ਕਾਫੀ ਮਜ਼ੇਦਾਰ ਹੈ ਸ਼ੈਰੀ ਮਾਨ ਦੀ ਫਰਾਟੇਦਾਰ ਅੰਗਰੇਜ਼ੀ (ਵੀਡੀਓ)

8/5/2019 12:09:08 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਅਦਾਕਾਰੀ ਨਾਲ ਦਰਸ਼ਕਾਂ 'ਚ ਮਕਬੂਲ ਹੋਏ ਪੰਜਾਬੀ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਦਾ ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਵਾਇਰਲ ਹੋ ਰਹੇ ਵੀਡੀਓ 'ਚ ਸ਼ੈਰੀ ਮਾਨ ਗੱਡੀ ਬੈਠੇ ਕਿਤੇ ਜਾਂਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੇ ਕੁਝ ਫੈਨਜ਼ ਮਿਲਦੇ ਹਨ, ਜਿਹੜੇ ਕਿ ਅੰਗਰੇਜ਼ੀ 'ਚ ਸ਼ੈਰੀ ਮਾਨ ਦੀ ਤਾਰੀਫ ਕਰਦੇ ਹਨ। ਇਸੇ ਦੌਰਾਨ ਸ਼ੈਰੀ ਮਾਨ ਨੇ ਫਰਾਟੇਦਾਰ ਇੰਗਲਿਸ਼ 'ਚ ਉਨ੍ਹਾਂ ਦਾ ਧੰਨਵਾਦ ਕੀਤਾ। ਵੀਡੀਓ ਦੇ ਅੰਤ 'ਚ ਸ਼ੈਰੀ ਮਾਨ ਆਖਦੇ ਹਨ ਕਿ 'ਬਸ ਇੰਨਾ ਕੁ ਕੰਮ ਹੁੰਦਾ ਏ।'

 
 
 
 
 
 
 
 
 
 
 
 
 
 

#sharrymaan anmulli yaad 😂 Admin-@PrabhvirDhaliwal . . #pollywood #instantpollywoodvideos #instapollywood #bollywood #prabhvirdhaliwal #teampollywood #instantpollywood #bollywoodstudios #instantbollywood #pollywoodnow #pollywoodmagazine #chachachatra

A post shared by Chacha Chatra™ (@chachachatra) on Aug 4, 2019 at 9:11am PDT


ਦੱਸ ਦਈਏ ਕਿ ਇਸ ਵੀਡੀਓ ਰਾਹੀਂ ਸ਼ੈਰੀ ਮਾਨ ਨੇ ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਹੈ, ਜਿਹੜੇ ਕਿ ਅੰਗਰੇਜ਼ੀ ਬੋਲਣ ਤੋਂ ਡਰਦੇ ਹਨ। ਸ਼ੈਰੀ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਹਾਲ ਹੀ 'ਚ ਸ਼ੈਰੀ ਮਾਨ ਵੱਲੋਂ ਗਾਇਆ ਗੀਤ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' 'ਚ ਸੁਣਨ ਨੂੰ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ '3 ਫਾਇਰ' ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News