ਇੰਟੀਮੇਟ ਸੀਨ ਦੌਰਾਨ ਬੇਕਾਬੂ ਹੋਏ ਅਭਿਨੇਤਾ ਤੋਂ ਬਚਣ ਲਈ ਹੀਰੋਇਨ ਨੂੰ ਲੁੱਕਣਾ ਪਿਆ ਸੀ ਮੇਰਅੱਪ ਰੂਪ ''ਚ

4/14/2017 5:29:43 PM

ਮੁੰਬਈ— ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਅੱਜ ਬੀਮਾਰੀ ਕਰਕੇ ਉਹ ਹਸਪਤਾਲ ''ਚ ਭਰਤੀ ਹਨ। ਉਨ੍ਹਾਂ ਦੇ ਬੇਟੇ ਅਕਸ਼ੈ ਵਲੋਂ ਇਹ ਦੱਸਿਆ ਗਿਆ ਕਿ ਹੁਣ ਉਨ੍ਹਾਂ ਦੀ ਸਿਹਤ ''ਚ ਕਾਫੀ ਸੁਧਾਰ ਹੈ। ਭਾਵੇਂ ਉਹ ਅੱਜ ਅਜਿਹੀ ਹਾਲਤ ''ਚ ਹਨ, ਪਰ ਦੱਸਣਾ ਚਾਹੁੰਦੇ ਹਾਂ ਕਿ ਉਹ ਕਿਸੇ ਸਮੇਂ ਕਾਫੀ ਹੈਂਡਸਮ ਸਨ। ਹੀਰੋਇਨਾਂ ਉਨ੍ਹਾਂ ''ਤੇ ਫਿਦਾ ਸਨ।
ਜਦੋਂ ਉਹ ਫਿਲਮ ਦੀ ਸ਼ੂਟਿੰਗ ਕਰਦੇ ਸਨ ਤਾਂ ਲੱਗਦਾ ਸੀ ਕਿ ਸਭ ਕੁਝ ਸੱਚੀ ਹੋ ਰਿਹਾ ਹੈ। ਇਸ ਕਾਰਨ ਹੀਰੋਇਨ ਉਨ੍ਹਾਂ ਨਾਲ ਰੋਮਾਂਟਿਕ ਸੀਨ ਕਰਨ ਤੋਂ ਕਾਫੀ ਡਰਦੀਆਂ ਸਨ।
ਖ਼ਬਰ ਮੁਤਾਬਕ, ਰੋਮਾਂਟਿਕ ਸੀਨ ਕਰਦੇ ਹੋਏ ਵਿਨੋਦ ਖੰਨਾ ਇੰਨੇ ਬੇਕਾਬੂ ਹੋ ਜਾਂਦੇ ਸਨ ਕਿ ਉਨ੍ਹਾਂ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ। ਫਿਲਮ ''ਦਿਆਵਾਨ'' ਦੌਰਾਨ ਮਾਧੁਰੀ ਦੀਕਸ਼ਿਤ ਨਾਲ ਇੰਟੀਮੇਟ ਸੀਨ ਦਿੰਦੇ ਹੋਏ ਬੇਕਾਬੂ ਹੋ ਗਏ ਸਨ ਕਿ ਮਾਧੁਰੀ ਦੇ ਬੁੱਲਾ ਨੂੰ ਹੀ ਚਬਾ ਦਿੱਤਾ ਸੀ। ਫਿਲਮ ਰਿਲੀਜ਼ ਤੋਂ ਬਾਅਦ ਇਸ ਸੀਨ ਲਈ ਮਾਧੁਰੀ ਦੀ ਖੂਬ ਅਲੋਚਨਾ ਹੋਈ ਸੀ।
