ਮਸ਼ਹੂਰ ਅਦਾਕਾਰ ਵਿਨੋਦ ਖੰਨਾ ਦੀ ਮੌਤ, ਕੈਂਸਰ ਦੀ ਬਿਮਾਰੀ ਨਾਲ ਸਨ ਪੀੜਤ

4/27/2017 5:57:41 PM

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਵਿਨੋਦ ਖੰਨਾ ਦੀ ਸਿਹਤ ਖਰਾਬ ਹੋਣ ਕਾਰਨ ਮੁੰਬਈ ਦੇ ਐੱਚ. ਐੱਨ, ਰਿਲਾਇਸ ਫਾਊਂਡੇਸ਼ਨ ਹਸਪਤਾਲ ਐਂਡ ਰਿਸਰਚ ਸੇਂਟਰ ''ਚ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਸੀ। ਵਿਨੋਦ ਖੰਨਾ ਦੇ ਸਰੀਰ ''ਚ ਪਾਣੀ ਦੀ ਕਾਫੀ ਘਾਟ ਸੀ ਅਤੇ ਕੈਂਸਰ ਦੀ ਬਿਮਾਰੀ ਕਾਰਨ ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਵਿਨੋਦ ਖੰਨਾ ਇਸ ਸਮੇਂ ਰਾਜਨੀਤੀ ਨਾਲ ਫਿਲਮਾਂ ''ਚ ਵੀ ਸਰਗਰਮ ਰਹਿੰਦੇ ਸਨ। ਉਨ੍ਹਾਂ ਦੀ ਨਵੀਂ ਫਿਲਮ ''ਏਕ ਥੀ ਰਾਨੀ ਐਸੀ ਭੀ'' ਹੈ। ਇਸ ਨਵੀਂ ਫਿਲਮ ''ਚ ਉਨ੍ਹਾਂ ਨੇ ਗਵਾਲੀਅਰ ਦੇ ਰਾਜਾ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨਾਲ ਇਸ ਫਿਲਮ ''ਚ ਹੇਮਾ ਮਾਲਿਨੀ ਵੀ ਹੈ, ਜਿਨ੍ਹਾਂ ਨੇ ਇਸ ਫਿਲਮ ''ਚ ਗਵਾਲੀਅਰ ਦੀ ਰਾਣੀ ਵਿਜਯਾ ਰਾਜੇ ਸਿੰਧੀਆ ਦੀ ਭੂਮਿਕਾ ਨਿਭਾਈ ਸੀ।




ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News