ਪਤਲੇ ਹੋਣ ਦੇ ਚੱਕਰ 'ਚ ਜਾਨ ਗੁਆ ਬੈਠਾ ਸੀ ਮਸ਼ਹੂਰ ਕਾਮੇਡੀਅਨ, 'ਗਦਰ' 'ਚ ਮਚਾ ਚੁੱਕਾ ਹੈ ਧੂਮ

3/21/2018 11:51:21 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਲੀਡ ਐਕਟਰਜ਼ ਹੀ ਫਿਲਮਾਂ ਨੂੰ ਸਫਲ ਨਹੀਂ ਬਣਾਉਂਦੇ ਬਲਕਿ ਹਾਸਰਸ ਕਲਾਕਾਰ ਵੀ ਆਪਣੀ ਕਾਮੇਡੀ ਨਾਲ ਫਿਲਮਾਂ ਦੇ ਬਾਕਸ ਆਫਿਸ 'ਤੇ ਪੈਸਾ ਬਟੋਰਨ 'ਚ ਮਦਦਗਾਰ ਹੁੰਦੇ ਹਨ। ਕਾਮੇਡੀ ਦਾ ਦਾਇਰਾ ਅੱਜ ਇੰਨਾ ਵੱਧ ਗਿਆ ਹੈ ਕਿ ਉਸ ਨੂੰ ਇਕ ਪ੍ਰੋਫੈਸ਼ਨ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦਾ ਇਕ ਮਸ਼ਹੂਰ ਕਾਮੇਡੀਅਨ ਖੁਦ ਨੂੰ ਫਿਲਮਾਂ 'ਚ ਸਲਿਮ ਦਿਖਾਉਣ ਦੇ ਚੱਕਰ 'ਚ ਜਾਨ ਗੁਆ ਬੈਠਾ ਸੀ। ਅਸਲ 'ਚ ਇਹ ਕਾਮੇਡੀਅਨ ਚਾਹੁੰਦਾ ਸੀ ਕਿ ਪਰਦੇ 'ਚ ਉਹ ਹੀਰੋ ਵਰਗਾ ਸਲਿਮ ਤੇ ਹੈਂਡਸਮ ਦਿਖੇ।

PunjabKesari

ਇਸ ਲਈ ਉਸ ਨੇ ਖੁਦ ਨੂੰ ਬਦਲਣ ਦੀ ਸਖਤ ਮਿਹਨਤ ਵੀ ਕੀਤੀ ਪਰ ਸਲਿਮ ਹੋਣ ਦੇ ਚੱਕਰ 'ਚ ਉਸ ਦੀ ਜਾਨ ਚਲੀ ਜਾਵੇਗੀ ਅਜਿਹਾ ਇਸ ਐਕਟਰ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ। ਇਸ ਐਕਟਰ ਦੀ ਮੌਤ ਸਿਰਫ 48 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ। ਇੱਥੇ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਹਾਸਰਸ ਕਲਾਕਾਰ ਵਿਵੇਦ ਸ਼ੌਕ ਦੀ। ਜੀ ਹਾਂ ਉਹੀ ਵਿਵੇਕ ਜਿਨ੍ਹਾਂ ਨੂੰ ਤੁਸੀਂ ਜਸਪਾਲ ਭੱਟੀ ਦੇ 90 ਦੇ ਦਹਾਕੇ ਦੇ ਕਾਮੇਡੀ ਸ਼ੋਅ 'ਫਲਾਪ ਸ਼ੋਅ' 'ਚ ਦੇਖਿਆ ਸੀ।

PunjabKesari

ਵਿਵੇਕ ਨੇ ਆਪਣੀ ਬਿਹਤਰੀਨ ਅਦਾਕਾਰੀ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਲੋਕਾਂ ਨੂੰ ਬਹੁਤ ਹਸਾਇਆ ਸੀ ਪਰ ਇਕ ਛੋਟੀ ਜਿਹੀ ਗਲਤੀ ਨੇ ਉਸ ਦੀ ਜਾਨ ਲੈ ਲਈ। ਇੰਨਾ ਹੀ ਨਹੀਂ ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਦੀ ਸੁਪਰਹਿੱਟ ਫਿਲਮ 'ਗਦਰ' 'ਚ ਆਪਣੀ ਕਾਮੇਡੀ ਨਾਲ ਵਿਵੇਕ ਨੇ ਸਾਰਿਆ ਦਾ ਦਿਲ ਜਿੱਤ ਲਿਆ ਸੀ। ਸਿਨੇਮਾ ਜਗਤ 'ਚ ਇਹ ਫਿਲਮ ਵੱਡੀ ਸੁਪਰਹਿੱਟ ਸਿੱਧ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਵਿਵੇਕ ਨੂੰ ਕਈ ਪੰਜਾਬੀ ਫਿਲਮਾਂ 'ਚ ਵੀ ਦੇਖਿਆ ਗਿਆ ਹੈ। ਅਸਲ 'ਚ ਵਿਵੇਕ ਵੀ ਚਾਹੁੰਦਾ ਸੀ ਕਿ ਉਹ ਹੀਰੋ ਵਾਂਗ ਸਲਿਮ ਤੇ ਫਿੱਟ ਦਿਖੇ।

PunjabKesari

ਉਹ ਆਪਣਾ ਭਾਰ ਘੱਟ ਕਰਨ ਲਈ 3 ਜਨਵਰੀ 2011 ਨੂੰ ਸਰਜਰੀ (ਲਿਪੋਸਕਸ਼ਨ ਸਰਜਰੀ) ਕਰਾਉਣ ਠਾਣੇ ਦੇ ਇਕ ਨਰਸਿੰਗ ਹੋਮ ਗਏ ਪਰ ਸਰਜਰੀ ਦੇ 2 ਘੰਟੇ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੀ ਹਾਲਤ ਵਧੇਰੇ ਵਿਗੜ ਗਈ ਹੈ। ਤਿੰਨ ਵਾਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਵਿਵੇਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰ ਨੇ ਵਿਵੇਕ ਦੀ ਮੌਤ ਤੋਂ ਬਾਅਦ ਦੱਸਿਆ, ''ਉਨ੍ਹਾਂ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਉਨ੍ਹਾਂ ਨੂੰ ਤਿੰਨ ਐਂਮਰਜੈਂਸੀ ਸ਼ਾਕ ਵੀ ਦਿੱਤੇ ਗਏ ਸਨ। ਉਹ ਲਾਈਫ ਸੁਪੋਰਟ ਸਿਸਟਮ 'ਤੇ ਜੀ ਰਹੇ ਸਨ ਤੇ ਫਿਰ ਕੋਮਾ 'ਚ ਚਲੇ ਗਏ।'' ਇਸ ਤੋਂ 7 ਦਿਨ ਬਾਅਦ ਭਾਵ 10 ਜਨਵਰੀ 2011 ਨੂੰ ਉਨ੍ਹਾਂ ਨੂੰ ਦਿਹਾਂਤ ਹੋ ਗਿਆ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News