ਗਗਨ ਕੋਕਰੀ ਦੀ ਦੂਜੀ ਫਿਲਮ ''ਯਾਰਾ ਵੇ'' ਦਾ ਪੋਸਟਰ ਹੋਇਆ ਰਿਲੀਜ਼

Thursday, September 6, 2018 7:10 PM
ਗਗਨ ਕੋਕਰੀ ਦੀ ਦੂਜੀ ਫਿਲਮ ''ਯਾਰਾ ਵੇ'' ਦਾ ਪੋਸਟਰ ਹੋਇਆ ਰਿਲੀਜ਼

ਜਲੰਧਰ (ਬਿਊਰੋ)— ਪੰਜਾਬੀ ਗਾਇਕ ਤੋਂ ਅਭਿਨੇਤਾ ਬਣਨ ਜਾ ਰਹੇ ਗਗਨ ਕੋਕਰੀ ਨੇ ਆਪਣੀ ਦੂਜੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦਾ ਨਾਂ 'ਯਾਰਾ ਵੇ' ਹੈ, ਜਿਸ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਪੋਸਟਰ ਸ਼ੇਅਰ ਕਰਦਿਆਂ ਗਗਨ ਕੋਕਰੀ ਨੇ ਲਿਖਿਆ, 'ਟਾਈਮ ਆਉਂਦਾ ਨਹੀਂ ਲਿਆਉਣਾ ਪੈਂਦਾ, ਰੱਬ ਵੀ ਇਵੇਂ ਮੰਨਦਾ ਨਹੀਂ, ਮਿਹਨਤ ਕਰ ਕਰ ਮਨਾਉਣਾ ਪੈਂਦਾ।'

'ਯਾਰਾ ਵੇ' ਫਿਲਮ ਰਾਕੇਸ਼ ਮਹਿਤਾ ਵਲੋਂ ਬਣਾਈ ਜਾ ਰਹੀ ਹੈ, ਜਿਹੜੀ 22 ਫਰਵਰੀ 2019 ਨੂੰ ਰਿਲੀਜ਼ ਹੋਵੇਗੀ। ਗਗਨ ਕੋਕਰੀ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੇ ਕੰਸੈਪਟ ਦੇ ਚਲਦਿਆਂ ਇਸ ਫਿਲਮ ਨੂੰ ਹਾਂ ਕੀਤੀ ਹੈ। ਫਿਲਮ ਲਈ ਉਨ੍ਹਾਂ ਨੇ ਸੁਮੀਤ ਸਿੰਘ, ਬਾਲੀ ਸਿੰਘ ਕੱਕੜ, ਟੀਮ ਕੋਕਰੀ, ਬੁਲ 18 ਤੇ ਦਿ ਟਾਊਨ ਮੀਡੀਆ ਦਾ ਧੰਨਵਾਦ ਕੀਤਾ ਹੈ।

ਫਿਲਮ 'ਚ ਗਗਨ ਕੋਕਰੀ, ਮੋਨਿਕਾ ਗਿੱਲ, ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਧੀਰਜ ਕੁਮਾਰ ਤੇ ਰਘਵੀਰ ਬੋਲੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਨੂੰ ਪ੍ਰੋਡਿਊਸ ਬਾਲੀ ਸਿੰਘ ਕੱਕੜ ਨੇ ਕੀਤਾ ਹੈ, ਜਦਕਿ ਫਰੈਸ਼ਲੀ ਗਰਾਊਂਡ ਐਂਟਰਟੇਨਮੈਂਟ ਇਸ ਦੇ ਕੋ-ਪ੍ਰੋਡਿਊਸਰ ਹਨ। ਫਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। ਫਿਲਮ ਨੂੰ ਲਿਖਿਆ ਰੁਪਿੰਦਰ ਇੰਦਰਜੀ ਨੇ ਹੈ। ਇਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਸੈਵਨ ਕਲਰਸ ਐਂਟਰਟੇਨਮੈਂਟ ਹਨ।


Edited By

Rahul Singh

Rahul Singh is news editor at Jagbani

Read More