ਕਟੱਪਾ ਨੇ ਖੁਦ ਖੋਲ੍ਹਿਆ ਬਾਹੂਬਲੀ ਨੂੰ ਮਾਰਨ ਦਾ ਰਾਜ਼, ਖਬਰ ਪੜ੍ਹ ਕੇ ਜਾਣੋ

3/28/2017 10:28:18 PM

ਮੁੰਬਈ— ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ''ਬਾਹੂਬਲੀ 2'' ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ। ''ਬਾਹੂਬਲੀ'' ਦੇਖਣ ਵਾਲਿਆਂ ਦੇ ਦਿਮਾਗ ''ਚ ਇਹ ਸਵਾਲ ਹੈ ਕਿ ਆਖਿਰਕਾਰ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ? ''ਬਾਹੂਬਲੀ 2'' ਦੀ ਰਿਲੀਜ਼ ਤੋਂ ਪਹਿਲਾਂ ਫਿਲਮ ''ਚ ਕਟੱਪਾ ਦਾ ਕਿਰਦਾਰ ਨਿਭਾਅ ਰਹੇ ਅਭਿਨੇਤਾ ਸਤਿਆਰਾਜ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ। ਹੈਦਰਾਬਾਦ ''ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਗੱਲ ਦਾ ਜਵਾਬ ਦਿੱਤਾ ਕਿ ਆਖਿਰਕਾਰ ਉਨ੍ਹਾਂ ਨੂੰ ਬਾਹੂਬਲੀ ਨੂੰ ਕਿਉਂ ਮਾਰਨਾ ਪਿਆ?
ਕਟੱਪਾ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਮ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਕਟੱਪਾ ਨੂੰ ਮਾਰਨ ਲਈ ਕਿਹਾ ਤੇ ਉਨ੍ਹਾਂ ਨੇ ਬਾਹੂਬਲੀ ਨੂੰ ਮਾਰ ਦਿੱਤਾ। ਦੱਸਣਯੋਗ ਹੈ ਕਿ ''ਬਾਹੂਬਲੀ 2'' 28 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 28 ਅਪ੍ਰੈਲ 2017 ਨੂੰ ਸਿਨੇਮਾਘਰਾਂ ''ਚ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਬਾਹੂਬਲੀ ਨੂੰ 6 ਭਾਸ਼ਾਵਾਂ ''ਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। 2015 ''ਚ ਆਈ ਇਸ ਫਿਲਮ ਨੇ ਬਾਕਸ ਆਫਿਸ ''ਤੇ ਕਮਾਈ ਦੇ ਮਾਮਲੇ ''ਚ ਖਲਬਲੀ ਮਚਾ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News