''ਯੇ ਰਿਸ਼ਤਾ...'' ਅਦਾਕਾਰਾ ਦੀ ਸੈੱਟ ''ਤੇ ਖਰਾਬ ਹੋਈ ਤਬੀਅਤ

Sunday, January 6, 2019 9:39 AM

ਮੁੰਬਈ(ਬਿਊਰੋ)— 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਸੀਰੀਅਲ ਕਈ ਸਾਲ ਤੋਂ ਲੋਕਾਂ ਦਾ ਮਨੋਰੰਜਨ ਕਰਦਾ ਆਇਆ ਹੈ। ਇਸ ਸੀਰੀਅਲ 'ਚ ਕਾਰਤਿਕ ਅਤੇ ਨਾਇਰਾ ਦਾ ਕਿਰਦਾਰ ਲੋਕਾਂ ਨੂੰ ਕਾਫ਼ੀ ਪਸੰਦ ਵੀ ਹੈ। ਟੀ.ਵੀ. ਸੀਰੀਅਲ ਦੀ ਸ਼ੂਟਿੰਗ ਸਮੇਂ ਨਾਇਰਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਹਸਪਤਾਲ 'ਚ ਭਰਤੀ ਹੋ ਗਈ। ਕਿਹਾ ਜਾ ਰਿਹਾ ਹੈ ਕਿ ਸ਼ਿਵਾਂਗੀ ਨੂੰ ਟਾਈਫਾਇਡ ਹੋ ਗਿਆ ਹੈ।
PunjabKesari
ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ ਕਿ ਸ਼ੂਟਿੰਗ ਦੌਰਾਨ ਕਿਸੇ ਸਟਾਰ ਦੀ ਤਬੀਅਤ ਖਰਾਬ ਗਈ ਹੋਵੇ। ਦਰਅਸਲ, ਇਸ ਸਟਾਰਸ ਨੂੰ ਕਰੀਬ 12 ਤੋਂ 14 ਘੰਟੇ ਸ਼ੂਟਿੰਗ ਕਰਨੀ ਪੈਂਦੀ ਹੈ, ਜਿਸ ਕਾਰਨ ਅਕਸਰ ਇਸ ਤਰ੍ਹਾਂ ਦੀਆਂ ਖਬਰਾਂ ਸੈੱਟ ਤੋਂ ਆਉਂਦੀਆਂ ਹੀ ਰਹਿੰਦੀਆਂ ਹਨ। ਖਬਰਾਂ ਦੀਆਂ ਮੰਨੀਏ ਤਾਂ ਸ਼ਿਵਾਂਗੀ ਫਿਲਹਾਲ ਹਸਪਤਾਲ ਤੋਂ ਵਾਪਸ ਆ ਗਈ ਹੈ ਅਤੇ ਉਸ ਨੇ ਦੁਬਾਰਾ ਸੀਰੀਅਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
PunjabKesari
ਕਿਹਾ ਜਾ ਰਿਹਾ ਹੈ ਕਿ ਸ਼ਿਵਾਂਗੀ ਨਹੀਂ ਚਾਹੁੰਦੀ ਸੀ ਕਿ ਸੀਰੀਅਲ ਦੀ ਸ਼ੂਟਿੰਗ 'ਚ ਉਸ ਕਰਕੇ ਕੋਈ ਰੁਕਾਵਟ ਆਵੇ। ਇਸ ਲਈ ਉਸ ਨੇ ਦੁਬਾਰਾ ਸ਼ੂਟ ਕਰਨ ਦਾ ਫੈਸਲਾ ਕੀਤਾ। 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਸੀਰੀਅਲ ਦੇ ਟ੍ਰੈਕ ਦੀ ਗੱਲ ਕਰੀਏ ਤਾਂ ਨਾਇਰਾ ਨੂੰ ਗਰਭਵਤੀ ਦਿਖਾਇਆ ਗਿਆ ਹੈ। ਗਰਭਵਤੀ ਹੋਣ ਦੇ ਨਾਲ-ਨਾਲ ਉਹ ਪੜਾਈ ਵੀ ਕਰ ਰਹੀ ਜਿਸ 'ਚ ਉਸ ਦਾ ਸਾਥ ਕਾਰਤਿਕ ਦੇ ਰਹੇ ਹੈ।
PunjabKesari
ਸ਼ੋਅ ਦੇ ਕੁਝ ਪ੍ਰੋਮੋ ਵੀ ਸਾਹਮਣੇ ਆ ਗਏ ਹਨ, ਜਿਸ ਵਿਚ ਕਾਰਤਿਕ ਦੀ ਦਾਦੀ ਪੋਤਾ ਹੋਣ ਦੀ ਡਿਮਾਂਡ ਕਰ ਰਹੀ ਹੈ ਜਦੋਂ ਕਿ ਕਾਰਤਿਕ ਅਤੇ ਨਾਇਰਾ ਮੁਤਾਬਕ ਲੜਕੀ ਹੋਵੇ ਜਾਂ ਫਿਰ ਲੜਕਾ ਦੋਵੇਂ ਹੀ ਠੀਕ ਹੈ। ਇਸ ਟ੍ਰੈਕ ਰਾਹੀਂ ਸੀਰੀਅਲ 'ਚ ਸਮਾਜ 'ਚ ਫੈਲੀ ਮਾਨਸਿਕਤਾ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।


About The Author

manju bala

manju bala is content editor at Punjab Kesari