''ਯਾਰ ਅਣਮੁੱਲੇ ਰਿਟਰਨ'' ਦੇ ਸੈੱਟ ਤੋਂ ਪ੍ਰਭ ਗਿੱਲ ਨੇ ਸ਼ੇਅਰ ਕੀਤਾ ਇਹ ਖਾਸ ਵੀਡੀਓ

10/11/2019 10:27:58 AM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਨੂੰ ਜਿੱਥੇ ਰੰਗ ਮੰਚ ਤੋਂ ਬਿਹਤਰੀਨ ਕਲਾਕਾਰ ਮਿਲ ਰਹੇ ਹਨ, ਉਥੇ ਹੀ ਗਾਇਕੀ ਦੇ ਖੇਤਰ 'ਚੋਂ ਵੀ ਕਈ ਗਾਇਕਾਂ ਨੇ ਸਿਨੇਮਾ 'ਤੇ ਮੱਲਾਂ ਮਾਰੀਆਂ ਹਨ। ਹੁਣ ਇਕ ਹੋਰ ਪੰਜਾਬੀ ਗਾਇਕ ਪ੍ਰਭ ਗਿੱਲ ਫਿਲਮਾਂ 'ਚ ਐਂਟਰੀ ਕਰਨ ਜਾ ਰਹੇ ਹਨ। ਪ੍ਰਭ ਆਪਣੀ ਡੈਬਿਊ ਫਿਲਮ 'ਯਾਰ ਅਣਮੁੱਲੇ ਰਿਟਰਨ' ਦੇ ਸ਼ੂਟ 'ਚ ਰੁੱਝੇ ਹੋਏ, ਜਿਸ ਦੇ ਸੈੱਟ ਤੋਂ ਉਨ੍ਹਾਂ ਇਕ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਫਿਲਮ ਦੇ ਬਾਕੀ ਦੇ ਦੋ ਸਿਤਾਰੇ ਹਰੀਸ਼ ਵਰਮਾ ਤੇ ਯੁਵਰਾਜ ਹੰਸ ਵੀ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

TINKA GURI & DEEP From The Set Of YAAR ANMULLE RETURNS✌🏼 Releasing March 06 - 2020 @harishverma_ @yuvrajhansofficial @browngirllifts @nikeetdhillon @slaich_jesleen @harrybhatti.director

A post shared by Prabh Gill (@prabhgillmusic) on Oct 7, 2019 at 10:23pm PDT


ਦੱਸ ਦਈਏ ਇਹ ਫਿਲਮ ਸਾਲ 2011 'ਚ ਆਈ ਫਿਲਮ 'ਯਾਰ ਅਨਮੁੱਲੇ' ਦਾ ਸੀਕਵਲ ਹੈ, ਜਿਸ ਰਾਹੀਂ ਪੰਜਾਬੀ ਇੰਡਸਟਰੀ ਨੂੰ ਹੁਨਰਮੰਦ ਕਲਾਕਾਰ ਹਰੀਸ਼ ਵਰਮਾ ਅਤੇ ਯੁਵਰਾਜ ਹੰਸ ਮਿਲੇ ਸਨ। ਹੁਣ ਦੇਖਣਾ ਹੋਵੇਗਾ ਪ੍ਰਭ ਗਿੱਲ ਆਪਣੀ ਅਦਾਕਾਰੀ ਦੇ ਗੁਣਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਪਾਉਂਦੇ ਹਨ ਜਾਂ ਨਹੀਂ। ਸ਼੍ਰੀ ਫਿਲਮਜ਼ ਅਤੇ ਜਰਨੈਲ ਘੁੰਮਣ ਦੀ ਪੇਸ਼ਕਸ਼ ਇਸ ਫਿਲਮ ਨੂੰ ਹੈਰੀ ਭੱਟੀ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਗੁਰਜਿੰਦ ਮਾਨ ਦੀ ਕਹਾਣੀ ਹੈ, ਜਿਹੜੀ ਕਿ ਅਗਲੇ ਸਾਲ ਯਾਨੀ 2020 'ਚ 6 ਮਾਰਚ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News