ਦਰਸ਼ਕਾਂ ਨੂੰ ਹਸਾਉਣ ''ਚ ਸਫਲ ਰਹੀ ਫਿਲਮ ''ਮਰ ਗਏ ਓਏ ਲੋਕੋ'', ਦੇਖੋ ਰੀਵਿਊ

8/31/2018 9:07:49 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' ਅੱਜ ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਵੱਡੇ ਪੱਧਰ 'ਤੇ ਬਾਕਸ ਆਫਿਸ 'ਤੇ ਲੱਗੀ ਹੈ। ਲੋਕਾਂ ਦਾ ਭਰਵਾਂ ਹੁੰਗਾਰਾ ਸਿਨੇਮਾਘਰਾਂ 'ਚ ਸਾਫ ਦਿਖਾਈ ਦੇ ਰਿਹਾ ਹੈ। ਫਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸਪਨਾ ਪੱਬੀ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਲਿਖਿਆ ਤੇ ਪ੍ਰੋਡਿਊਸ ਗਿੱਪੀ ਗਰੇਵਾਲ ਨੇ ਕੀਤਾ ਹੈ, ਜਦਕਿ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ।

ਫਿਲਮ ਦਾ ਜ਼ੋਨਰ ਕਾਮੇਡੀ ਹੈ, ਜਿਸ 'ਚ ਲਵ ਸਟੋਰੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਸਮਾਜਿਕ ਬੁਰਾਈਆਂ 'ਤੇ ਵੀ ਸੱਟ ਮਾਰੀ ਗਈ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਫਿਲਮ 'ਚ ਲੋਕ-ਪਰਲੋਕ ਦੀ ਕਹਾਣੀ ਦਿਖਾਈ ਗਈ ਹੈ, ਪੰਜਾਬੀ ਫਿਲਮ ਇੰਡਸਟਰੀ 'ਚ ਇਸ ਤਰ੍ਹਾਂ ਦੀ ਫਿਲਮ ਦਾ ਇਹ ਪਹਿਲਾ ਤਜਰਬਾ ਹੈ, ਜਿਹੜਾ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਅੱਜ ਜਲੰਧਰ ਤੇ ਲੁਧਿਆਣਾ ਸ਼ਹਿਰ 'ਚ ਫਿਲਮ ਦਾ ਰੀਵਿਊ ਕੀਤਾ ਗਿਆ। ਇਸ ਦੌਰਾਨ ਦਰਸ਼ਕ ਹੱਸਦੇ-ਹੱਸਦੇ ਸਿਨੇਮਾਘਰਾਂ 'ਚੋਂ ਬਾਹਰ ਆਏ ਤੇ ਐਨਰਜੀ ਨਾਲ ਭਰਪੂਰ ਦਿਖੇ।

ਫਿਲਮ 'ਚ ਬੀਨੂੰ ਢਿੱਲੋਂ ਤੇ ਗਿੱਪੀ ਗਰੇਵਾਲ ਦੀ ਅਦਾਕਾਰੀ ਬਾਕਮਾਲ ਹੈ। ਸਪਨਾ ਪੱਬੀ ਤੇ ਬਾਕੀ ਸਟਾਰਕਾਸਟ ਨੇ ਵੀ ਚੰਗਾ ਕੰਮ ਕੀਤਾ ਹੈ। ਬੀਨੂੰ ਢਿੱਲੋਂ ਨੂੰ ਫਿਲਮ 'ਚ ਕਾਮੇਡੀਅਨ ਤੋਂ ਹੱਟ ਕੇ ਕਿਰਦਾਰ ਦਿੱਤਾ ਗਿਆ ਹੈ ਤੇ ਜਦੋਂ ਬੀਨੂੰ ਢਿੱਲੋਂ ਦੀ ਫਿਲਮ 'ਚ ਐਂਟਰੀ ਹੁੰਦੀ ਹੈ ਤਾਂ ਉਸ ਸੀਨ 'ਤੇ ਦਰਸ਼ਕ ਭੰਗੜਾ ਪਾਉਣ 'ਤੇ ਮਜਬੂਰ ਹੋ ਜਾਂਦੇ ਹਨ।

ਫਿਲਮ ਦੇ ਡਾਇਲਾਗਸ ਵੀ ਸ਼ਾਨਦਾਰ ਹਨ। ਵੀ. ਐੱਫ. ਐਕਸ ਦਾ ਸਾਫ-ਸੁਥਰਾ ਕੰਮ ਫਿਲਮ 'ਚ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਦੇ ਗੀਤ ਤਾਂ ਪਹਿਲਾਂ ਹੀ ਕਾਫੀ ਪਸੰਦ ਕੀਤੇ ਜਾ ਰਹੇ ਹਨ, ਉਥੇ ਸਿੱਧੂ ਮੂਸੇ ਵਾਲੇ ਦਾ ਗੀਤ 'ਸੋ ਹਾਈ' ਬੀਨੂੰ ਢਿੱਲੋਂ ਦੀ ਐਂਟਰੀ 'ਤੇ ਚੱਲਦਾ ਹੈ, ਜਿਸ ਦੌਰਾਨ ਦਰਸ਼ਕ ਝੂੰਮਣ ਲੱਗ ਪੈਂਦੇ ਹਨ। ਸਿਮਰਜੀਤ ਸਿੰਘ ਦਾ ਡਾਇਰੈਕਸ਼ਨ ਤੁਹਾਨੂੰ ਫਿਲਮ ਨਾਲ ਬੰਨ੍ਹ ਕੇ ਰੱਖੇਗਾ। ਜੇਕਰ ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਇਸ ਵੀਕੈਂਡ ਨੂੰ ਇੰਜੁਆਏ ਕਰਨਾ ਚਾਹੁੰਦੇ ਹੋ ਤਾਂ 'ਮਰ ਗਏ ਓਏ ਲੋਕੋ' ਇਕ ਬਿਹਤਰੀਨ ਆਪਸ਼ਨ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News