰੱਖਿਆ। 

PunjabKesari

ਪਹਿਲੇ ਪਤੀ ਦੀ ਮੌਤ ਨਾਲ ਸਦਮੇ 'ਚ ਸੀ ਵਿਦਿਆ
ਕੁਝ ਸਮੇਂ ਬਾਅਦ ਵਿਦਿਆ ਸਿਨ੍ਹਾ ਦੇ ਪਤੀ ਬੀਮਾਰ ਰਹਿਣ ਲੱਗੇ। ਉਹ ਆਪਣੀ ਧੀ ਤੇ ਪਤੀ ਦੀ ਦਿਨ-ਰਾਤ ਸੇਵਾ ਕਰਦੀ ਸੀ ਪਰ ਸਾਲ 1996 'ਚ ਲੰਬੀ ਬੀਮਾਰੀ ਤੋਂ ਬਾਅਦ ਵੈਂਕਟੇਸ਼ਵਰ ਦਾ ਦਿਹਾਂਤ ਹੋ ਗਿਆ। ਪਤੀ ਦੀ ਮੌਤ ਨਾਲ ਵਿਦਿਆ ਸਿਨ੍ਹਾ ਸਦਮੇ 'ਚ ਆ ਗਈ ਸੀ। ਇਸ ਤੋਂ ਬਾਅਦ ਵਿਦਿਆ ਸਿਨ੍ਹਾ ਸਿਡਨੀ ਚਲੀ ਗਈ। 

PunjabKesari

ਸਿਡਨੀ 'ਚ ਮਿਲਿਆ ਦੂਜਾ ਜੀਵਨ ਸਾਥੀ
ਵਿਦਿਆ ਸਿਨ੍ਹਾ ਦੀ ਸਿਡਨੀ 'ਚ ਇਕ ਆਸਟ੍ਰੇਲੀਆ ਦੇ ਡਾਕਟਰ ਨੇਤਾਜੀ ਭੀਮਰਾਵ ਸਾਲੁੰਕੇ ਨਾਲ ਮੁਲਾਕਾਤ ਹੋਈ। ਕੁਝ ਸਮੇਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਦੋਵਾਂ ਨੇ ਇਕ ਮੰਦਰ 'ਚ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਬਾਅਦ ਵਿਦਿਆ ਸਿਨ੍ਹਾ ਕਾਫੀ ਪ੍ਰੇਸ਼ਾਨ ਰਹਿਣ ਲੱਗੀ। 

PunjabKesari

ਦੂਜੇ ਪਤੀ 'ਤੇ ਲਾਏ ਸਨ ਗੰਭੀਰ ਦੋਸ਼
9 ਜਨਵਰੀ 2009 ਨੂੰ ਵਿਦਿਆ ਨੇ ਆਪਣੇ ਦੂਜੇ ਪਤੀ ਨੇਤਾਜੀ ਭੀਮਰਾਵ ਖਿਲਾਫ ਪੁਲਸ ਸ਼ਿਕਾਇਤ ਕੀਤੀ ਸੀ। ਵਿਦਿਆ ਨੇ ਪਤੀ 'ਤੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ। ਕੇਸ ਕਰਨ ਤੋਂ ਬਾਅਦ ਜਲਦ ਹੀ ਵਿਦਿਆ ਤੇ ਨੇਤਾਜੀ ਨਾਲ ਤਲਾਕ ਹੋ ਗਿਆ ਸੀ। ਕੋਰਟ 'ਚ ਲੰਬੀ ਲੜਾਈ ਤੋਂ ਬਾਅਦ ਵਿਦਿਆ ਸਿਨ੍ਹਾ ਨੇ ਮੇਂਟੇਨੈੱਸ ਦਾ ਕੇਸ ਜਿੱਤਿਆ। 

PunjabKesari

ਫਿਲਮਾਂ ਦੇ ਨਾਲ-ਨਾਲ ਛੋਟੇ ਪਰਦੇ 'ਤੇ ਕਰ ਚੁੱਕੀ ਕਮਾਲ
ਵਿਦਿਆ ਸਿਨ੍ਹਾ ਨੇ ਤਕਰੀਬਨ 18 ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਲਮਾਂ ਤੇ ਟੀ. ਵੀ. 'ਚ ਆਉਣ ਤੋਂ ਪਹਿਲਾਂ ਵਿਦਿਆ ਮਾਡਲਿੰਗ ਕਰਦੀ ਸੀ। ਇਸ ਤੋਂ ਇਲਾਵਾ ਵਿਦਿਆ ਸਿਨ੍ਹਾ 'ਰਜਨੀਗੰਧਾ', 'ਹਵਸ', 'ਛੋਟੀ ਸੀ ਬਾਤ', 'ਮੇਰਾ ਜੀਵਨ', 'ਇਨਕਾਰ', 'ਜੀਵਨ ਮੁਕਤ', 'ਕਿਤਾਬ', 'ਪਤੀ ਪਤਨੀ ਔਰ ਵੋ', 'ਤੁਮਹਾਰੇ ਲਿਏ', 'ਸਬੂਤ' ਵਰਗੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਫਿਲਮਾਂ ਤੋਂ ਇਲਾਵਾ ਵਿਦਿਆ ਸਿਨ੍ਹਾ ਟੀ. ਵੀ. ਇੰਡਸਟਰੀ ਨਾਲ ਗਹਿਰਾ ਰਿਸ਼ਤਾ ਰਿਹਾ। ਉਨ੍ਹਾਂ ਨੇ 'ਜਾਰਾ', 'ਨੀਮ ਨੀਮ ਸ਼ਹਿਦ ਸ਼ਹਿਦ', 'ਕੁਬੂਲ ਹੈ', 'ਇਸ਼ਕ ਕਾ ਰੰਗ ਸਫੇਦ' ਅਤੇ 'ਚੰਦਰ ਨੰਦਿਨੀ' ਵਰਗੇ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News