ਬੇਹੱਦ ਦਿਲਚਸਪ ਹੈ ਵਾਮਿਕਾ ਗੱਬੀ ਦੀ ਪੰਜਾਬੀ ਫਿਲਮਾਂ 'ਚ ਐਂਟਰੀ ਦੀ ਕਹਾਣੀ

Sunday, June 9, 2019 10:50 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ 'ਚ ਇਨ੍ਹੀਂ ਦਿਨੀਂ ਅਦਾਕਾਰਾ ਵਾਮਿਕਾ ਗੱਬੀ ਦਾ ਕਾਫੀ ਬੋਲ-ਬਾਲਾ ਹੈ। ਵਾਮਿਕਾ ਨੇ ਪੰਜਾਬੀ ਹੀ ਨਹੀਂ ਸਗੋਂ ਦੇਸ਼ ਦੀਆਂ ਕਈ ਹੋਰ ਖੇਤਰੀ ਭਾਸ਼ਾਵਾਂ 'ਚ ਕੰਮ ਕੀਤਾ ਹੈ। ਅਦਾਕਾਰੀ ਉਨ੍ਹਾਂ ਦੇ ਖੂਨ 'ਚ ਹੈ। ਇਸ ਲਈ ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਚਪਨ 'ਚ ਹੀ ਹੋ ਗਈ ਸੀ।

PunjabKesari

ਮਸ਼ਹੂਰ ਸਾਹਿਤਕਾਰ ਗੋਵਰਧਨ ਗੱਬੀ ਦੀ ਧੀ ਵਾਮਿਕਾ ਗੱਬੀ ਨੇ ਹਿੰਦੀ ਫਿਲਮ 'ਜਬ ਵੂਈ ਮੈਟ' ਅਤੇ 'ਮੌਸਮ' 'ਚ ਬਾਲ ਅਦਾਕਾਰਾ ਵਜੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸੇ ਲਈ ਵਾਮਿਕਾ ਗੱਬੀ ਦੀ ਗਿਣਤੀ ਪੰਜਾਬੀ ਸਿਨੇਮਾ ਦੀਆਂ ਹਿੱਟ ਹੀਰੋਇਨਾਂ 'ਚ ਹੁੰਦੀ ਹੈ।

PunjabKesari
ਦੱਸ ਦਈਏ ਕਿ ਵਾਮਿਕਾ ਗੱਬੀ ਪੰਜਾਬੀ ਫਿਲਮਾਂ 'ਚ ਹੀ ਨਹੀਂ ਸਗੋਂ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਬਤੌਰ ਹੀਰੋਇਨ ਵਾਮਿਕਾ ਗੱਬੀ ਦੀ ਪਹਿਲੀ ਹਿੰਦੀ ਫਿਲਮ 'ਸਿਕਸਟੀਨ' ਆਈ ਸੀ। ਇਸ ਫਿਲਮ ਦੇ ਬਾਲੀਵੁੱਡ 'ਚ ਕਾਫੀ ਚਰਚੇ ਹੋਏ ਸਨ।

PunjabKesari

ਇਸ ਤੋਂ ਬਾਅਦ ਵਾਮਿਕਾ ਗੱਬੀ ਦੀ ਪਾਲੀਵੁੱਡ 'ਚ 'ਤੂੰ ਮੇਰਾ ਬਾਈ ਮੈਂ ਤੇਰਾ ਬਾਈ' ਫਿਲਮ ਨਾਲ ਐਂਟਰੀ ਹੋਈ। ਇਸ ਤੋਂ ਬਾਅਦ ਵਾਮਿਕਾ ਗੱਬੀ ਨੇ 'ਇਸ਼ਕ ਗਰਾਰੀ' ਫਿਲਮ 'ਚ ਕੰਮ ਕੀਤਾ, ਜਿਸ 'ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਵਾਮਿਕਾ ਗੱਬੀ ਦੇ ਕੌਮਾਂਤਰੀ ਪੱਧਰ 'ਤੇ ਉਦੋਂ ਚਰਚੇ ਹੋਣ ਲੱਗੇ ਜਦੋਂ ਉਸ ਦੀ ਮਲਿਆਲਮ ਫਿਲਮ 'ਗੋਧਾ' ਆਈ।

PunjabKesari

ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' ਨੇ ਵਾਮਿਕਾ ਗੱਬੀ ਨੂੰ ਪਾਲੀਵੁੱਡ ਦੀਆਂ ਨਾਮੀਂ ਅਭਿਨੇਤਰੀਆਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਵਾਮਿਕਾ ਨੇ 'ਨਾਢੂ ਖਾਂ', 'ਦਿਲ ਦੀਆਂ ਗੱਲਾਂ', 'ਪ੍ਰਾਹੁਣਾ' ਤੇ 'ਇਸ਼ਕ ਬਰਾਂਡੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

PunjabKesari

ਇਨ੍ਹਾਂ ਫਿਲਮਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਵਾਮਿਕਾ ਗੱਬੀ ਦੀ ਫਿਲਮ 'ਨਿੱਕਾ ਜ਼ੈਲਦਾਰ 3' ਅਤੇ 'ਦੂਰਬੀਨ' ਕਤਾਰ 'ਚ ਹਨ। ਵਾਮਿਕਾ ਗੱਬੀ ਦੀ ਅਦਾਕਾਰੀ ਹਰ ਇਕ ਨੂੰ ਕੀਲ ਲੈਂਦੀ ਹੈ ਇਸੇ ਲਈ ਉਨ੍ਹਾਂ ਦੀ ਇਕ ਤੋਂ ਬਾਅਦ ਇਕ ਫਿਲਮ ਆ ਰਹੀ ਹੈ।


Edited By

Sunita

Sunita is news editor at Jagbani

Read More