ਜਦੋਂ ਇਸ 80 ਸਾਲਾ ਅਦਾਕਾਰਾ ਨੂੰ ਇਹ ਅਦਾਕਾਰ ਕਰ ਬੈਠਾ ਕਿੱਸ, ਸੈੱਟ ''ਤੇ ਛਾ ਗਿਆ ਸੰਨਾਟਾ

5/30/2017 3:09:30 PM

ਮੁੰਬਈ— 'ਬਹਿਨ ਹੋਗੀ ਤੇਰੀ' ਦੇ ਅਦਾਕਾਰ ਰਾਜਕੁਮਾਰ ਰਾਓ ਉਸ ਸਮੇਂ 80 ਸਾਲ ਦੀ ਅਦਾਕਾਰਾ ਕਮਲੇਸ਼ ਗਿੱਲ ਨੂੰ ਕਿੱਸ ਕਰ ਬੈਠੇ, ਜਦੋਂ ਉਹ ਉਨ੍ਹਾਂ ਨਾਲ ਸੀਪੀਆਰ (ਇਕ ਐਂਮਰਜੈਂਸੀ ਤੌਰ 'ਤੇ ਕਰਨ ਵਾਲਾ ਇਲਾਜ, ਜਿਸ 'ਚ ਦਿਲ ਅਤੇ ਫੇਫੜੇ ਕੰਮ ਕਰਨੇ ਬੰਦ ਕਰ ਦੇਣ ਅਤੇ ਕਿਸੇ ਦੂਜੇ ਵਲੋਂ ਦਬਾਅ ਪਾਉਣ ਪਵੇ। ਜਦੋਂ ਦਿਲ ਧੜਕਣਾ ਬੰਦ ਕਰ ਦੇਵੇ ਤਾਂ ਇਹ ਮੈਥਡ ਯੂਜ਼ ਕਰਨਾ ਪੈਂਦਾ ਹੈ) ਸੀਨ ਦੀ ਸ਼ੂਟਿੰਗ ਕਰ ਰਹੇ ਸਨ। ਇਹ ਸੀਨ ਫਿਲਮ ਦੇ ਟ੍ਰੇਲਰ 'ਚ ਵੀ ਮੌਜੂਦ ਹਨ, ਜਿਸ 'ਚ ਬਿੰਨੀ (ਸ਼ਰੂਤੀ ਹਾਸਨ) ਗੱਟੂ (ਰਾਜਕੁਮਾਰ) ਨਾਲ ਇਕ ਬਜ਼ੁਰਗ ਮਹਿਲਾ (ਕਮਲੇਸ਼ ਗਿੱਲ) ਨੂੰ ਸੀਪੀਆਰ ਦੇਣ ਨੂੰ ਕਹਿੰਦੀ ਹੈ।
ਜਾਣਕਾਰੀ ਮੁਤਾਬਕ ਰਿਪੋਰਟਜ਼ ਦੀ ਮੰਨੀਏ ਤਾਂ ਸੀਪੀਆਰ ਨੂੰ ਕਰਨ 'ਚ ਰਾਜਕੁਮਾਰ (32) ਨੂੰ 18 ਰੀਟੇਕ ਲੈਣ ਪਏ। ਇਸ ਦੌਰਾਨ ਉਹ ਆਪਣਾ ਹਾਸਾ ਨਾ ਰੋਕ ਪਾ ਰਹੇ ਸਨ। ਇਕ ਟੇਕ 'ਚ ਗਲਤੀ ਨਾਲ ਉਹ ਕਮਲੇਸ਼ ਨੂੰ ਕਿੱਸ ਕਰ ਬੈਠੇ ਅਤੇ ਪੂਰੇ ਸੈੱਟ 'ਤੇ ਸ਼ਾਂਤੀ ਛਾ ਗਈ। ਹਾਲਾਂਕਿ ਮਾਹੌਲ ਉਸ ਸਮੇਂ ਹਾਸੇ 'ਚ ਤਬਦੀਲ ਹੋ ਗਿਆ, ਜਦੋਂ ਖੁਦ ਕਮਲੇਸ਼ ਠਹਾਕੇ ਮਾਰ ਕੇ ਹੱਸ ਪਈ। ਉਸ ਰੋਜ਼ ਪੂਰੇ ਸੈੱਟ 'ਤੇ ਇਸ ਕਿੱਸ ਦੀ ਚਰਚਾ ਹੁੰਦੀ ਰਹੀ।
ਜ਼ਿਕਰਯੋਗ ਹੈ ਕਿ ਅਜੇ ਦੇ ਪੰਨਾਲਾਲ ਦੇ ਡਾਇਰੈਕਸ਼ਨ 'ਚ ਇਹ ਫਿਲਮ 9 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ 'ਬਿੱਗ ਬੌਸ 8' ਜੇਤੂ ਗੁਲਾਟੀ ਦਾ ਵੀ ਅਹਿਮ ਰੋਲ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News