ਇਸ ਐਕਟਰ ਕਰਕੇ ਤੱਬੂ ਹੈ ਅੱਜ ਤਕ ਕੁਆਰੀ, ਪਹਿਲੀ ਵਾਰ ਦੱਸੀ ਵਜ੍ਹਾ

5/16/2019 3:00:03 PM

ਜਲੰਧਰ (ਬਿਊਰੋ) - ਅਜੇ ਦੇਵਗਨ ਤੇ ਤੱਬੂ ਅੱਜਕਲ ਆਪਣੀ ਅਗਾਮੀ ਫਿਲਮ 'ਦੇ ਦੇ ਪਿਆਰ ਦੇ' ਦੀ ਪਰਮੋਸ਼ਨ 'ਚ ਮਸ਼ਰੂਫ ਹਨ। ਪਰਮੋਸ਼ਨ ਦੌਰਾਨ ਤੱਬੂ ਨੂੰ ਮੀਡੀਆ ਨੇ ਸਵਾਲ ਕੀਤਾ ਕੀ ਤੁਸੀਂ 47 ਸਾਲ ਦੇ ਹੋਣ ਦੇ ਬਾਵਜੂਦ ਵਿਆਹ ਕਿਉਂ ਨਹੀ ਕਰਵਾਇਆ ਤਾਂ ਇਸ ਦੇ ਜਵਾਬ 'ਚ ਤੱਬੂ ਨੇ ਕਿਹਾ 'ਮੈਂ ਤਾਂ ਵਿਆਹ ਨਾ ਕਰਵਾ ਕੇ ਵੀ ਖੁਸ਼ ਹਾਂ ਕਿਉਂਕਿ ਮੈਨੂੰ ਮੇਰਾ ਮਨ ਪਸੰਦ ਲਾਈਫ ਪਾਟਨਰ ਅਜੇ ਤੱਕ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਜਿਸ ਦਾ ਅਜੇ ਦੇਵਗਨ ਵਰਗਾ ਦੋਸਤ ਹੋਵੇ ਤਾਂ ਉਸ ਨੂੰ ਕੋਈ ਹੋਰ ਲਾਈਫ ਪਾਟਨਰ ਪਸੰਦ ਆ ਹੀ ਨਹੀਂ ਸਕਦਾ'।ਤੱਬੂ ਨੇ ਅੱਗੇ ਕਿਹਾ,"ਅਜੇ ਬਹੁਤ ਚੰਗੇ ਇਨਸਾਨ ਹਨ, ਉਹ ਬਿਲਕੁਲ ਪਰਫੈਕਟ ਹਨ ਮੈਂ ਅਜਿਹਾ ਹੀ ਲਾਈਫ ਪਾਟਨਰ ਚਾਹੁੰਦੀ ਸੀ ਪਰ ਮੈਨੂੰ ਅਜਿਹਾ ਲਾਈਫ ਪਾਟਨਰ ਨਹੀਂ ਮਿਲ ਸਕੀਆ।ਇਸ ਕਾਰਨ ਮੈਂ ਹੁਣ ਤੱਕ ਕੁਆਰੀ ਆ।"ਦੱਸ ਦਈਏ ਕਿ ਤੱਬੂ ਬਾਲੀਵੁੱਡ 'ਚ 3 ਦਹਾਕਿਆ ਤੋਂ ਸਰਗਰਮ ਹੈ । ਉਸ ਨੇ ਬਾਲੀਵੁੱਡ 'ਚ ਕਈ ਹਿੱਟ ਫਿਲਮਾਂ ਕੀਤੀਆ ਹਨ ।

ਤੱਬੂ 17 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਦੇ ਦੇ ਪਿਆਰ ਦੇ' 'ਚ  ਅਜੈ ਦੇਵਗਨ ਦੇ ਨਾਲ ਨਜ਼ਰ ਆਵੇਗੀ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News