ਵਾਰਿਸ ਭਰਾਵਾਂ ਵੱਲੋਂ ਗਾਏ ਗੀਤ ''ਵੇ ਲੋਕੋ ਪੰਜਾਬ ਨੂੰ ਅੱਜ ਖਾ ਲਿਆ ਚਿੱਟੇ'' ਨੂੰ ਮਿਲਿਆ ਭਰਵਾਂ ਹੁੰਗਾਰਾ

7/7/2018 9:20:01 AM

ਜਲੰਧਰ(ਸੋਮ)— ਆਪਣੀ ਗਾਇਕੀ ਸਦਕਾ ਦੁਨੀਆ ਭਰ ਵਿਚ ਸਤਿਕਾਰੇ ਜਾਂਦੇ ਵਾਰਿਸ ਭਰਾਵਾਂ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ, ਉਨ੍ਹਾਂ ਦੇ ਸੁਥਰੇਪਣ ਦੀ ਹਮੇਸ਼ਾ ਚਰਚਾ ਹੋਈ ਹੈ। ਸਮਾਜਿਕ ਸਰੋਕਾਰਾਂ ਬਾਰੇ ਗੀਤ ਗਾਉਣ ਵਿਚ  ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ। ਪੰਜਾਬ ਵਿਚ ਨਸ਼ਿਆਂ ਦੇ ਹੜ੍ਹ ਦਾ ਚਾਰੇ ਪਾਸੇ ਫ਼ਿਕਰ ਕੀਤਾ ਜਾ ਰਿਹਾ ਹੈ ਤਾਂ ਮਨਮੋਹਣ ਵਾਰਿਸ, ਕਮਲ ਹੀਰ ਤੇ ਸੰਗਤਾਰ ਵੱਲੋਂ ਵਿਸ਼ੇਸ਼ ਤੌਰ 'ਤੇ 'ਵੇ ਲੋਕੋ ਪੰਜਾਬ ਨੂੰ ਅੱਜ ਖਾ ਲਿਆ ਚਿੱਟੇ' ਗੀਤ ਪੇਸ਼ ਕੀਤਾ ਗਿਆ ਹੈ। ਦੋ ਦਿਨਾਂ ਵਿਚ ਇਹ ਗੀਤ ਪੰਜਾਬ ਦੇ ਹਰ ਸੰਗੀਤ ਪ੍ਰੇਮੀ ਤੱਕ ਪਹੁੰਚ ਗਿਆ ਹੈ।

ਇਸ ਗੀਤ ਦੀ ਸੋਸ਼ਲ ਮੀਡੀਆ 'ਤੇ ਜਿੰਨੀ ਵੱਡੀ ਚਰਚਾ ਛਿੜੀ ਹੈ, ਉਸ ਤੋਂ ਇਸ ਦਾ ਅੰਦਾਜ਼ਾ ਆਪ-ਮੁਹਾਰੇ ਹੋ ਜਾਂਦਾ ਹੈ ਕਿ ਜੇ ਸਮਾਜਿਕ ਸਰੋਕਾਰਾਂ ਵਾਲੇ ਗੀਤ ਰਿਲੀਜ਼ ਹੋਣ ਤਾਂ ਲੋਕਾਂ ਤੱਕ ਸਹੀ ਸੁਨੇਹਾ ਪਹੁੰਚਾ ਸਕਦੇ ਹਨ। ਵਾਰਿਸ ਭਰਾਵਾਂ ਨੇ ਇਸ ਗੀਤ ਜ਼ਰੀਏ ਜਿੱਥੇ ਜਵਾਨੀ ਨੂੰ ਨਸ਼ੇ ਦੀ ਦਲਦਲ ਵਿਚੋਂ ਨਿਕਲਣ ਦੀ ਅਪੀਲ ਕੀਤੀ ਗਈ, ਉਥੇ ਸਰਕਾਰਾਂ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਆਖਿਆ ਹੈ ਕਿ ਉਹ ਇਸ ਦਲਦਲ ਵਿਚੋਂ ਜਵਾਨੀ ਨੂੰ ਕੱਢਣ ਲਈ ਸੋਚਣ-ਵਿਚਾਰਨ। ਇਹ ਗੀਤ ਮੰਗਲ ਹਠੂਰ ਵੱਲੋਂ ਲਿਖਿਆ ਤੇ 'ਪਲਾਜ਼ਮਾ ਰਿਕਾਰਡਜ਼' ਵੱਲੋਂ ਰਿਲੀਜ਼ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News