ਹੁਣ 15 ਨਵੰਬਰ ਨੂੰ ਰਿਲੀਜ਼ ਹੋਵੇਗੀ ਫਿਲਮ 'ਨਾਨਕਾ ਮੇਲ'

7/31/2019 3:18:20 PM

ਜਲੰਧਰ (ਬਿਊਰੋ) — ਫਿਲਮ ਇੰਡਸਟਰੀ ਦੇ ਉੱਘੇ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਤੇ ਅਦਾਕਾਰਾ ਰੁਬੀਨਾ ਬਾਜਵਾ ਦੀ ਫਿਲਮ 'ਨਾਨਕਾ ਮੇਲ' ਹੁਣ 15 ਨਵੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। ਦੱਸ ਦਈਏ ਕਿ ਰੌਸ਼ਨ ਤੇ ਰੁਬੀਨਾ ਦੀ ਇਹ ਫਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਸੀ, ਜਿਸ ਨੂੰ ਹੁਣ ਬਦਲ ਕੇ 15 ਨਵੰਬਰ ਕਰ ਦਿੱਤਾ ਗਿਆ ਹੈ। ਇਸ ਫਿਲਮ ਦੇ ਪ੍ਰੋਡਿਊਸਰ ਅਮਿਤ ਕੁਮਾਰ ਅਮੂ ਤੇ ਰਾਹੁਲ ਚੌਧਰੀ ਹਨ। 'ਨਾਨਕਾ ਮੇਲ' ਨੂੰ ਸਿਮਰਨਜੀਤ ਸਿੰਘ ਹੁੰਦਲ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਓਮਜੀ ਗਰੁੱਪ ਵਲੋਂ ਬਣਾਈ ਜਾ ਰਹੀ ਫਿਲਮ 'ਨਾਨਕਾ ਮੇਲ' ਨੂੰ 15 ਨਵੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

NANKA MEL Aa Rea Raunka Laun 15 November 2019 Nu..!! With @rubina.bajwa Worldwide Release By @omjeegroup #NankaMel #15Nov

A post shared by Rosshan Prince (@theroshanprince) on Jul 30, 2019 at 5:47am PDT

ਦੱਸਣਯੋਗ ਹੈ ਕਿ ਇਸ ਗੱਲ ਦੀ ਜਾਣਕਾਰੀ ਖੁਦ ਰੌਸ਼ਨ ਪ੍ਰਿੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਇਕ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਹਾਲਾਂਕਿ ਇਹੀ ਪੋਸਟ ਰੁਬੀਨਾ ਬਾਜਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਫਿਲਮ 'ਨਾਨਕਾ ਮੇਲ' 'ਚ ਮਾਂ ਦੇ ਰਿਸ਼ਤਿਆਂ ਦੀ ਗੱਲ ਕੀਤੀ ਜਾਵੇਗੀ, ਜੋ ਕਿ ਸਾਨੂੰ ਸੱਭਿਆਚਾਰ ਨਾਲ ਜੋੜੇਗੀ। ਇਸ ਫਿਲਮ 'ਚ ਮਾਮੇ-ਮਾਮੀਆਂ, ਨਾਨਾ-ਨਾਨੀ ਵਰਗੇ ਕਈ ਮੋਹ ਦੇ ਰਿਸ਼ਤਿਆਂ ਦਾ ਪਿਆਰ ਵਿਆਹ ਦੇ ਸ਼ਗਨਾਂ ਤੇ ਵਿਹਾਰਾਂ ਨੂੰ ਦਿਖਾਇਆ ਜਾਵੇਗਾ।

 
 
 
 
 
 
 
 
 
 
 
 
 
 

Releasing November 15, 2019 #nankamel @theroshanprince world wide release by @omjeegroup

A post shared by Rubina Bajwa (@rubina.bajwa) on Jul 30, 2019 at 5:50am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News