ਹਾਲੀਵੁੱਡ ਐਕਟਰ ਵਿੱਲ ਸਮਿਥ ਬਣਨਗੇ ਅਲਾਦੀਨ, ਆਗਰਾ 'ਚ ਕੀਤੀ ਤਾਜ ਮਹਿਲ ਦੀ ਸੈਰ

Friday, October 12, 2018 9:37 AM

ਮੁੰਬਈ (ਬਿਊਰੋ)— ਹਾਲੀਵੁੱਡ ਐਕਟਰ ਵਿੱਲ ਸਮਿਥ ਬੀਤੇ ਕੁਝ ਦਿਨਾਂ ਤੋਂ ਭਾਰਤ 'ਚ ਹਨ। ਹਾਲ ਹੀ 'ਚ ਉਹ ਆਗਰਾ ਘੁੰਮਦੇ ਨਜ਼ਰ ਆਏ। ਇਸ ਦੇ ਨਾਲ ਹੀ ਵਿੱਲ ਨੇ ਬੀਤੇ ਦਿਨੀਂ ਗੰਗਾ ਆਰਤੀ ਕੀਤੀ ਤੇ ਰੁਦਰਾਅਭਿਸ਼ੇਕ ਵੀ ਕੀਤਾ।

 
 
 
 
 
 
 
 
 
 
 
 
 
 

LEMME OUT!! 🧞 Can’t wait for y’all to see Me BLUE! :-) #aladdin

A post shared by Will Smith (@willsmith) on Oct 10, 2018 at 12:02pm PDT

ਹੁਣ ਵਿੱਲ ਦੀ ਆਉਣ ਵਾਲੀ ਫਿਲਮ 'ਅਲਾਦੀਨ' ਦਾ ਫਰਸਟ ਲੁੱਕ ਰਿਲੀਜ਼ ਹੋਇਆ ਹੈ। ਇਸ ਨੂੰ ਸੋਸ਼ਲ ਮੀਡੀਆ 'ਤੇ ਖੁਦ ਸਮਿਥ ਨੇ ਹੀ ਰਿਲੀਜ਼ ਕੀਤਾ ਹੈ।

 
 
 
 
 
 
 
 
 
 
 
 
 
 

A lot of people don’t know this.... but the Taj Mahal is a mausoleum built for a single person. Emperor Shah Jahan, so distraught over the death of his beloved wife Mumtaz Mahal, preserved her body for 22 years while he built the Taj Mahal as her final resting place. 📷: @westbrook @aidan

A post shared by Will Smith (@willsmith) on Oct 11, 2018 at 10:59am PDT

'ਅਲਾਦੀਨ' ਫਿਲਮ 'ਚ ਵਿੱਲ ਸਮਿਥ ਜਿੰਨੀ ਦੇ ਰੋਲ 'ਚ ਨਜ਼ਰ ਆਉਣਗੇ। ਇਸ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਵਿੱਲ ਨੇ ਲਿਖਿਆ, “ਮੈਨੂੰ ਬਾਹਰ ਆਉਣ ਦਿਓ। ਆਪਣਾ ਨੀਲਾ ਰੰਗ ਦਿਖਾਉਣ ਦਾ ਇੰਤਜ਼ਾਰ ਨਹੀਂ ਕਰ ਸਕਦਾ।''

PunjabKesari

ਸਾਹਮਣੇ ਆਏ ਪੋਸਟਰ 'ਚ ਸਿਰਫ ਅਲਾਦੀਨ ਦਾ ਚਿਰਾਗ ਨਜ਼ਰ ਆ ਰਿਹਾ ਹੈ। ਫਿਲਮ 'ਚ ਸਮਿਥ ਜਿੰਨੀ ਦਾ ਰੋਲ ਕਰ ਰਹੇ ਹਨ।

PunjabKesari

ਉਂਝ ਤਾਂ ਸਭ ਅਲਾਦੀਨ ਦੀ ਕਹਾਣੀ ਤੋਂ ਵਾਕਿਫ ਹਨ ਪਰ ਇਸ ਕਹਾਣੀ ਨੂੰ ਇਕ ਵਾਰ ਫਿਰ ਹਾਲੀਵੁੱਡ ਅੰਦਾਜ਼ 'ਚ ਦੇਖਣਾ ਦਿਲਚਸਪ ਹੋਵੇਗਾ।

PunjabKesari

ਇਸ ਫਿਲਮ 'ਚ ਮੇਨਾ ਸਮੂਦ ਅਲਾਦੀਨ ਦੇ ਰੋਲ 'ਚ ਤੇ ਨਓਮੀ ਸਕੌਟ, ਜੈਸਮੀਨ ਦੇ ਰੋਲ 'ਚ ਨਜ਼ਰ ਆਵੇਗੀ। 'ਅਲਾਦੀਨ' 'ਚ ਮਰਵਾਂ ਕੇਂਜਾਰੀ, ਜਫਰ ਦਾ ਕਿਰਦਾਰ ਨਿਭਾਅ ਰਹੇ ਹਨ।

PunjabKesari

ਫਿਲਮ ਨੂੰ ਗਾਏ ਰਿਚੀ ਡਾਇਰੈਕਟ ਕਰ ਰਹੇ ਹਨ, ਜੋ 24 ਮਈ, 2019 ਨੂੰ ਰਿਲੀਜ਼ ਹੋ ਰਹੀ ਹੈ।

PunjabKesari

PunjabKesari


Edited By

Chanda Verma

Chanda Verma is news editor at Jagbani

Read More