ਪੰਜਾਬ ''ਚ ''ਨਮਸਤੇ ਇੰਗਲੈਂਡ'' ਦੀ ਸ਼ੂਟਿੰਗ ਬੇਹੱਦ ਚੁਣੌਤੀਪੂਰਨ ਰਹੀ : ਵਿਪੁਲ ਸ਼ਾਹ

10/12/2018 2:49:21 PM

ਮੁੰਬਈ (ਬਿਊਰੋ)— ਰੋਮਾਂਟਿਕ ਕਾਮੇਡੀ ਫਿਲਮ 'ਨਮਸਤੇ ਲੰਡਨ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਨਿਰਦੇਸ਼ਕ ਤੇ ਨਿਰਮਾਤਾ ਵਿਪੁਲ ਅਮ੍ਰਤਲਾਲ ਸ਼ਾਹ ਹੁਣ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਨਾਲ 'ਨਮਸਤੇ ਇੰਗਲੈਂਡ' ਪੇਸ਼ ਕਰਨ ਲਈ ਤਿਆਰ ਹਨ। ਗੁਜਰਾਤੀ ਨਿਰਦੇਸ਼ਕ ਆਪਣੀਆਂ ਫਿਲਮਾਂ 'ਚ ਪੰਜਾਬੀ ਸੁਆਦ ਰੱਖਣ ਲਈ ਜਾਣੇ ਜਾਂਦੇ ਹਨ ਤੇ ਪੰਜਾਬ 'ਚ 'ਨਮਸਤੇ ਲੰਡਨ', 'ਲੰਡਨ ਡ੍ਰੀਮਜ਼', 'ਕਮਾਂਡੋ' ਵਰਗੀਆਂ ਫਿਲਮਾਂ ਨੂੰ ਵੱਡੇ ਪੱਧਰ 'ਤੇ ਫਿਲਮਾਇਆ ਗਿਆ ਹੈ।

PunjabKesari

'ਨਮਸਤੇ ਇੰਗਲੈਂਡ' ਇਕ ਪ੍ਰੇਮ ਕਹਾਣੀ ਹੈ, ਜਿਸ ਨੂੰ ਭਾਰਤ ਤੇ ਯੂਰਪ ਦੇ ਖੂਬਸੂਰਤ ਲੈਂਡਸਕੇਪ 'ਤੇ ਫਿਲਮਾਇਆ ਗਿਆ ਹੈ, ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੋਂ ਹੁੰਦੀ ਹੈ। ਇਸ ਤੋਂ ਬਾਅਦ ਅੰਮ੍ਰਿਤਸਰ, ਢਾਕਾ ਤੇ ਫਿਰ ਪੈਰਿਸ ਤੋਂ ਲੈ ਕੇ ਬ੍ਰਸੇਲਸ ਤੇ ਅਖੀਰ 'ਚ ਲੰਡਨ ਦਾ ਦੀਦਾਰ ਕੀਤਾ ਜਾਵੇਗਾ। ਵਿਪੁਲ ਅਮ੍ਰਤਲਾਲ ਸ਼ਾਹ ਦੀ 'ਨਮਸਤੇ ਇੰਗਲੈਂਡ' ਇਕ ਜਵਾਨ ਤੇ ਤਾਜ਼ਾ ਕਹਾਣੀ ਹੈ, ਜਿਸ 'ਚ ਦੋ ਵਿਅਕਤੀ ਜਸਮੀਤ ਤੇ ਪਰਮ ਦੀ ਜੀਵਨ ਯਾਤਰਾ ਨੂੰ ਦਰਸਾਇਆ ਗਿਆ ਹੈ।

