ਬੈਂਕਾਕ ਦੀਆਂ ਗਲੀਆਂ ''ਚ ਕੱਪੜੇ ਵੇਚਦੀ ਨਜ਼ਰ ਆਈ ਸਲਮਾਨ ਦੀ ਇਹ ਅਦਾਕਾਰਾ, ਵੀਡੀਓ

Wednesday, June 12, 2019 10:46 AM
ਬੈਂਕਾਕ ਦੀਆਂ ਗਲੀਆਂ ''ਚ ਕੱਪੜੇ ਵੇਚਦੀ ਨਜ਼ਰ ਆਈ ਸਲਮਾਨ ਦੀ ਇਹ ਅਦਾਕਾਰਾ, ਵੀਡੀਓ

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦਿਲਬਰ ਗਰਲ ਅਤੇ ਭਾਰਤ ਅਦਾਕਾਰਾ ਨੋਰਾ ਫਤੇਹੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਨੋਰਾ ਦੇ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਨੋਰਾ ਦੀ ਇਹ ਵੀਡੀਓ ਬੈਂਕਾਕ ਤੋਂ ਵਾਇਰਲ ਹੋ ਰਹੀ ਹੈ, ਜਿਸ 'ਚ ਨੋਰਾ ਕੱਪੜੇ ਵੇਚਦੇ ਹੋਏ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਨੋਰਾ ਫਤੇਹੀ ਇਨ੍ਹੀਂ ਦਿਨੀਂ ਬੈਂਕਾਕ 'ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਵੀਡੀਓ 'ਚ ਨੋਰਾ ਖੁਸ਼ ਨਜ਼ਰ ਆ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਦੇ ਆਲੇ ਦੁਆਲੇ ਕੱਪੜਿਆਂ ਦਾ ਢੇਰ ਪਿਆ ਹੋਇਆ ਹੈ।

 
 
 
 
 
 
 
 
 
 
 
 
 
 

Cute @norafatehi 🧡💙 . . @norafatehifan_england #norafatehi #noriana #norafatehifans #dilbar #arabicdilbar #kamariya #naah #bharat #turpeya #batlahouse #batlahousefilm #sd3 #StreetDancer3D #beautiful #gorgeous #stunning #dance #fashion #style #lit #india #indian #mumbai #toronto #morocco #arabic #bollywood #actress #bae

A post shared by NoraFatehiFan_England (@norafatehifan_england) on Jun 10, 2019 at 6:09am PDT


ਵੀਡੀਓ 'ਚ ਨੋਰਾ ਸਥਾਨਕ ਭਾਸ਼ਾ ਇਸਤੇਮਾਲ ਕਰਕੇ ਗ੍ਰਾਹਕਾਂ ਨੂੰ ਡੀਲ ਕਰਦੀ ਹੋਈ ਨਜ਼ਰ ਆ ਰਹੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਨੋਰਾ ਜ਼ਮੀਨ 'ਤੇ ਬੈਠ ਕੇ ਲੋਕਾਂ ਨੂੰ ਕੱਪੜੇ ਦਿਖਾਉਂਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਕਿਸੇ ਨੂੰ ਹਰੇ ਰੰਗ ਦਾ ਕੱਪੜਾ ਦਿਖਾ ਰਹੀ ਹੈ । ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਨੋਰਾ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਹੁਣ ਨੋਰਾ ਰੈਮੋ ਡਿਸੂਜ਼ਾ ਦੀ ਫਿਲਮ 'ਸਟਰੀਟ ਡਾਂਸਰ' 'ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਨਾਲ ਨਜ਼ਰ ਆਉਣ ਵਾਲੀ ਹੈ।


About The Author

manju bala

manju bala is content editor at Punjab Kesari