ਮਿਠਾਈ ਦੀ ਦੁਕਾਨ ਚਲਾਉਂਦੇ ਸਨ ਕਰਨ ਜੌਹਰ ਦੇ ਪਿਤਾ, ਮਧੁਬਾਲਾ ਦੀ ਫੋਟੋ ਖਿੱਚਣ ''ਤੇ ਚਮਕੀ ਸੀ ਕਿਸਮਤ

Tuesday, June 26, 2018 5:01 PM

ਮੁੰਬਈ (ਬਿਊਰੋ)— 'ਕੱਲ ਹੋ ਨਾ ਹੋ', 'ਕੁਝ-ਕੁਝ ਹੋਤਾ ਹੈ' ਵਰਗੀਆਂ ਸੁਪਰਹਿੱਟ ਫਿਲਮਾਂ ਪ੍ਰੋਡਿਊਸ ਕਰਨ ਵਾਲੇ ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਦੇ ਪਿਤਾ ਯਸ਼ ਜੌਹਰ ਦੀ ਅੱਜ ਬਰਸੀ ਹੈ। 26 ਜੂਨ 2004 'ਚ 74 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਯਸ਼ ਜੌਹਰ ਦਾ ਜਨਮ 1929 'ਚ ਲਾਹੌਰ 'ਚ ਹੋਇਆ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਗਿਆ, ਜਿੱਥੇ ਯਸ਼ ਜੌਹਰ ਦੇ ਪਿਤਾ ਨੇ 'ਨਾਨਕਿੰਗ ਸਵੀਟਸ' ਨਾਂ ਦੀ ਮਿਠਾਈ ਦੀ ਦੁਕਾਨ ਖੋਲ੍ਹੀ।

PunjabKesari

ਆਪਣੇ 9 ਭਰਾ-ਭੈਣਾਂ 'ਚੋਂ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਹੋਣ ਕਾਰਨ ਉਨ੍ਹਾਂ ਨੂੰ ਦੁਕਾਨ 'ਤੇ ਬਿਠਾ ਦਿੱਤਾ ਜਾਂਦਾ ਸੀ, ਜਦਕਿ ਯਸ਼ ਨੂੰ ਦੁਕਾਨ 'ਤੇ ਬੈਠਣਾ ਬਿਲਕੁੱਲ ਪਸੰਦ ਨਹੀਂ ਸੀ। ਯਸ਼ ਜੌਹਰ ਦੀ ਮਾਂ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਕਿਹਾ, ''ਤੂੰ ਮੁੰਬਈ ਚਲੇ ਜਾਓ, ਮਿਠਾਈ ਦੀ ਦੁਕਾਨ ਸੰਭਾਲਣ ਲਈ ਤੁਸੀਂ ਨਹੀਂ ਬਣੇ ਹੋ।'' ਉਨ੍ਹਾਂ ਦੀ ਮਾਂ ਨੇ ਯਸ਼ ਜੌਹਰ ਦੇ ਮੁੰਬਈ ਜਾਣ ਤੋਂ ਇਕ ਹਫਤੇ ਪਹਿਲਾਂ ਹੀ ਘਰ ਦੇ ਗਹਿਣੇ ਅਤੇ ਕੁਝ ਪੈਸੇ ਗਾਇਬ ਕਰ ਦਿੱਤੇ, ਜਿਸ ਦਾ ਸ਼ੱਕ ਸਿਕਿਓਰਿਟੀ ਵਾਲੇ 'ਤੇ ਗਿਆ ਅਤੇ ਉਸ ਦੀ ਕੁੱਟ-ਮਾਰ ਵੀ ਹੋਈ।

PunjabKesari

ਹਾਲਾਂਕਿ ਕਾਫੀ ਸਮੇਂ ਬਾਅਦ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗਾ। ਮੁੰਬਈ ਪਹੁੰਚ ਕੇ ਉਹ ਫੋਟੋਗਰਾਫਰ ਬਣਨ ਲਈ ਸੰਘਰਸ਼ ਕਰਨ ਲੱਗੇ। ਉਨੀਂ ਦਿਨੀ 'ਮੁਗਲ-ਏ-ਆਜ਼ਮ' ਦੀ ਸ਼ੂਟਿੰਗ ਚੱਲ ਰਹੀ ਸੀ। ਉਸੇ ਦੇ ਸੈੱਟ 'ਤੇ ਉਨ੍ਹਾਂ ਨੇ ਮਧੁਬਾਲਾ ਦੀ ਫੋਟੋ ਖਿੱਚੀ ਸੀ। ਮਧੁਬਾਲਾ ਬਾਰੇ 'ਚ ਕਿਹਾ ਜਾਂਦਾ ਸੀ ਕਿ ਉਹ ਕਿਸੇ ਨੂੰ ਆਪਣੀ ਤਸਵੀਰ ਲੈਣ ਨਹੀਂ ਦਿੰਦੀ ਸੀ ਪਰ ਯਸ਼ ਜੌਹਰ ਪੜ੍ਹੇ-ਲਿਖੇ ਸਨ ਅਤੇ ਅੰਗਰੇਜ਼ੀ ਵੀ ਬੋਲ ਲੈਂਦੇ ਸਨ, ਜਿਸ ਤੋਂ ਪ੍ਰਭਾਵਿਤ ਹੋ ਕੇ ਮਧੁਬਾਲਾ ਨੇ ਉਨ੍ਹਾਂ ਨੂੰ ਤਸਵੀਰ ਲੈਣ ਦੀ ਇਜਾਜ਼ਤ ਦੇ ਦਿੱਤੀ।

