ਬਾਇਓਪਿਕ ’ਚ ਸਾਹਮਣੇ ਆਉਣਗੇ ਪੀ. ਐੱਮ. ਮੋਦੀ ਦੇ ਇਹ 9 ਚਿਹਰੇ

3/18/2019 3:31:08 PM

ਨਵੀਂ ਦਿੱਲੀ (ਬਿਊਰੋ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ 'ਚ ਕੰਮ ਕਰ ਰਹੇ ਵਿਵੇਕ ਓਬਰਾਏ ਦਾ ਨਵੇਂ ਪੋਸਟਰ ਰਿਲੀਜ਼ ਹੋਏ ਹਨ। ਦੱਸ ਦਈਏ ਕਿ ਇਸ ਪੋਸਟਰ 'ਚ ਵਿਵੇਕ ਓਬਰਾਏ ਦੇ 9 ਵੱਖ-ਵੱਖ ਲੁੱਕ ਨਜ਼ਰ ਆ ਰਹੇ ਹਨ। ਇਹ ਸਾਰੇ ਲੁੱਕ ਮੋਦੀ ਦੇ ਜਵਾਨੀ ਦੇ ਦਿਨਾਂ ਦੇ ਹਨ, ਜਿਨ੍ਹਾਂ 'ਚ ਵਿਵੇਕ ਕਾਫੀ ਕਨਵਿੰਸਿੰਗ ਲੱਗ ਰਹੇ ਹਨ। ਪੋਸਟਰ 'ਚ ਵਿਵੇਕ ਓਬਰਾਏ ਕਦੇ ਸਿਰ ਦੇ ਸਾਫਾ ਬੰਨ੍ਹੇ ਨਜ਼ਰ ਆ ਰਹੇ ਹਨ ਅਤੇ ਕਿਤੇ ਟੋਪੀ ਪਾਏ ਨਜ਼ਰ ਆ ਰਹੇ ਹਨ। ਪੋਸਟਰ 'ਚ ਇਕ ਲੁੱਕ ਅਜਿਹਾ ਵੀ ਹੈ, ਜਿਸ 'ਚ ਵਿਵੇਕ ਸਾਧੂ ਵਾਂਗ ਕੱਪੜੇ ਪਾ ਕੇ ਵਧੀ ਦਾੜ੍ਹੀ ਤੇ ਗਲੇ 'ਚ ਮਾਲਾ ਪਹਿਨੀ ਨਜ਼ਰ ਆ ਰਹੇ ਹਨ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਹ ਲੁੱਕ ਉਸ ਦੌਰਾਨ ਦਾ ਹੈ ਜਦੋਂ ਮੋਦੀ ਹਿਮਾਲਿਆ ਦੀਆਂ ਗੁਫਾਵਾਂ 'ਚ ਰਹੇ।


ਅਜਿਹਾ ਕਿਹਾ ਜਾਂਦਾ ਹੈ ਕਿ ਪੀ. ਐੱਮ. ਮੋਦੀ ਘਰ ਛੱਡ ਕੇ ਕਰੀਬ 2 ਸਾਲਾਂ ਲਈ ਹਿਮਾਲਿਆ ਦੀਆਂ ਗੁਫਾਵਾਂ 'ਚ ਜਾ ਕੇ ਰਹੇ ਸਨ। ਇਥੇ ਉਨ੍ਹਾਂ ਨੇ ਇਕ ਸਾਧੂ ਵਾਂਗ ਜੀਵਨ ਬਤੀਤ ਕੀਤਾ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂਕਿ ਉਹ ਜੀਵਨ ਦਾ ਮਹੱਤਵ ਸਮਝ ਸਕੇ। ਹੁਣ ਵਿਵੇਕ ਓਬਰਾਏ ਬਾਇਓਪਿਕ 'ਚ ਪੀ. ਐੱਮ. ਮੋਦੀ ਦੀ ਜ਼ਿੰਦਗੀ ਦੇ ਉਸ ਅਣਦਿਖੇ ਹਿੱਸੇ ਨੂੰ ਵੀ ਦਿਖਾਉਣਗੇ ਅਤੇ ਨਾਲ ਹੀ ਫਿਲਮ 'ਪੀ. ਐੱਮ. ਨਰਿੰਦਰ ਮੋਦੀ' 'ਚ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ 'ਚ ਉਨ੍ਹਾਂ ਦੇ ਸ਼ੁਰੂਆਤੀ ਸਫਰ ਨੂੰ ਵੀ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਸਾਲ 2014 ਦੇ ਆਮ ਚੋਣਾਂ 'ਚ ਇਤਿਹਾਸਿਕ ਜਿੱਤ ਤੇ ਫਿਰ ਪ੍ਰਧਾਨ ਮੰਤਰੀ ਬਣਨ ਤੱਕ ਦੇ ਸਫਰ ਨੂੰ ਵੀ ਫਿਲਮ 'ਚ ਚੰਗੇ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ। 
ਦੱਸ ਦਈਏ ਕਿ ਇਸ ਫਿਲਮ 'ਚ ਕਈ ਰਾਜਨੀਤਿਕ ਦਮਦਾਰ ਕਿਰਦਾਰ ਦੇਖਣ ਨੂੰ ਮਿਲਣਗੇ। ਇਸ 'ਚ ਮਨੋਜ ਜੋਸ਼ੀ ਭਾਜਪਾ ਪ੍ਰਧਾਨ ਅੰਮਿਤ ਸ਼ਾਹ ਦਾ ਕਿਰਦਾਰ ਨਿਭਾਉਣਗੇ। ਫਿਲਮ ਦੇ ਪਹਿਲੇ ਪੋਸਟਰ ਨੂੰ ਜਨਵਰੀ 'ਚ ਮਹਾਰਾਸ਼ਟਰ ਦੇਵੇਂਦਰ ਫੜਣਵੀਸ ਨੇ 23 ਭਾਸ਼ਾਵਾਂ 'ਚ ਜਾਰੀ ਕੀਤਾ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News