ਵਿਨੋਦ ਖੰਨਾ ਨੇ 20 ਸਾਲ ਛੋਟੀ ਅਦਾਕਾਰਾ ਨਾਲ ਦਿੱਤੇ ਸਨ ਖੂਬ ਇੰਟੀਮੇਟ ਸੀਨਜ਼
10/6/2017 1:42:51 PM
ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਭਿਨੇਤਾ ਵਿਨੋਦ ਖੰਨਾ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ 'ਚ ਹੋਇਆ ਸੀ। ਵਿਨੋਦ ਖੰਨਾ ਨਿੱਜੀ ਜ਼ਿੰਦਗੀ ਤੇ ਫਿਲਮਾਂ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹੇ ਸਨ ਪਰ ਉਨ੍ਹਾਂ ਦੀ ਸਾਫ ਸੁਥਰੀ ਇਮੇਜ ਨੂੰ ਵੀ ਇਕ-ਦੋ ਵਾਰ ਕੰਟਰੋਵਰਸੀ ਤੋਂ ਗੁਜਰਨਾ ਪਿਆ ਸੀ। ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਤੇ ਡਿੰਪਲ ਕਪਾੜੀਆ ਨਾਲ ਉਨ੍ਹਾਂ ਦੀ ਕੰਟਰੋਵਰਸੀ ਨੇ ਫਿਲਮੀ ਗਲਿਆਰਿਆਂ 'ਚ ਖੂਬ ਸੁਰਖੀਆਂ ਬਟੋਰੀਆਂ ਸਨ।
ਗੱਲ ਉਸ ਦੌਰ ਦੀ ਹੈ ਜਦੋਂ ਵਿਨੋਦ ਖੰਨਾ ਸੰਨਿਆਸੀ ਜੀਵਨ ਛੱਡ ਕੇ ਵਾਪਸ ਪਰਤੇ ਸਨ। ਸਾਲ 1988 'ਚ ਰਿਲੀਜ਼ ਹੋਈ ਫਿਲਮ 'ਦਯਾਵਾਨ' 'ਚ ਮਾਧੁਰੀ ਦੀਕਸ਼ਿਤ ਤੇ ਵਿਨੋਦ ਖੰਨਾ 'ਚ ਕਾਫੀ ਬੋਲਡ ਸੀਨਜ਼ ਫਿਲਮਾਏ ਗਏ ਸਨ।
ਲੋਕਾਂ ਨੂੰ ਲੱਗਾ ਸੀ ਕਿ ਮਾਧੁਰੀ ਅਜਿਹੇ ਸੀਨ ਲਈ ਰਾਜੀ ਨਹੀਂ ਹੋਵੇਗੀ ਪਰ ਮਾਧੁਰੀ ਨੇ ਬਿਨਾ ਸ਼ਰਮਾਏ ਆਪਣੇ ਤੋਂ 20 ਸਾਲ ਵੱਡੇ ਵਿਨੋਖ ਖੰਨਾ ਨਾਲ ਖੂਬ ਬੋਲਡ ਸੀਨਜ਼ ਸ਼ੂਟ ਕੀਤੇ ਪਰ ਜਦੋਂ ਫਿਲਮ ਰਿਲੀਜ਼ ਹੋਈ ਤਾਂ ਇਸ ਸੀਨ ਨੂੰ ਦਰਸ਼ਕ ਪਚਾ ਨਹੀਂ ਸਕੇ।
ਸੀਨਜ਼ ਇੰਨੇ ਜ਼ਿਆਦਾ ਬੋਲਡ ਸਨ ਕਿ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਉਂਝ ਖਬਰਾਂ ਤਾਂ ਇਹ ਵੀਆਈਆਂ ਸਨ ਕਿ ਜਦੋਂ ਮਾਧੁਰੀ ਤੇ ਵਿਨੋਦ ਖੰਨਾ 'ਚ ਕਿੱਸਿੰਗ ਸੀਨ ਸ਼ੂਟ ਹੋ ਰਿਹਾ ਸੀ ਤਾਂ ਉਸ ਸਮੇਂ ਮਾਧੁਰੀ ਨੂੰ ਦੇਖਦੇ ਹੀ ਉਨ੍ਹਾਂ ਨੇ ਆਪਣਾ ਆਪਾ ਖੋਹ ਲਿਆ ਸੀ ਅਤੇ ਉਸ ਦੇ ਹੌਂਠ ਹੀ ਕੱਟ ਦਿੱਤੇ ਸਨ।
ਮਾਧੁਰੀ ਨੇ ਜਗੋਂ ਸੀਨ ਨੂੰ ਫਿਲਮ ਤੋਂ ਹਟਾਉਣ ਲਈ ਫਿਰੋਜ਼ ਖਾਨ ਨੂੰ ਕਿਹਾ ਤਾਂ ਉਹ ਮੁਕਰ ਗਏ ਸਨ। ਇਸ ਹੌਟ ਸੀਨ ਕਾਰਨ ਮਾਧੁਰੀ ਨੂੰ ਆਲੋਚਨਾਵਾਂ ਦਾ ਸ਼ਿਕਾਰ ਵੀ ਹੋਣਾ ਪਿਆ ਸੀ। ਹਾਲਾਂਕਿ ਬਾਅਦ 'ਚ ਇਸ ਬੋਲਡ ਸੀਨ ਦਾ ਪਛਤਾਵਾ ਮਾਧੁਰੀ ਨੂੰ ਕਾਫੀ ਹੋਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