ਜਦੋਂ ਵੈਯੰਤੀਮਾਲਾ ਲਈ ਬਾਲੀਵੁੱਡ ਦੇ ਇਸ ਅਭਿਨੇਤਾ ਨੇ ਘਰ ਛੱਡ ਕੇ ਦਿੱਲੀ ਦੇ ਹੋਟਲ ''ਚ ਗੁਜਾਰੇ 4 ਮਹੀਨੇ
8/13/2017 3:17:39 PM
ਮੁੰਬਈ— 60 ਦੇ ਦਹਾਕੇ ਦੀ ਸਦਾਬਹਾਰ ਅਦਾਕਾਰਾ ਵੈਯੰਤੀਮਾਲਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 13 ਅਗਸਤ 1936 ਨੂੰ ਚੇਨਈ 'ਚ ਹੋਇਆ ਸੀ। ਅੱਜ ਉਹ 81 ਸਾਲਾਂ ਦੀ ਹੋ ਚੁੱਕੀ ਹੈ। ਵੈਯੰਤੀ ਜ਼ਿਆਦਾਤਰ ਫਿਲਮੀ ਦੁਨੀਆਂ ਤੋਂ ਦੂਰ ਹੀ ਰਹੀ ਹੈ। ਉਨ੍ਹਾਂ ਨੇ 13 ਸਾਲ ਦੀ ਉਮਰ 'ਚ ਫਿਲਮਾਂ 'ਚ ਐਂਟਰੀ ਕੀਤੀ ਸੀ।
ਸਾਲ 1949 'ਚ ਤਮਿਲ ਭਾਸ਼ਾ 'ਚ ਆਈ '' ਉਨ੍ਹਾਂ ਦੀ ਪਹਿਲੀ ਫਿਲਮ ਸੀ। ਵੈਯੰਤੀ ਨੂੰ ਅਦਾਕਾਰੀ ਵਿਰਾਸਤ 'ਚ ਮਿਲੀ ਸੀ। ਉਨ੍ਹਾਂ ਦੀ ਮਾਂ 40 ਦੇ ਦਹਾਕੇ 'ਚ ਤਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸੀ। ਉਨ੍ਹਾਂ ਨੇ ਸਾਲ 1954 'ਚ 'ਨਾਗਿਨ' ਤੇ 1955 'ਚ 'ਦੇਵਦਾਸ' 'ਚ ਨਜ਼ਰ ਆਈ ਸੀ। 'ਦੇਵਦਾਸ' 'ਚ ਵੈਯੰਤੀ ਨੇ ਚੰਦਰਮੁੱਖੀ ਦਾ ਕਿਰਦਾਰ ਨਿਭਾਇਆ ਸੀ।
ਲਾਂਕਿ ਉਨ੍ਹਾਂ ਨੇ ਪਹਿਲਾ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਦਾ ਵਿਵਾਦਾਂ ਨਾਲ ਵੀ ਗਹਿਰਾ ਰਿਸ਼ਤਾ ਰਹਿ ਚੁੱਕਾ ਹੈ। ਸਾਲ 1961 'ਚ ਫਿਲਮ 'ਗੰਗਾ ਜਮੁਨਾ' ਦੇ ਸੈੱਟ 'ਤੇ ਉਨ੍ਹਾਂ ਦਾ ਅਫੇਅਰ ਦਿਲੀਪ ਕੁਮਾਰ ਤੋਂ ਸ਼ੁਰੂ ਹੋਇਆ ਸੀਸ਼ ਇਸ ਤੋਂ ਪਹਿਲਾ ਦਿਲੀਪ ਮਧੁਬਾਲਾ ਤੇ ਕਾਮਿਨੀ ਕੌਸ਼ਲ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁੱਕੇ ਹਨ।
60 ਦੇ ਦਹਾਕੇ 'ਚ ਹੀ ਵੈਯੰਤੀ ਦਾ ਨਾਂ ਸ਼ੋਅ ਮੈਨ ਨਾਲ ਮਸ਼ਹੂਰ ਰਾਜ ਕਪੂਰ ਸਾਹਿਬ ਨਾਲ ਵੀ ਜੁੜਿਆ। ਕਿਹਾ ਜਾਂਦਾ ਹੈ ਕਿ ਰਾਜ ਤੇ ਉਨ੍ਹਾਂ ਦਾ ਰਿਸ਼ਤਾ ਵਿਆਹ ਤੱਕ ਪਹੁੰਚ ਚੁੱਕਾ ਸੀ ਪਰ ਉਹ ਪਹਿਲਾ ਤੋਂ ਹੀ ਵਿਆਹੁਤਾ ਸੀ ਤੇ ਉਨ੍ਹਾਂ ਦੇ ਬੱਚੇ ਵੀ। ਵੈਯੰਤੀ ਨਾਲ ਅਫੇਅਰ ਦੌਰਾਨ ਰਾਜ ਕਪੂਰ ਨੇ ਪਤਨੀ ਕਿਸ਼ਣਾ ਰਾਜ ਤੇ ਬੱਚਿਆਂ ਸਮੇਤ ਘਰ ਨੂੰ ਛੱਡ ਦਿੱਤਾ ਸੀ। 4 ਮਹੀਨੇ ਤੋਂ ਜ਼ਿਆਦਾ ਸਮਾਂ ਉਨ੍ਹਾਂ ਨੇ ਦਿੱਲੀ ਦੇ ਨਟਰਾਜ ਹੋਟਲ 'ਚ ਬਤੀਤ ਕੀਤੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