PunjabKesari

ਇਹੀ ਨਹੀਂ ਮਧੁਬਾਲਾ ਯਸ਼ ਜੌਹਰ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਗਈ ਕਿ ਉਹ ਉਨ੍ਹਾਂ ਨੂੰ ਆਪਣਾ ਗਾਰਡਨ ਤੱਕ ਘੁਮਾ ਲਿਆਈ। ਇਸ ਤੋਂ ਬਾਅਦ ਤਾਂ ਯਸ਼ ਜੌਹਰ ਦੀ ਚਾਂਦੀ ਹੀ ਹੋ ਗਈ ਅਤੇ ਉਨ੍ਹਾਂ ਨੂੰ ਆਫਿਸ 'ਚ ਨੌਕਰੀ ਮਿਲ ਗਈ। ਯਸ਼ ਜੌਹਰ ਨੇ ਬਤੌਰ ਨਿਰਮਾਤਾ ਪਹਿਲੀ ਫਿਲਮ ਅਮਿਤਾਭ ਬੱਚਨ ਅਤੇ ਸ਼ਤਰੂਘਣ ਸਿਨਹਾ ਨਾਲ 'ਦੋਸਤਾਨਾ' ਬਣਾਈ ਸੀ।

PunjabKesari

ਇਹ ਫਿਲਮ ਹਿੱਟ ਰਹੀ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦੀਆਂ ਵਧੇਰੇ ਫਿਲਮਾਂ ਨਹੀਂ ਚੱਲੀਆਂ, ਇਸ ਲਈ ਉਹ ਫਿਲਮ ਨਿਰਮਾਣ ਕਰਨ ਦੇ ਨਾਲ-ਨਾਲ ਇੰਪੋਰਟ-ਐਕਸਪੋਰਟ ਦਾ ਬਿਜ਼ਨੈੱਸ ਵੀ ਕਰਦੇ ਸਨ। ਯਸ਼ ਜੌਹਰ ਬਤੌਰ ਸਹਿ-ਨਿਰਮਾਤਾ ਦੇ ਰੂਪ 'ਚ ਦੇਵਾਨੰਦ  ਦੇ ਪ੍ਰੋਡਕਸ਼ਨ ਹਾਊਸ ਨਾਲ ਜੁੜ ਗਏ। ਉਨ੍ਹਾਂ ਨੇ 'ਗਾÎਈਡ', 'ਜਵੈਲਥੀਫ', 'ਪ੍ਰੇਮ ਪੁਜਾਰੀ', 'ਹਰੇ ਰਾਮਾ ਹਰੇ ਕ੍ਰਿਸ਼ਣਾ' ਵਰਗੀਆਂ ਸ਼ਾਨਦਾਰ ਫਿਲਮਾਂ ਨੂੰ ਪਰਦੇ 'ਤੇ ਲਿਆਉਣ 'ਚ ਆਪਣਾ ਅਹਿਮ ਯੋਗਦਾਨ ਦਿੱਤਾ। ਯਸ਼ ਜੌਹਰ ਨੇ ਸਾਲ 1977 'ਚ ਆਪਣੀ ਪ੍ਰੋਡਕਸ਼ਨ ਕੰਪਨਾ ਧਰਮਾ ਪ੍ਰੋਡਕਸ਼ਨ ਸ਼ੁਰੂ ਕੀਤੀ। ਬਾਅਦ 'ਚ ਕਰਨ ਜੌਹਰ ਜਦੋਂ ਫਿਲਮਾਂ ਬਣਾਉਣ ਲੱਗੇ ਤਾਂ ਉਨ੍ਹਾਂ ਦਾ ਪ੍ਰੋਡਕਸ਼ਨ ਹਾਊਸ ਚੱਲ ਨਿਕਲਿਆ।


Edited By

Chanda Verma

Chanda Verma is news editor at Jagbani

Read More