ਪੰਜਾਬ 'ਚ ਮੁੜ ਸ਼ੂਟਿੰਗ ਕਰਨ ਦੇ ਆਪਣੇ ਤਜਰਬੇ ਬਾਰੇ ਦੱਸਦਿਆਂ ਵਿਪੁਲ ਨੇ ਕਿਹਾ, 'ਇਸ ਵਾਰ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਬੇਹੱਦ ਚੁਣੌਤੀਪੂਰਨ ਸੀ। ਮੈਂ 'ਨਮਸਤੇ ਲੰਡਨ', 'ਲੰਡਨ ਡ੍ਰੀਮਜ਼' ਤੇ 'ਕਮਾਂਡੋ' ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਉਥੇ ਕੀਤੀ ਹੈ ਪਰ ਇਸ ਵਾਰ ਮੇਰਾ ਟੀਚਾ ਪੰਜਾਬ ਨੂੰ ਇਕ ਬਹੁਤ ਹੀ ਅਲੱਗ ਤਰੀਕੇ ਨਾਲ ਪ੍ਰਦਰਸ਼ਿਤ ਕਰਨਾ ਸੀ। ਮੈਂ ਹਰ ਹਾਲਤ 'ਚ ਪੰਜਾਬ ਨੂੰ ਇਕ ਪ੍ਰੇਮ ਕਹਾਣੀ ਲਈ ਸੁਭਾਵਿਕ ਰੂਪ ਨਾਲ ਸਭ ਤੋਂ ਸੁੰਦਰ ਤੇ ਅਨੁਕੂਲ ਸਥਾਨ ਦੇ ਰੂਪ 'ਚ ਦਿਖਾਉਣਾ ਚਾਹੁੰਦਾ ਸੀ। ਇਸ ਲਈ ਮੈਂ ਇਕ ਅਜਿਹੀ ਦੁਨੀਆ ਬਣਾਉਣਾ ਚਾਹੁੰਦੀ ਸੀ, ਜਿਥੇ ਇਕ ਜਵਾਨ ਲੜਕੀ ਤੇ ਲੜਕਾ ਪਿਆਰ 'ਚ ਪੈ ਜਾਂਦੇ ਹਨ। ਪ੍ਰੋਡਕਸ਼ਨ ਟੀਮ ਨੇ ਪੰਜਾਬ ਦੇ ਹਰ ਹਿੱਸੇ ਨੂੰ ਫਿਲਮ 'ਚ ਵਧੀਆ ਦਿਖਾਉਣ ਲਈ ਸ਼ਾਨਦਾਰ ਕੰਮ ਕੀਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਕਿਸੇ ਨੂੰ ਵੀ ਸੈੱਟਅੱਪ ਨਾਲ ਪਿਆਰ ਹੋ ਜਾਵੇਗਾ। ਅਸੀਂ ਪੰਜਾਬ ਦੀਆਂ 100 ਤੋਂ ਵੱਧ ਥਾਵਾਂ 'ਤੇ ਸ਼ੂਟਿੰਗ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਸਾਰੀਆਂ ਥਾਵਾਂ ਦੀ ਰੇਕੀ ਕਰਨ ਲਈ ਸਾਨੂੰ ਲਗਭਗ ਇਕ ਮਹੀਨੇ ਦਾ ਸਮਾਂ ਲੱਗਾ ਸੀ ਤੇ ਕਈ ਵਾਰ ਅਸੀਂ ਉਸ ਜਗ੍ਹਾ 'ਤੇ ਇਕ ਖਾਸ ਸ਼ਾਟ ਸ਼ੂਟ ਕਰਨ ਲਈ ਬਿਨਾਂ ਰੁਕੇ 3-4 ਘੰਟੇ ਦਾ ਸਫਰ ਕਰਦੇ ਸੀ।'

PunjabKesari

'ਤੇਰੇ ਲੀਏ', 'ਭਰੇ ਬਾਜ਼ਾਰ' ਤੇ ਪੰਜਾਬੀ ਟਰੈਕ 'ਧੂਮ ਧੜਾਕਾ' ਵਰਗੇ ਗੀਤਾਂ ਨਾਲ ਦਿਲ ਜਿੱਤਣ ਤੋਂ ਬਾਅਦ ਹੁਣ ਸੀਜ਼ਨ ਦਾ ਪਾਰਟੀ ਐਂਥਮ 'ਪ੍ਰਾਪਰ ਪਟੋਲਾ' ਦਰਸ਼ਕਾਂ ਵਿਚਾਲੇ ਧੂਮ ਮਚਾ ਰਿਹਾ ਹੈ। ਵਿਪੁਲ ਅਮ੍ਰਤਲਾਲ ਸ਼ਾਹ ਵਲੋਂ ਨਿਰਮਿਤ ਤੇ ਨਿਰਦੇਸ਼ਿਤ ਫਿਲਮ ਨੂੰ ਬਲਾਕਬਸਟਰ ਮੂਵੀ ਐਂਟਰਟੇਨਰਜ਼ ਨਾਲ ਮਿਲ ਕੇ ਪੇਨ ਫਿਲਮ ਤੇ ਰਿਲਾਇੰਸ ਐਂਟਰਟੇਨਮੈਂਟ ਵਲੋਂ ਪੇਸ਼ ਕੀਤਾ ਗਿਆ ਹੈ। ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਸਟਾਰਰ 'ਨਮਸਤੇ ਇੰਗਲੈਂਡ' 19 ਅਕਤੂਬਰ, 2018 ਨੂੰ ਦੇਸ਼ਭਰ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News