'ਯਮਲਾ ਪਗਲਾ ਦੀਵਾਨਾ : ਫਿਰ ਸੇ' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

Friday, August 10, 2018 5:57 PM
'ਯਮਲਾ ਪਗਲਾ ਦੀਵਾਨਾ : ਫਿਰ ਸੇ' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)— ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ ਫਿਲਮ 'ਯਮਲਾ ਪਗਲਾ ਦੀਵਾਨਾ :  ਫਿਰ ਸੇ' ਰਾਹੀਂ ਇਕ ਵਾਰ ਫਿਰ ਤੋਂ ਮਨੋਰੰਜਨ ਕਰਦੇ ਨਜ਼ਰ ਆਉਣਗੇ। ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਸੋਸ਼ਲ ਮੀਡੀਆ 'ਤੇ ਕਾਫੀ ਹੁੰਗਾਰਾ ਮਿਲ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਸੰਨੀ ਬੌਬੀ ਤੇ ਧਰਮਿੰਦਰ ਤੋਂ ਇਲਾਵਾ ਫਿਲਮ 'ਚ ਸਲਮਾਨ ਖਾਨ, ਰੇਖਾ ਅਤੇ ਸੋਨਾਕਸ਼ੀ ਸਿਨਹਾ ਵਰਗੇ ਕਲਾਕਾਰ ਕਾਮੇਡੀ ਕਰਦੇ ਨਜ਼ਰ ਆਉਣਗੇ। ਟਰੇਲਰ 'ਚ ਦਿਖਾਇਆ ਗਿਆ ਹੈ ਕਿ ਗੁਜਰਾਤ 'ਚ ਲਿਕਰ ਬੈਨ ਦਾ ਜ਼ਿਕਰ ਕਰਦੇ ਹੋਏ ਧਰਮਿੰਦਰ ਜਿੱਥੇ ਮਜ਼ਾ ਲੈਂਦੇ ਨਜ਼ਰ ਆਏ। ਉੱਥੇ ਹੀ ਸੰਨੀ ਦਿਓਲ ਆਪਣੇ ਐਕਸ਼ਨ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੇ ਹਨ।


ਦੱਸਣਯੋਗ ਹੈ ਕਿ 'ਯਮਲਾ ਪਗਲਾ ਦੀਵਾਨਾ' ਫਰੈਂਚਾਇਜ਼ੀ' ਦੀ ਇਹ ਤੀਜੀ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਨ ਨਵਨੀਤ ਸਿੰਘ ਵਲੋਂ ਕੀਤਾ ਗਿਆ ਹੈ। ਪਹਿਲਾਂ ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਹੁਣ 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Edited By

Kapil Kumar

Kapil Kumar is news editor at Jagbani

Read More