ਵਿਨੋਦ ਖੰਨਾ ਦੀ ਜਗ੍ਹਾ ਲੈਣਗੇ ਧਰਮਿੰਦਰ, ਬਣਨਗੇ ਸਲਮਾਨ ਦੇ ਪਿਤਾ

6/12/2019 2:07:15 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ 'ਦਬੰਗ 3' ਨੂੰ ਲੈ ਕੇ ਨਵੀਂ ਅਪਡੇਟ ਆਈ ਹੈ। ਖਬਰ ਹੈ ਕਿ ਇਸ ਵਾਰ ਬਾਲੀਵੁੱਡ ਦੇ ਹੀਮੈਨ ਸਲਮਾਨ ਦੇ ਪਿਤਾ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾ ਦੀਆਂ ਦੋ ਸੀਰੀਜ਼ 'ਚ ਵਿਨੋਦ ਖੰਨਾ ਨੇ ਸਲਮਾਨ ਖਾਨ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੁਣ ਫਿਲਮ ਮੇਕਰਸ ਨੂੰ ਪਿਤਾ ਦੇ ਕਿਰਦਾਰ 'ਚ ਇਕ ਪ੍ਰਫੈਕਟ ਚਿਹਰੇ ਦੀ ਭਾਲ ਸੀ। ਹੁਣ ਅਜਿਹੇ 'ਚ ਧਰਮਿੰਦਰ ਤੋਂ ਬਿਹਤਰ ਚੁਆਇਸ ਕੀ ਹੋ ਸਕਦੀ ਹੈ। ਉਂਝ ਵੀ ਸਲਮਾਨ ਨਾਲ ਉਨ੍ਹਾਂ ਦੀ ਬਾਂਡਿੰਗ ਕਮਾਲ ਗੀ ਹੈ ਅਤੇ ਅਸਲ ਜ਼ਿੰਦਗੀ 'ਚ ਵੀ ਆਪਣੇ ਬੇਟਿਆਂ ਨਾਲ ਉਨ੍ਹਾਂ ਦਾ ਰਿਸ਼ਤਾ ਕਾਫੀ ਦੋਸਤਾਨਾ ਹੈ। ਹੁਣ ਜੇਕਰ ਇਹ ਖਬਰ ਸਹੀਂ ਨਿਕਲਦੀ ਹੈ ਤਾਂ ਸਲਮਾਨ ਅਤੇ ਧਰਮਿੰਦਰ ਦੀ ਜੋੜੀ ਨੂੰ ਪਰਦੇ 'ਤੇ ਦੇਖਣਾ ਸ਼ਾਨਦਾਰ ਐਕਸਪੀਰਿਅੰਸ ਹੋਵੇਗਾ।

'ਦਬੰਗ 3' 'ਚ ਸਲਮਾਨ ਖਾਨ ਦੀ ਮਾਂ ਦਾ ਕਿਰਦਾਰ 'ਡਿੰਪਲ ਕਪਾੜੀਆ' ਗੀ ਨਿਭਾ ਰਹੀ ਹੈ। ਉਂਝ ਤਾਂ 'ਦਬੰਗ' ਸੀਰੀਜ਼ ਦੀ ਪਹਿਲੀ ਹੀ ਫਿਲਮ 'ਚ ਸਲਮਾਨ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਪਰ 'ਦਬੰਗ 3' 'ਚ ਇਕ ਖਾਸ ਫਲੈਸ਼ਬੈਕ ਸੀਨ ਪਲਾਨ ਕੀਤਾ ਗਿਆ ਹੈ। ਬਸ ਇਸੇ ਲਈ ਡਿੰਪਲ ਨੂੰ ਵੀ ਫਿਲਮ ਲਈ ਸਾਈਨ ਕਰ ਲਿਆ ਗਿਆ ਅਤੇ ਇਸ ਤਰ੍ਹਾਂ ਉਹ ਇਕ ਵਾਰ ਫਿਰ ਇਸ ਸੀਰੀਜ਼ ਦਾ ਹਿੱਸਾ ਬਣੀ। ਹੁਣ ਧਰਮਿੰਦਰ, ਡਿੰਪਲ ਅਤੇ ਸਲਮਾਨ ਦੇ ਕਿਰਦਾਰਾਂ ਦੀ ਨੋਕਝੌਕ ਅਤੇ ਆਪਸੀ ਬਾਂਡਿੰਗ ਕਿਸ ਤਰ੍ਹਾਂ ਪਰਦੇ 'ਤੇ ਆਉਂਦੀ ਹੈ, ਇਹ ਦਰਸ਼ਕਾਂ 'ਚ ਹੁਣ ਤੋਂ ਹੀ ਐਕਸਾਈਟਮੈਂਟ ਵਧਾ ਰਿਹਾ ਹੈ।

ਫਿਲਹਾਲ ਤਾਂ 'ਦਬੰਗ ਖਾਨ' ਆਪਣੀ ਫਿਲਮ 'ਭਾਰਤ' ਦੀ ਸਫਲਤਾ ਇੰਜੁਆਏ ਕਰ ਰਹੇ ਹਨ। ਸਲਮਾਨ ਖਾਨ ਦੀ ਇਸ ਫਿਲਮ ਨੇ 250 ਕਰੋੜ ਦੀ ਕਮਾਈ ਕਰ ਲਈ ਹੈ। ਇਸ ਤਾਬੜਤੋੜ ਕਮਾਈ ਦੇ ਨਾਲ 'ਭਰਾਤ' ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਫਿਲਮ 'ਚ ਸਲਮਾਨ ਖਾਨ ਨਾਲ ਕੈਟਰੀਨਾ ਕੈਫ ਲੀਡ ਕਿਰਦਾਰ 'ਚ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News