Film Review : 'ਵੋਡਕਾ ਡਾਇਰੀਜ਼'

1/19/2018 6:03:34 PM

ਮੁੰਬਈ (ਬਿਊਰੋ)— ਨਿਰਦੇਸ਼ਕ ਕੁਸ਼ਲ ਸ਼੍ਰੀਵਾਸਤਵ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਵੋਡਕਾ ਡਾਇਰੀਜ਼' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਕੇ. ਕੇ. ਮੇਨਨ, ਮੰਦਿਰਾ ਬੇਦੀ, ਸ਼ਾਰੀਬ ਹਾਸ਼ਮੀ, ਰਾਈਮਾ ਸੇਨ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. (U/A) ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਮਨਾਲੀ (ਹਿਮਾਚਲ ਪ੍ਰਦੇਸ਼) 'ਤੇ ਆਧਾਰਿਤ ਹੈ, ਜਿੱਥੇ ਏ. ਸੀ. ਪੀ. ਅਸ਼ਵਨੀ ਦੀਕਸ਼ਿਤ (ਕੇ. ਕੇ ਮੇਨਨ) ਆਪਣੀ ਪਤਨੀ ਸ਼ੀਖਾ ਦੀਕਸ਼ਿਤ ਨਾਲ ਰਹਿੰਦਾ ਹੈ। ਅਚਾਨਕ ਹੀ ਸਿਲਸਿਲੇਵਾਰ ਘਟਨਾਵਾਂ ਵਿਚਕਾਰ ਬਹੁਤ ਸਾਰੇ ਕਤਲ ਹੋਣ ਲੱਗਦੇ ਹਨ ਅਤੇ ਕਈ ਲੋਕ ਸ਼ੱਕ ਦੇ ਘੇਰੇ 'ਚ ਆ ਜਾਂਦੇ ਹਨ। ਕਤਲ ਦੇ ਪਿੱਛੇ ਦਾ ਸੱਚ ਜਾਣਨ ਲਈ ਅਸ਼ਵਨੀ ਆਪਣੀ ਟੀਮ ਨਾਲ ਸ਼ਿਨਾਖਤ 'ਚ ਲੱਗ ਜਾਂਦਾ ਹੈ। ਇਸ ਦੌਰਾਨ ਕਹਾਣੀ 'ਚ ਕਈ ਵੱਖ-ਵੱਖ ਕਿਰਦਾਰਾਂ ਦੀ ਐਂਟਰੀ ਹੁੰਦੀ ਹੈ। ਹੁਣ ਕੀ ਅਸ਼ਵਨੀ ਨੂੰ ਸਚਾਈ ਦਾ ਪਤਾ ਲੱਗ ਸਕੇਗਾ, ਕਹਾਣੀ 'ਚ ਕਈ ਮੋੜ ਆਉਂਦੇ ਹਨ। ਇਨ੍ਹਾਂ ਸਭ ਬਾਰੇ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਕਮਜ਼ੋਰ ਕੜੀਆਂ
ਫਿਲਮ 'ਚ ਖਾਸ ਤੌਰ 'ਤੇ ਫਲੈਸ਼ ਬੈਕ ਅਤੇ ਹਰ ਰੋਜ਼ ਹੋ ਰਹੀਆਂ ਘਟਨਾਵਾਂ ਤੁਹਾਨੂੰ ਵਾਰ-ਵਾਰ ਤੁਹਾਨੂੰ ਦੁਚਿੱਤੀ 'ਚ ਪਾਉਂਦੀਆਂ ਹਨ ਕਿ ਆਖਿਰਕਾਰ ਕੀ ਹੋ ਰਿਹਾ ਹੈ। ਹਾਲਾਕਿ ਕਹਾਣੀ ਦਾ ਵਨ ਲਾਈਨਰ ਬਹੁਤ ਵਧੀਆ ਹੈ ਕਿ ਕਤਲ ਪਿੱਛੇ ਦਾ ਕਾਰਨ ਕੀ ਹੈ। ਇਸਦੀ ਸਕ੍ਰਿਪਟ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਸੀ।

ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 5 ਕਰੋੜ ਦਾ ਦੱਸਿਆ ਜਾ ਰਿਹਾ ਹੈ ਅਤੇ ਇਹ ਫਿਲਮ ਕਰੀਬ 500 ਤੋਂ ਜ਼ਿਆਦਾ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਸਫਲ ਰਹਿੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News