ਅਮਿਤਾਭ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ ਸੈਯਾਮੀ

8/28/2016 4:43:21 PM

ਮੁੰਬਈ—ਬਾਲੀਵੁੱਡ ਦੀ ਨਵੀਂ ਅਦਾਕਾਰਾ ਸੈਯਾਮੀ ਖੇਰ ਮਹਾਨਾਇਕ ਅਮਿਤਾਭ ਬੱਚਨ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਸੈਯਾਮੀ ਖੇਰ, ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ਮਿਰਜ਼ੀਆ ਨਾਲ ਬਾਲੀਵੁੱਡ ''ਚ ਡੈਬਿਊ ਕਰ ਰਹੀ ਹੈ। ਇਸ ਫਿਲਮ ਨਾਲ ਅਨਿਲ ਕਪੂਰ ਦੇ ਪੁੱਤਰ ਹਰਸ਼ਵਰਧਨ ਕਪੂਰ ਵੀ ਬਾਲੀਵੁੱਡ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਸੈਯਾਮੀ ਖੇਰ ਦਾ ਕਹਿਣਾ ਹੈ ਕਿ ਉਹ ਭਵਿੱਖ ''ਚ ਅਮਿਤਾਭ ਬੱਚਨ ਦੇ ਨਾਲ ਫਿਲਮ ਕਰਨਾ ਚਾਹੁੰਦੀ ਹੈ। ਸੈਯਾਮੀ ਖੇਰ ਨੇ ਕਿਹਾ ਕਿ ਮੈਂ ਬਿਗ ਬੀ ਦੀ ਵੱਡੀ ਫੈਨ ਹੈ ਅਤੇ ਇਕ ਦਿਨ ਜ਼ਰੂਰ ਉਸ ਦੇ ਨਾਲ ਕੰਮ ਕਰਨਾ ਪਸੰਦ ਕਰਾਂਗੀ। ਮੈਂ ਇਮਤਿਆਜ਼ ਅਲੀ, ਆਨੰਦ ਐਲ ਰਾਏ, ਜੋਯਾ ਅਖਤਰ ਵਰਗੇ ਨਿਰਦੇਸ਼ਕਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ। ਸੈਯਾਮੀ, ਹਰਸ਼ਵਰਧਨ ਨੂੰ ਜ਼ਰਾ ਵੀ ਫਿਲਮੀਂ ਨਹੀਂ ਮੰਨਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੀ ਉਹ ਅਨਿਲ ਕਪੂਰ ਦੇ ਬੇਟੇ ਹਨ ਪਰ ਪੂਰੀ ਤਰ੍ਹਾਂ ਨਾਲ ਗੈਰਫਿਲਮੀਂ ਹਨ। ਉਹ ਸਖਤ ਮਿਹਨਤ ਕਰਨ ਵਾਲਿਆਂ ''ਚੋਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News