ਯੁਵਰਾਜ ਹੰਸ ਦੀ ''ਛੱਜੂ ਦਾ ਚੁਬਾਰਾ'' ਦੀ ਪਹਿਲੀ ਝਲਕ ਦੇਖੋ, ਅਪ੍ਰੈਲ ''ਚ ਸ਼ੁਰੂ ਹੋਵੇਗੀ ਸ਼ੂਟਿੰਗ

3/27/2017 4:57:33 PM

ਜਲੰਧਰ— ਪੰਜਾਬੀ ਦੇ ਰਾਜ ਗਾਇਕ ਹੰਸ ਰਾਜ ਹੰਸ ਦਾ ਛੋਟਾ ਬੇਟਾ ਯੁਵਰਾਜ ਹੰਸ ਆਪਣੀ ਆਉਣ ਵਾਲੀ ਫਿਲਮ ''ਛੱਜੂ ਦਾ ਚੁਬਾਰਾ'' ਨੂੰ ਲੈ ਚਰਚਾ ''ਚ ਹੈ। ਯੁਵਰਾਜ ਹੰਸ ਅਤੇ ਮੇਘਾ ਸ਼ਰਮਾ ਨੂੰ ਮੁੱਖ ਭੂਮਿਕਾ ''ਚ ਲੈ ਕੇ ਬਣਾਈ ਜਾ ਰਹੀ ਫ਼ਿਲਮ ''ਛੱਜੂ ਦਾ ਚੁਬਾਰਾ'' ਤਿਆਰ ਹੋ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਨੂੰ ਮਨਭਵਨ ਸਿੰਘ ਨੇ ਲਿਖਿਆ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ''ਗੇਲੋਂ'' ਫ਼ਿਲਮ ਲਿਖੀ ਸੀ। ਇਸ ਫ਼ਿਲਮ ਨੂੰ ਦਲਵਿੰਦਰ ਗੁਰਾਇਆ ਅਤੇ ਰਮਨ ਅਗਰਵਾਲ ਪ੍ਰੋਡਿਊਸ ਕਰ ਰਹੇ ਹਨ। ਫਿਲਮ ''ਛੱਜੂ ਦਾ ਚੁਬਾਰਾ'' ''ਚ ਕਰਮਜੀਤ ਅਨਮੋਲ ਅਤੇ ਰਘਵੀਰ ਬੋਲੀ ਵੀ ਆਪਣੀ ਕਾਮੇਡੀ ਦਾ ਹੁਨਰ ਦਿਖਾਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਅਪ੍ਰੈਲ ਦੇ ਮਹੀਨੇ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਸਾਨੂੰ ਯੁਵਰਾਜ ਹੰਸ ਦੇ ਫੇਸਬੁੱਕ ਪੇਜ ਤੋਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਯੁਵਰਾਜ ਹੰਸ ਨੇ ਆਪਣੀ ਪ੍ਰੇਮਿਕਾ ਮਾਨਸੀ ਸ਼ਰਮਾ ਨਾਲ ਹਾਲ ਹੀ ''ਚ ਮੰਗਣੀ ਕਰਵਾਈ ਹੈ। ਉਮੀਦ ਹੈ ਕਿ ਦੋਵਾਂ ਦਾ ਵਿਆਹ ਜਲਦ ਹੀ ਹੋਵੇਗਾ। ਜਲਦ ਹੀ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ''ਚ ਬੱਝ ਜਾਣਗੇ। ਯੁਵਰਾਜ ਹੰਸ ਦੀ ਪ੍ਰੇਮਿਕਾ ਮਾਨਸੀ ਪੰਜਾਬੀ ਫਿਲਮ ''ਜੁਗਾੜੀ ਡਾਟ ਕਾਮ'' ''ਚ ਨਜ਼ਰ ਆ ਚੁੱਕੀ ਹੈ। ਮਾਨਸੀ ਪੇਸ਼ੇ ਤੋਂ ਅਦਾਕਾਰ ਅਤੇ ਮਾਡਲ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News