ਬੀਦਰ ਪਹੁੰਚੇ ਵਿੰਦੂ ਦਾਰਾ ਸਿੰਘ, ਸ਼ੇਅਰ ਕੀਤੀਆਂ ਤਸਵੀਰਾਂ
5/11/2019 3:46:14 PM
ਜਲੰਧਰ (ਬਿਊਰੋ) — ਵਿੰਦੂ ਦਾਰਾ ਸਿੰਘ ਜੋ ਕਿ ਬਾਲੀਵੁੱਡ ਦੇ ਨਾਮੀ ਕਲਾਕਾਰ ਹਨ, ਜਿਨ੍ਹਾਂ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ 'ਚ ਕਾਫੀ ਨਾਂ ਖੱਟਿਆ ਹੈ। ਵਿੰਦੂ ਦਾਰਾ ਸਿੰਘ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਖਾਸ ਪੋਸਟ ਸ਼ੇਅਰ ਕੀਤੀ ਹੈ।
ਇਸ ਪੋਸਟ ਉਹ ਧਾਰਮਿਕ ਸਥਾਨ ਬੀਦਰ 'ਤੇ ਨਜ਼ਰ ਆ ਰਹੇ ਹਨ, ਜਿੱਥੇ ਉਨ੍ਹਾਂ ਨੇ ਗੁਰਦੁਆਰੇ ਨਾਨਕ 'ਝੀਰਾ ਸਾਹਿਬ' ਪਹੁੰਚੇ ਕੇ ਦਰਸ਼ਨ ਕੀਤੇ ਤੇ ਗੁਰਬਾਣੀ ਦਾ ਅਨੰਦ ਮਾਣਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਦਾਆਰਾ 'ਨਾਨਕ ਝੀਰਾ ਸਾਹਿਬ' ਦੇ ਇਤਿਹਾਸ ਤੋਂ ਵੀ ਰੂ-ਬ-ਰੂ ਹੋਏ।
ਉਨ੍ਹਾਂ ਨੇ ਆਪਣੀ ਤਸਵੀਰਾਂ ਸ਼ੇਅਰ ਕਰਦੇ ਹੋਏ ਬੀਦਰ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਲਿਖਕੇ ਫੈਨਜ਼ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਕਿ ''ਉਥੇ ਦੇ ਲੋਕ ਪਾਣੀ ਲਈ ਤਰਸ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਕਿਵੇਂ ਆਪਣੇ ਪੈਰ ਦੀ ਛੋਹ ਨਾਲ ਬੀਦਰ ਦੀ ਧਰਤੀ 'ਚੋਂ ਪਾਣੀ ਕੱਢਿਆ ਸੀ।
ਨਾਨਕ ਝੀਰਾ ਉਹ ਪਵਿੱਤਰ ਧਰਤੀ ਹੈ, ਜਿੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਨਾਲ ਉੱਥੇ ਦੇ ਲੋਕਾਂ ਨੂੰ ਪੀਣ ਦਾ ਪਾਣੀ ਪ੍ਰਾਪਤ ਹੋਇਆ ਸੀ।''
ਦੱਸ ਦਈਏ ਕਿ ਅੱਜ ਵੀ ਕਰਨਾਟਕ ਦੇ ਬੀਦਰ ਸ਼ਹਿਰ 'ਚ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਦਰਸ਼ਨਾਂ ਲਈ ਪੁੱਜਦੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