ਭਾਰਤੀ ਸਿੰਘ ਨੂੰ ਬਚਾਉਣ ਦੇ ਚੱਕਰ ''ਚ ''ਨਾਗਿਨ'' ਦਾ ਸ਼ਿਕਾਰ ਹੋਇਆ ਵਿਕਾਸ, ਹਸਪਤਾਲ ''ਚ ਭਰਤੀ

Saturday, August 4, 2018 1:24 PM
ਭਾਰਤੀ ਸਿੰਘ ਨੂੰ ਬਚਾਉਣ ਦੇ ਚੱਕਰ ''ਚ ''ਨਾਗਿਨ'' ਦਾ ਸ਼ਿਕਾਰ ਹੋਇਆ ਵਿਕਾਸ, ਹਸਪਤਾਲ ''ਚ ਭਰਤੀ

ਮੁੰਬਈ(ਬਿਊਰੋ)— 'ਖਤਰੋਂ ਕੇ ਖਿਲਾੜੀ' ਸੀਜ਼ਨ 9 ਦੀ ਸ਼ੂਟਿੰਗ ਅਰਜਨਟੀਨਾ 'ਚ ਹੋ ਰਹੀ ਹੈ। ਇਸ ਸ਼ੋਅ ਦਾ ਫਾਰਮੇਟ ਸਭ ਨੂੰ ਪਤਾ ਹੈ। ਜਦੋਂ ਤੋਂ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋਈ ਹੈ ਸੈੱਟ 'ਤੇ ਆਏ ਦਿਨ ਹੀ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ। ਹਾਲ ਹੀ 'ਚ ਸ਼ੋਅ ਦੇ ਸੈੱਟ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਰੋਹਿਤ ਸੈੱਟੀ ਦੇ ਸ਼ੋਅ 'ਚ ਹਿੱਸਾ ਲੈ ਰਹੇ ਸੈਲੀਬ੍ਰਿਟੀਜ਼ ਦੀ ਲਿਸਟ 'ਚ ਵਿਕਾਸ ਗੁਪਤਾ ਅਤੇ ਭਾਰਤੀ ਸਿੰਘ ਵੀ ਸਨ, ਜਿਨ੍ਹਾਂ 'ਤੇ ਸ਼ੋਅ 'ਚ ਸਟੰਟ ਕਰਦੇ ਸਮੇਂ ਅਚਾਨਕ ਸੱਪ ਨੇ ਹਮਲਾ ਕਰ ਦਿੱਤਾ ਅਤੇ ਭਾਰਤੀ ਨੂੰ ਸੱਪ ਤੋਂ ਬਚਾਉਣ ਦੇ ਚਕੱਰ 'ਚ ਵਿਕਾਸ ਖੁਦ ਸੱਪ ਦੇ ਹਮਲੇ ਦਾ ਸ਼ਿਕਾਰ ਹੋ ਗਏ। ਹਾਲਾਂਕਿ ਵਿਕਾਸ ਨੂੰ ਹਸਪਤਾਲ 'ਚ ਵੀ ਭਰਤੀ ਕਰਵਾ ਦਿੱਤਾ ਗਿਆ ਹੈ, ਜਿਥੇ ਉਸ ਦਾ ਇਲਾਜ ਹੋ ਰਿਹਾ ਹੈ। ਇਕ ਤੋਂ ਬਾਅਦ ਇਕ ਹੋ ਰਹੇ ਹਾਦਸਿਆਂ ਕਾਰਨ ਸ਼ੂਟਿੰਗ 'ਚ ਕੰਟੈਸਟੇਂਟਸ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੇਕਰਸ ਦਾ ਕਹਿਣਾ ਹੈ ਕਿ ਸਭ ਕੁਝ ਕੰਟਰੋਲ 'ਚ ਹੈ। ਦੱਸ ਦੇਈਏ ਕਿ ਵਿਕਾਸ ਪਹਿਲਾਂ ਵੀ ਸ਼ੋਅ 'ਚ ਜ਼ਖਮੀ ਹੋ ਚੁੱਕਾ ਹੈ ਅਤੇ ਇਸ ਤੋਂ ਪਹਿਲਾਂ ਐਂਕਰ ਤੇ ਗਾਇਕ ਆਦਿੱਤਿਆ ਨਾਰਾਇਣ ਵੀ ਜ਼ਖਮੀ ਹੋ ਚੁੱਕੇ ਹਨ। ਆਦਿੱਤਿਆ ਉਚਾਈ ਤੋਂ ਡਿੱਗ ਗਏ ਸੀ, ਜਿਸ ਦੌਰਾਨ ਉਸ ਦੀ ਅੱਖ 'ਤੇ ਸੱਟ ਲੱਗੀ ਸੀ ਅਤੇ ਡਾਕਟਰਾਂ ਨੇ ਉਸ ਨੂੰ ਇਕ ਹਫਤਾ ਆਰਾਮ ਕਰਨ ਦੀ ਸਲਾਹ ਦਿੱਤੀ ਸੀ।
ਦੱਸਣਯੋਗ ਹੈ ਕਿ ਇਹ ਸ਼ੋਅ ਜਨਵਰੀ 2019 'ਚ ਆਨਏਅਰ ਹੋ ਰਿਹਾ ਹੈ, ਜੋ 'ਬਿੱਗ ਬੌਸ 12' ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ ਪਰ ਸੈੱਟ 'ਤੇ ਹੋ ਰਹੀਆਂ ਆਏ ਦਿਨ ਦੀਆਂ ਘਟਨਾਵਾਂ ਤੋਂ ਸ਼ੋਅ ਦੇ ਹੋਸਟ ਰੋਹਿਤ ਵੀ ਖੁਸ਼ ਨਹੀਂ ਹਨ।


Edited By

Sunita

Sunita is news editor at Jagbani

Read More