ਮਾਧੁਰੀ ਤੋਂ ਪਹਿਲਾ ਵਿਨੋਦ ਦੀ ਇਸ ਹਰਕਤ ਦੀ ਸ਼ਿਕਾਰ ਹੋਈ ਅਦਾਕਾਰਾ ''ਡਿੰਪਲ ਕਪਾਡੀਆ'' ਹੋਈ ਸੀ। ਇਹ ਸੀਨ ਫਿਲਮ ''ਪ੍ਰੇਮ ਧਰਮ'' ਦਾ ਸੀ। ਉਸ ਸਮੇਂ ਵਿਨੋਦ ਖੰਨਾ ਦੇ ਸਿਤਾਰੇ ਬੁਲੰਦੀਆਂ ''ਤੇ ਸੀ ਅਤੇ ਡਬਲ ਸ਼ਿਫਟ ''ਚ ਕੰਮ ਕਰਦੇ ਸਨ। ਇਸ ਲਈ ਮਹੇਸ਼ ਭੱਟ ਨੇ ਇਹ ਸੀਨ ਰਾਤ ਨੂੰ ਸ਼ੂਟ ਕਰਨ ਦਾ ਫੈਸਲਾ ਲਿਆ। ਸੈੱਟ ਦੀ ਲਾਈਟ ਵੀ ਕਾਫੀ ਘੱਟ ਸੀ। ਐਕਸ਼ਨ ਬੋਲਦੇ ਸਮੇਂ ਵਿਨੋਦ ਡਿੰਪਲ ਨੂੰ ''ਕਿੱਸ'' ਅਤੇ ਜੱਫੀ ਪਾਉਣ ਲੱਗੇ।
ਡਾਇਰੈਕਟਰ ਮਹੇਸ਼ ਭੱਟ ਦੇ ਕੱਟ ਬੋਲਣ ''ਤੇ ਵੀ ਵਿਨੋਦ ਖੰਨਾ ਨੂੰ ਸੁਣਿਆ ਨਹੀਂ ਅਤੇ ਉਹ ਲਗਾਤਾਰ ਸੀਨ ਕਰਦੇ ਰਹੇ। ਇਸ ਨਾਲ ਡਿੰਪਲ ਕਪਾਡੀਆ ਕਾਫੀ ਡਰ ਗਈ ਸੀ ਅਤੇ ਖੁਦ ਨੂੰ ਵਿਨੋਦ ਤੋਂ ਬਚਾਉਣ ਲਈ ਮੇਕਅੱਪ ਰੂਮ ''ਚ ਲੁੱਕਣਾ ਪਿਆ। ਉਹ ਵਿਨੋਦ ਤੋਂ ਕਾਫੀ ਨਰਾਜ਼ ਸੀ। ਉਸ ਨੇ ਸ਼ੂਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਮਹੇਸ਼ ਭੱਟ ਨੇ ਉਨ੍ਹਾਂ ਕੋਲ ਆਏ ਅਤੇ ਮਾਫੀ ਮੰਗੀ।
ਮਹੇਸ਼ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਵਿਨੋਦ ਨਸ਼ੇ ''ਚ ਸਨ। ਇਸ ਲਈ ਉਹ ਖੁਦ ਨੂੰ ਕਾਬੂ ''ਚ ਨਹੀਂ ਰੱਖ ਸਕੇ। ਇੱਥੇ ਦਿਲਚਸਪ ਗੱਲ ਇਹ ਹੈ ਕਿ ਇਸ ਸੀਨ ਦੇ ਬਾਵਜੂਦ ਡਿੰਪਲ ਕਪਾਡੀਆ ਵਿਨੋਦ ਨਾਲ ਨਹੀਂ, ਬਲਕਿ ਮਹੇਸ਼ ਭੱਟ ਨਾਲ ਨਰਾਜ਼ ਸੀ। ਹਾਲਾਂਕਿ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਇਸ ਲਈ ਫਿਲਮ ਤੋਂ ਬਾਅਦ ਡਿੰਪਲ ਨੇ ਵਿਨੋਦ ਨਾਲ ਕਈ ਫਿਲਮਾਂ ''ਚ ਕੰਮ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News