‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ਦੇ ਲੀਡ ਐਕਟਰ ਨੂੰ ਹੋਇਆ ਡੇਂਗੂ

9/19/2019 11:14:01 AM

ਮੁੰਬਈ(ਬਿਊਰੋ)- ਟੀ.ਵੀ. ਐਕਟਰ ਮੋਹਸੀਨ ਖਾਨ ਸ਼ੋਅ ‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ’ਚ ਨਜ਼ਰ ਆ ਰਹੇ ਹਨ। ਮੋਹਸੀਨ ਖਾਨ ਦੀ ਤਬੀਅਤ ਇਨ੍ਹੀਂ ਦਿਨੀਂ ਠੀਕ ਨਹੀਂ ਹੈ। ਉਨ੍ਹਾਂ ਨੂੰ ਡੇਂਗੂ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਟਵਿਟਰ ’ਤੇ ਮੋਹਸੀਨ ਨੇ ਆਪਣੇ ਫੈਨਜ਼ ਨੂੰ ਡੇਂਗੂ ਦੇ ਬਾਰੇ ’ਚ ਦੱਸਿਆ। ਨਾਲ ਹੀ ਉਨ੍ਹਾਂ ਨੇ ਫੈਨਜ਼ ਨੂੰ ਸਾਵਧਾਨੀ ਬਰਤਣ ਲਈ ਕਿਹਾ। ਮੋਹਸਿਨ ਨੇ ਕਿਹਾ,‘‘ਮੈਨੂੰ ਡੇਂਗੂ ਹੋ ਗਿਆ ਹੈ। ਬਹੁਤ ਲੰਬੇ ਸਮੇਂ ਤੱਕ ਬਾਹਰ ਰਹਿਣ ਵਾਲੇ ਸੁਚੇਤ ਰਹਿਣ। ਮੈਂ ਜਲਦ ਠੀਕ ਕੇ ਆਉਂਗਾ ਅਤੇ ਭੱਜਣ ਲੱਗਾਂਗਾ।’’ ਹਾਲਾਂਕਿ, ਜਿਸ ਅਕਾਊਂਟ ਤੋਂ ਟਵੀਟ ਕੀਤਾ ਗਿਆ ਹੈ ਉਹ ਵੈਰੀਫਾਇਡ ਨਹੀਂ ਹੈ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀ. ਵੀ. ਸ਼ੋਅ ‘ਏਕ ਭਰਮ ਸਰਵਗੁਣ ਸੰਪਨ’ ’ਚ ਕਬੀਰ ਦਾ ਕਿਰਦਾਰ ਨਿਭਾ ਰਹੇ ਐਕਟਰ ਜੈਨ ਇਮਾਮ ਨੂੰ ਡੇਂਗੂ ਹੋ ਗਿਆ ਸੀ। ਆਖਰੀ ਐਪੀਸੋਡ ਦੀ ਸ਼ੂਟਿੰਗ ਦੌਰਾਨ ਹਸਪਤਾਲ ’ਚ  ਐਡਮਿਟ ਹੋਣਾ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਸ਼ੋਅ ਦੀ ਸ਼ੂਟਿੰਗ ਦੇ ਆਖਰੀ ਦਿਨ ਮੱਛਰ ਨੇ ਕੱਟ ਲਿਆ ਸੀ। ਇਸ ਤੋਂ ਬਾਅਦ ਮੈਨੂੰ ਤਬੀਅਤ ਖ਼ਰਾਬ ਜਿਹੀ ਲੱਗੀ। ਉਸੇ ਰਾਤ ਮੈਨੂੰ ਤੇਜ਼ ਬੁਖਾਰ ਆਇਆ ਅਤੇ ਫੌਰਨ ਹਸਪਤਾਲ ’ਚ ਐਡਮਿਟ ਹੋਣਾ ਪਿਆ।

 
 
 
 
 
 
 
 
 
 
 
 
 
 

😎Cricket Blue Bayswater Watch by @danielwellington ! Use my Code MOHSIN15 to avail 15% discount on this limited edition 😎 Cheer for Team India as They get ready to Bring the World Cup home!!!

A post shared by Mohsin Khan (@khan_mohsinkhan) on Jun 30, 2019 at 9:46am PDT


ਮੋਹਸੀਨ ਖਾਨ ਦੀ ਗੱਲ ਕਰੀਏ ਤਾਂ ਦੱਸ ਦੇਈਏ ਕਿ ‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ’ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸ਼ੋਅ ’ਚ ਉਨ੍ਹਾਂ ਦੇ ਕਿਰਦਾਰ ਦਾ ਨਾਮ ਕਾਰਤਿਕ ਹੈ। ਸ਼ੋਅ ’ਚ ਨਾਇਰਾ ਨਾਲ ਉਨ੍ਹਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ। ਹਾਲ ਹੀ ’ਚ ਸ਼ੋਅ ਨੇ 3000 ਐਪੀਸੋਡ ਪੂਰੇ ਕੀਤੇ ਹਨ। ਸ਼ੋਅ ਨੇ ਬੇਹੱਦ ਹੀ ਗਰੈਂਡ ਤਰੀਕੇ ਨਾਲ ਇਸ ਨੂੰ ਸੈਲੀਬਰੇਟ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News